
ਭਾਰਤੀ ਟੀਮ ਮੁਹਿੰਮ ਦੀ ਸ਼ੁਰੂਆਤ 16 ਨਵੰਬਰ ਨੂੰ ਕੁਵੈਤ ਵਿਰੁਧ ਕਰੇਗਾ
ਨਵੀਂ ਦਿੱਲੀ: ਭੁਵਨੇਸ਼ਵਰ ਅਤੇ ਗੁਹਾਟੀ ਫ਼ੀਫ਼ਾ ਵਿਸ਼ਵ ਕੱਪ 2026 ਅਤੇ ਐਫ਼.ਸੀ. ਏਸ਼ੀਆਈ ਕੱਪ 2027 ਦੇ ਸ਼ੁਰੂਆਤ ਸੰਯੁਕਤ ਕੁਆਲੀਫ਼ੀਕੇਸ਼ਨ ਰਾਊਂਡ ਦੋ ’ਚ ਭਾਰਤ ਦੇ ਪਹਿਲੇ ਦੋ ਘਰੇਲੂ ਮੈਚਾਂ ਦੀ ਮੇਜ਼ਬਾਨੀ ਕਰਨਗੇ। ਕੁਲ ਭਾਰਤੀ ਫ਼ੁਟਬਾਲ ਮਹਾਂਸੰਘ (ਏ.ਆਈ.ਐਫ਼.ਐਫ਼.) ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਭਾਰਤ ਨੂੰ ਏਸ਼ੀਆਈ ਕੁਆਲੀਫ਼ਾਇਅਰਸ ’ਚ ਗਰੁੱਪ ਏ ’ਚ ਕਤਰ, ਕੁਵੈਤ ਅਤੇ ਅਫ਼ਗਾਨਿਸਤਾਨ ਅਤੇ ਮੰਗੋਲੀਆ ਵਿਚਕਾਰ ਹੋਣ ਵਾਲੇ ਸ਼ੁਰੂਆਤੀ ਸੰਯੁਕਤ ਕੁਆਲੀਫ਼ੀਕੇਸ਼ਨ ਰਾਊਂਡ ਇਕ ਦੇ ਜੇਤੂ ਨਾਲ ਰਖਿਆ ਗਿਆ ਹੈ।
ਭਾਰਤੀ ਟੀਮ ਅਪਣੀ ਮੁਹਿੰਮ ਦੀ ਸ਼ੁਰੂਆਤ 16 ਨਵੰਬਰ ਨੂੰ ਕੁਵੈਤ ਵਿਰੁਧ ਵਿਦੇਸ਼ ’ਚ ਹੋਣ ਵਾਲੇ ਮੈਚ ਨਾਲ ਕਰੇਗੀ। ਇਸ ਤੋਂ ਬਾਅਦ ਉਹ 21 ਨਵੰਬਰ ਨੂੰ ਭੁਵਨੇਸ਼ਵਰ ਦੇ ਕਲਿੰਗ ਸਟੇਡੀਅਮ ’ਚ ਏ.ਐਫ਼.ਸੀ. ਏਸ਼ੀਆਈ ਕੱਪ ਦੇ ਮੌਜੂਦਾ ਚੈਂਪੀਅਨ ਕਤਰ ਨਾਲ ਭਿੜੇਗੀ।
ਅਗਲੇ ਸਾਲ ਭਾਰਤੀ ਟੀਮ ਅਫ਼ਗਾਨਿਸਤਾਨ ਜਾਂ ਮੰਗੋਲੀਆ ਨਾਲ ਲਗਾਤਾਰ ਦੋ ਮੈਚ ਖੇਲੇਗੀ। ਇਨ੍ਹਾਂ ’ਚੋਂ ਪਹਿਲਾ ਮੈਚ 21 ਮਾਰਚ ਨੂੰ ਵਿਦੇਸ਼ ’ਚ ਖੇਡਿਆ ਜਾਵੇਗਾ ਜਦਕਿ ਦੂਜੇ ਪੜਾਅ ’ਚ ਮੈਚ 26 ਮਾਰਚ ਨੂੰ ਗੁਹਾਟੀ ਦੇ ਇੰਦਰਾ ਗਾਂਧੀ ਸਟੇਡੀਅਮ ’ਚ ਹੋਵੇਗਾ।
ਕੁਵੈਤ ਵਿਰੁਧ ਅਗਲੇ ਸਾਲ ਛੇ ਜੂਨ ਨੂੰ ਹੋਣ ਵਾਲੇ ਭਾਰਤ ਦੇ ਘਰੇਲੂ ਮੈਚ ਦੇ ਮੈਚ ਵਾਲੀ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।