
ਭਾਰਤ ਨੇ ਹੁਣ ਤੱਕ ਪੈਰਿਸ ਪੈਰਾਲੰਪਿਕ ਵਿੱਚ 11 ਜਿੱਤੇ ਤਮਗੇ
ਪੈਰਿਸ: ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੈਰਿਸ ਪੈਰਾਲੰਪਿਕ ਵਿੱਚ ਦੋ ਤਗਮੇ ਜਿੱਤੇ। ਥੁਲਸੀਮਤੀ ਮੁਰੁਗੇਸਨ ਨੇ ਮਹਿਲਾ ਸਿੰਗਲਜ਼ SU5 ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂ ਕਿ ਮਨੀਸ਼ਾ ਰਾਮਦਾਸ ਨੇ ਇਸੇ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਹੁਣ ਤੱਕ ਪੈਰਿਸ ਪੈਰਾਲੰਪਿਕ ਵਿੱਚ 11 ਤਗਮੇ ਜਿੱਤੇ ਹਨ। ਇਸ ਦੇ ਨਾਲ ਹੀ ਦੇਸ਼ ਨੂੰ ਬੈਡਮਿੰਟਨ ਵਿੱਚ ਤੀਜਾ ਤਮਗਾ ਮਿਲਿਆ ਹੈ। ਮੁਰੁਗੇਸਨ ਅਤੇ ਮਨੀਸ਼ਾ ਤੋਂ ਪਹਿਲਾਂ ਨਿਤੀਸ਼ ਕੁਮਾਰ ਨੇ ਪੁਰਸ਼ ਸਿੰਗਲਜ਼ ਐਸਐਲ3 ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਸਭ ਤੋਂ ਪਹਿਲਾਂ ਮਨੀਸ਼ਾ ਨੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਡੈਨਮਾਰਕ ਦੀ ਕੈਥਰੀਨ ਰੋਜ਼ੇਨਗ੍ਰੇਨ ਨੂੰ ਇੱਕਤਰਫ਼ਾ 21-12, 21-8 ਨਾਲ ਹਰਾਇਆ। ਮੁਰੁਗੇਸਨ ਦਾ ਫਾਈਨਲ 'ਚ ਚੀਨ ਦੇ ਯਾਂਗ ਕਿਊ ਜੀਆ ਨਾਲ ਸਾਹਮਣਾ ਹੋਇਆ, ਜਿੱਥੇ ਭਾਰਤੀ ਖਿਡਾਰਨ ਆਪਣੇ ਵਿਰੋਧੀ ਨੂੰ ਕੋਈ ਚੁਣੌਤੀ ਨਹੀਂ ਦੇ ਸਕੀ ਅਤੇ ਉਸ ਨੂੰ 17-21, 10-21 ਨਾਲ ਹਾਰ ਕੇ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।