ਕੋਲੰਬੀਆ ਦੇ ਦਿੱਗਜ਼ ਫੁੱਟਬਾਲਰ ਐਂਡਰੇਸ ਬਲਾਂਟਾ ਦਾ ਦਿਹਾਂਤ
Published : Dec 2, 2022, 4:23 pm IST
Updated : Dec 2, 2022, 4:23 pm IST
SHARE ARTICLE
RIP Andres Balanta
RIP Andres Balanta

ਐਂਡਰੇਸ ਬਲਾਂਟਾ ਨੇ ਅਗਲੇ ਮਹੀਨੇ ਮਨਾਉਣਾ ਸੀ ਆਪਣਾ 23ਵਾਂ ਜਨਮਦਿਨ

ਟ੍ਰੇਨਿੰਗ ਸੈਸ਼ਨ ਦੌਰਾਨ ਡਿੱਗਣ ਤੋਂ ਬਾਅਦ ਹੋਈ ਮੌਤ
ਕੋਲੰਬੀਆ :
ਕਤਰ ਦੀ ਮੇਜ਼ਬਾਨੀ 'ਚ ਫੀਫਾ ਵਿਸ਼ਵ ਕੱਪ 2022 ਦੇ ਵਿਚਕਾਰ ਫੁੱਟਬਾਲ ਪ੍ਰਸ਼ੰਸਕਾਂ ਲਈ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਕੋਲੰਬੀਆ ਦੇ ਸਟਾਰ ਮਿਡਫੀਲਡਰ ਐਂਡਰੇਸ ਬਲਾਂਟਾ ਦਾ ਦਿਹਾਂਤ ਹੋ ਗਿਆ ਹੈ। ਇਸ ਫੁੱਟਬਾਲਰ ਦੀ ਉਮਰ ਮਹਿਜ਼ 22 ਸਾਲ ਸੀ। ਅਗਲੇ ਮਹੀਨੇ ਯਾਨੀ 18 ਜਨਵਰੀ ਨੂੰ ਉਨ੍ਹਾਂ ਦਾ 23ਵਾਂ ਜਨਮਦਿਨ ਵੀ ਹੈ।

ਜ਼ਿਆਦਾਤਰ ਖਿਡਾਰੀ ਆਪਣੇ ਕਰੀਅਰ ਦੀ ਸ਼ੁਰੂਆਤ 22 ਸਾਲ ਦੀ ਉਮਰ 'ਚ ਕਰਦੇ ਹਨ ਪਰ ਐਂਡਰੇਸ ਬਲਾਂਟਾ ਨਾਲ ਇਹ ਦੁਖਦ ਘਟਨਾ ਵਾਪਰੀ ਅਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ। ਤੁਹਾਨੂੰ ਦੱਸ ਦੇਈਏ ਕਿ ਐਂਡਰੇਸ ਬਲਾਂਟਾ ਅਰਜਨਟੀਨਾ ਦੇ ਫਸਟ ਡਿਵੀਜ਼ਨ ਕਲੱਬ ਐਟਲੇਟਿਕੋ ਟੂਕੁਮੈਨ ਲਈ ਖੇਡ ਰਹੇ ਸਨ।

ਐਂਡਰੇਸ ਬਲਾਂਟਾ ਦਾ ਮੰਗਲਵਾਰ (29 ਨਵੰਬਰ) ਨਾਲ ਐਟਲੇਟਿਕੋ ਟੂਕੁਮਨ ਕਲੱਬ ਲਈ ਸਿਖਲਾਈ ਦੌਰਾਨ ਦੁਰਘਟਨਾ ਵਾਪਰੀ ਜਿਸ ਤੋਂ ਬਾਅਦ ਉਨ੍ਹਾਂ ਦੀ ਜਾਨ ਚਲੀ ਗਈ। ਦਰਅਸਲ, ਐਂਡਰੇਸ ਟ੍ਰੇਨਿੰਗ ਦੌਰਾਨ ਡਿੱਗ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਦੱਸਿਆ ਗਿਆ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਐਂਡਰੇਸ ਬਲਾਂਟਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਐਂਡਰੇਸ ਬਲਾਂਟਾ ਦਾ ਤੁਰੰਤ ਇਲਾਜ ਕੀਤਾ ਪਰ ਜਾਨ ਨਾ ਬਚਾ ਸਕੇ। ਕਲੱਬ ਦੇ ਮੈਡੀਕਲ ਸਟਾਫ ਨੇ ਵੀ ਹਸਪਤਾਲ ਲਿਜਾਣ ਤੋਂ ਪਹਿਲਾਂ ਐਂਡਰੇਸ ਬਲਾਂਟਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।

 2019 ਵਿਚ ਕੋਲੰਬੀਆ ਦੀ ਟੀਮ ਲਈ ਖੇਡਿਆ ਸੀ ਅੰਡਰ-20 ਵਿਸ਼ਵ ਕੱਪ

ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਐਟਲੇਟਿਕੋ ਟੂਕੁਮਨ ਕਲੱਬ ਨੇ ਹਾਲ ਹੀ 'ਚ ਛੁੱਟੀ ਮਨਾਈ ਸੀ। ਇਸ ਬ੍ਰੇਕ ਤੋਂ ਬਾਅਦ ਟੀਮ ਦਾ ਇਹ ਪਹਿਲਾ ਅਭਿਆਸ ਸੈਸ਼ਨ ਸੀ। ਘਟਨਾ ਤੋਂ ਬਾਅਦ ਐਟਲੇਟਿਕੋ ਕਲੱਬ ਦੇ ਅਧਿਕਾਰੀ ਇਗਨਾਸੀਓ ਗੋਲੋਬਿਸਕੀ ਨੇ ਕਿਹਾ, 'ਐਂਡਰੇਸ ਬਲਾਂਟਾ ਦੀ ਮੌਤ ਬਾਰੇ ਸੂਚਿਤ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ। ਕਲੱਬ ਦੇ ਸਾਰੇ ਸਮਰਥਕ ਬਹੁਤ ਨਿਰਾਸ਼ ਅਤੇ ਸਦਮੇ ਵਿੱਚ ਹਨ। ਬੇਸ਼ੱਕ ਉਸ ਦੇ ਪਰਿਵਾਰ, ਸਾਥੀਆਂ ਅਤੇ ਦੋਸਤਾਂ ਦਾ ਸਾਡਾ ਪੂਰਾ ਸਮਰਥਨ ਹੈ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement