
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਨਲਾਈਨ ਜੂਏ ਨੂੰ ਲੈ ਕੇ ਵੱਡੇ ਵਿਵਾਦ ਵਿਚ ਫਸ ਗਏ ਹਨ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਨਲਾਈਨ ਜੂਏ ਨੂੰ ਲੈ ਕੇ ਵੱਡੇ ਵਿਵਾਦ ਵਿਚ ਫਸ ਗਏ ਹਨ। ਮਦਰਾਸ ਹਾਈਕੋਰਟ ਵਿਚ ਭਾਰਤੀ ਕਪਤਾਨ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਪਟੀਸ਼ਨ ਦਰਜ ਕੀਤੀ ਗਈ ਹੈ। ਉਹਨਾਂ ‘ਤੇ ਇਲ਼ਜ਼ਾਮ ਲਗਾਇਆ ਗਿਆ ਹੈ ਕਿ ਉਹ ਆਨਲਾਈਨ ਜੂਏ ਨੂੰ ਪ੍ਰਮੋਟ ਕਰ ਰਹੇ ਹਨ।
Virat Kohli
ਇਸ ਪਟੀਸ਼ਨ ਵਿਚ ਕੋਰਟ ਕੋਲ ਉਹਨਾਂ ਐਪਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ, ਜਿਨਾਂ ‘ਤੇ ਆਨਲਾਈਨ ਜੂਆ ਖੇਡਿਆ ਜਾਂਦਾ ਹੈ। ਪਟੀਸ਼ਨ ਵਿਚ ਤਰਕ ਦਿੱਤਾ ਗਿਆ ਹੈ ਕਿ ਇਸ ਦਾ ਨੌਜਵਾਨਾਂ ‘ਤੇ ਗਲਤ ਪ੍ਰਭਾਵ ਪੈ ਰਿਹਾ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਆਨਲਾਈਨ ਗੈਂਬਲਿੰਗ ਦੀ ਇਹ ਐਪ ਪ੍ਰਮੋਸ਼ਨ ਲਈ ਕ੍ਰਿਕਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਤਮੰਨਾ ਦੀ ਵਰਤੋਂ ਕਰ ਰਹੀ ਹੈ।
Tamannaah and Virat Kohli
ਚੇਨਈ ਦੇ ਹੀ ਇਕ ਵਕੀਲ ਨੇ ਹਾਈ ਕੋਰਟ ਵਿਚ ਇਹ ਪਟੀਸ਼ਨ ਦਿੱਤੀ ਹੈ। ਵਕੀਲ ਮੁਤਾਬਕ ਅਜਿਹੀਆਂ ਚੀਜ਼ਾਂ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਪਟੀਸ਼ਨ ਵਿਚ ਅੱਗੇ ਕਿਹਾ ਗਿਆ ਹੈ ਕਿ ਅਜਿਹੀ ਹੀ ਇਕ ਐਪ ‘ਤੇ ਜੂਆ ਖੇਡਣ ਲਈ ਨੌਜਵਾਨ ਨੇ ਪੈਸੇ ਲਏ ਸੀ ਪਰ ਉਹ ਪੈਸੇ ਵਾਪਸ ਨਹੀਂ ਕਰ ਸਕਿਆ।
Online Gambling
ਇਸ ਦੇ ਚਲਿਦਆਂ ਉਸ ਨੇ ਆਤਮ ਹੱਤਿਆ ਕਰ ਲਈ। ਇਸ ਕੇਸ ਦੀ ਸੁਣਵਾਈ ਚਾਰ ਅਗਸਤ ਨੂੰ ਹੋਵੇਗੀ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਵਿਰਾਟ ਕੋਹਲੀ ਸੋਸ਼ਲ ਮੀਡੀਆ ‘ਤੇ ਹੀ ਕਈ ਬ੍ਰਾਂਡਸ ਦੀ ਪ੍ਰਮੋਸ਼ਨ ਕਰ ਰਹੇ ਹਨ।