WFI News : ਭਾਰਤੀ ਕੁਸ਼ਤੀ ’ਚ ਨਵਾਂ ਵਿਵਾਦ: ਬਜਰੰਗ, ਸਾਕਸ਼ੀ ਅਤੇ ਵਿਨੇਸ਼ ਵਿਰੁਧ ਪਹਿਲਵਾਨ ਇਕੱਠੇ ਹੋਏ 
Published : Jan 3, 2024, 2:59 pm IST
Updated : Jan 3, 2024, 2:59 pm IST
SHARE ARTICLE
New Delhi: Young wrestlers hold placards during a protest against wrestlers Sakshi Malik, Bajrang Punia and Vinesh Phogat at Jantar Mantar, in New Delhi, Wednesday, Jan. 3, 2024. The ongoing crisis in Indian wrestling took a fresh twist on Wednesday when hundreds of junior wrestlers assembled at Jantar Mantar to protest against the loss of one crucial year of their careers, a situation for which they blamed top grapplers Bajrang Punia, Sakshi Malik and Vinesh Phogat. (PTI Photo/Arun Sharma)
New Delhi: Young wrestlers hold placards during a protest against wrestlers Sakshi Malik, Bajrang Punia and Vinesh Phogat at Jantar Mantar, in New Delhi, Wednesday, Jan. 3, 2024. The ongoing crisis in Indian wrestling took a fresh twist on Wednesday when hundreds of junior wrestlers assembled at Jantar Mantar to protest against the loss of one crucial year of their careers, a situation for which they blamed top grapplers Bajrang Punia, Sakshi Malik and Vinesh Phogat. (PTI Photo/Arun Sharma)

ਐਡਹਾਕ ਕਮੇਟੀ ਭੰਗ ਕਰ ਕੇ ਮੁਅੱਤਲ ਡਬਲਿਊ.ਐੱਫ.ਆਈ. ਨੂੰ ਬਹਾਲ ਕਰਨ ਦੀ ਕੀਤੀ ਮੰਗ 

WFI News : ਭਾਰਤੀ ਕੁਸ਼ਤੀ ’ਚ ਚੱਲ ਰਹੇ ਸੰਕਟ ਨੇ ਬੁਧਵਾਰ ਨੂੰ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਸੈਂਕੜੇ ਜੂਨੀਅਰ ਪਹਿਲਵਾਨ ਅਪਣੇ ਕਰੀਅਰ ਦੇ ਇਕ ਮਹੱਤਵਪੂਰਨ ਸਾਲ ਦੇ ਨੁਕਸਾਨ ਦੇ ਵਿਰੋਧ ’ਚ ਜੰਤਰ ਮੰਤਰ ’ਤੇ ਇਕੱਠੇ ਹੋਏ ਅਤੇ ਇਸ ਲਈ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੂੰ ਜ਼ਿੰਮੇਵਾਰ ਠਹਿਰਾਇਆ।

ਜੂਨੀਅਰ ਪਹਿਲਵਾਨ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਬੱਸਾਂ ਰਾਹੀਂ ਪਹੁੰਚੇ। ਇਨ੍ਹਾਂ ’ਚੋਂ ਲਗਭਗ 300 ਬਾਗਪਤ ਦੇ ਛਪਰੌਲੀ ’ਚ ਆਰੀਆ ਸਮਾਜ ਅਖਾੜੇ ਦੇ ਸਨ ਜਦਕਿ ਕਈ ਨਰੇਲਾ ਦੀ ਵੀਰੇਂਦਰ ਕੁਸ਼ਤੀ ਅਕੈਡਮੀ ਦੇ ਵੀ ਸਨ।

ਸੁਰੱਖਿਆ ਕਰਮਚਾਰੀਆਂ ਨੂੰ ਉਨ੍ਹਾਂ ਨੂੰ ਕਾਬੂ ਕਰਨ ’ਚ ਬਹੁਤ ਮੁਸ਼ਕਲ ਆਈ। ਪਹਿਲਵਾਨ ਬਜਰੰਗ, ਸਾਕਸ਼ੀ ਅਤੇ ਵਿਨੇਸ਼ ਦੇ ਵਿਰੁਧ ਨਾਅਰੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ ਤਿੰਨਾਂ ਭਲਵਾਨਾਂ ਦੀਆਂ ਤਸਵੀਰਾਂ ਵਾਲੇ ਬੈਨਰ ਫੜੇ ਹੋਏ ਸਨ ਅਤੇ ਇਸ ਦੇ ਕੈਪਸ਼ਨ ’ਚ ਲਿਖਿਆ ਸੀ, ‘ਕਰ ਦੀਆ ਦੇਸ਼ ਕੀ ਕੁਸ਼ਤੀ ਕੋ ਬਰਬਾਦੀ ਸਾਕਸ਼ੀ, ਬਜਰੰਗ ਅਤੇ ਫੋਗਾਟ’।

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਤੋਂ ਤੁਰਤ ਬਾਅਦ ਕੌਮੀ ਅੰਡਰ-15 ਅਤੇ ਅੰਡਰ-20 ਚੈਂਪੀਅਨਸ਼ਿਪ ਗੋਂਡਾ ’ਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੰਤਰਾਲੇ ਨੇ ਫੈਡਰੇਸ਼ਨ ਨੂੰ ਮੁਅੱਤਲ ਕਰ ਦਿਤਾ ਅਤੇ ਟੂਰਨਾਮੈਂਟ ਵੀ ਰੱਦ ਹੋ ਗਏ। ਪ੍ਰਦਰਸ਼ਨਕਾਰੀ ਭਲਵਾਨਾਂ ਨੇ ਮੰਗ ਕੀਤੀ ਹੈ ਕਿ ਮੁਅੱਤਲ ਡਬਲਿਊ.ਐੱਫ.ਆਈ. ਨੂੰ ਬਹਾਲ ਕੀਤਾ ਜਾਵੇ ਅਤੇ ਐਡਹਾਕ ਕਮੇਟੀ ਨੂੰ ਭੰਗ ਕੀਤਾ ਜਾਵੇ। 

ਕਈ ਪ੍ਰਦਰਸ਼ਨਕਾਰੀ ਭਲਵਾਨਾਂ ਨੂੰ ਆਖਰੀ ਵਾਰ ਜੂਨੀਅਰ ਪੱਧਰ ’ਤੇ ਖੇਡਣ ਦਾ ਮੌਕਾ ਮਿਲਿਆ ਸੀ। ਮੁਜ਼ੱਫਰਨਗਰ ਸਟੇਡੀਅਮ ਦੇ ਕੋਚ ਪ੍ਰਦੀਪ ਕੁਮਾਰ ਨੇ ਕਿਹਾ, ‘‘ਉੱਤਰ ਪ੍ਰਦੇਸ਼ ਦੇ 90 ਫੀ ਸਦੀ ਤੋਂ ਵੱਧ ਅਖਾੜੇ ਇਸ ਪ੍ਰਦਰਸ਼ਨ ’ਚ ਸਾਡੇ ਨਾਲ ਹਨ। ਇਕ ਪਾਸੇ ਸਿਰਫ ਤਿੰਨ ਪਹਿਲਵਾਨ ਹਨ ਅਤੇ ਦੂਜੇ ਪਾਸੇ ਲੱਖਾਂ ਹਨ। ਉਨ੍ਹਾਂ ਨੇ ਦੇਸ਼ ਦੇ ਲੱਖਾਂ ਭਲਵਾਨਾਂ ਦਾ ਕਰੀਅਰ ਬਰਬਾਦ ਕਰ ਦਿਤਾ।’’ ਉਨ੍ਹਾਂ ਕਿਹਾ, ‘‘ਇਨ੍ਹਾਂ ਲੋਕਾਂ ਦੇ ਮਨ ’ਚ ਕੌਮੀ ਪੁਰਸਕਾਰਾਂ ਦਾ ਕੋਈ ਸਤਿਕਾਰ ਨਹੀਂ ਹੈ। ਉਹ ਉਨ੍ਹਾਂ ਨੂੰ ਸੜਕ ’ਤੇ ਸੁੱਟ ਰਹੇ ਹਨ।’’

ਬਜਰੰਗ ਅਤੇ ਵਿਨੇਸ਼ ਨੇ ਅਪਣੇ ਸਰਕਾਰੀ ਸਨਮਾਨ ਵਾਪਸ ਕਰ ਦਿਤੇ ਹਨ। ਪ੍ਰਦੀੀਪ ਨੇ ਕਿਹਾ, ‘‘ਉਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਦੀ ਲੜਾਈ ਮਹਿਲਾ ਅਤੇ ਜੂਨੀਅਰ ਭਲਵਾਨਾਂ ਲਈ ਹੈ ਪਰ ਉਨ੍ਹਾਂ ਨੇ ਲੱਖਾਂ ਦਾ ਕਰੀਅਰ ਬਰਬਾਦ ਕਰ ਦਿਤਾ ਹੈ। ਉਸ ਦਾ ਪ੍ਰਦਰਸ਼ਨ ਡਬਲਿਊ.ਐੱਫ.ਆਈ. ’ਚ ਚੋਟੀ ਦੀ ਨੌਕਰੀ ਪ੍ਰਾਪਤ ਕਰਨਾ ਹੈ। ਇਕ ਵਾਰ ਅਜਿਹਾ ਹੋਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਪ੍ਰਦਰਸ਼ਨ ਰੁਕ ਜਾਵੇਗਾ।’’

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਨਸੀ ਸੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਤਿੰਨ ਚੋਟੀ ਦੇ ਭਲਵਾਨਾਂ ਨੇ ਜੰਤਰ ਮੰਤਰ ’ਤੇ ਧਰਨਾ ਦਿਤਾ ਸੀ। ਉਸ ਸਮੇਂ ਕਿਸਾਨ ਸਮੂਹਾਂ, ਸਮਾਜ ਸੇਵਕਾਂ, ਸਿਆਸਤਦਾਨਾਂ, ਮਹਿਲਾ ਸੰਗਠਨਾਂ ਅਤੇ ਭਲਵਾਨਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ।

ਕੌਮੀ ਕੈਂਪ ਅਤੇ ਮੁਕਾਬਲੇ ਜਨਵਰੀ 2023 ਤੋਂ ਰੁਕੇ ਹੋਏ ਹਨ। ਡਬਲਿਊ.ਐੱਫ.ਆਈ. ਨੂੰ ਦੋ ਵਾਰ ਮੁਅੱਤਲ ਕੀਤਾ ਗਿਆ ਹੈ ਅਤੇ ਇਕ ਐਡਹਾਕ ਕਮੇਟੀ ਖੇਡ ਦਾ ਆਯੋਜਨ ਕਰ ਰਹੀ ਹੈ। ਆਰੀਆ ਸਮਾਜ ਅਖਾੜੇ ਦੇ ਵਿਵੇਕ ਮਲਿਕ ਨੇ ਕਿਹਾ, ‘‘ਇਨ੍ਹਾਂ ਜੂਨੀਅਰ ਭਲਵਾਨਾਂ ਨੇ ਪੂਰਾ ਸਾਲ ਗੁਆ ਦਿਤਾ ਹੈ। ਨਵੇਂ ਡਬਲਿਊ.ਐੱਫ.ਆਈ. ਨੇ ਇਹ ਫੈਸਲਾ ਇਨ੍ਹਾਂ ਭਲਵਾਨਾਂ ਦੇ ਲਾਭ ਲਈ ਲਿਆ ਸੀ ਜੋ ਜ਼ਿਲ੍ਹਾ ਜਾਂ ਰਾਜ ਪੱਧਰੀ ਮੁਕਾਬਲੇ ਵੀ ਨਹੀਂ ਖੇਡ ਸਕਦੇ ਸਨ।’’ ਉਨ੍ਹਾਂ ਕਹਿਾ, ‘‘ਨਵੀਂ ਫੈਡਰੇਸ਼ਨ ਨੂੰ ਵੀ ਮੁਅੱਤਲ ਕਰ ਦਿਤਾ ਗਿਆ ਹੈ। ਇਸ ਨੂੰ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਚੁਣਿਆ ਗਿਆ ਸੀ ਪਰ ਇਸ ਨੂੰ ਕੰਮ ਕਰਨ ਦੀ ਆਗਿਆ ਨਹੀਂ ਸੀ। ਮੁਅੱਤਲੀ ਹਟਾਈ ਜਾਣੀ ਚਾਹੀਦੀ ਹੈ ਅਤੇ ਫੈਡਰੇਸ਼ਨ ਨੂੰ ਕੰਮ ਕਰਨ ਦੀ ਆਗਿਆ ਦਿਤੀ ਜਾਣੀ ਚਾਹੀਦੀ ਹੈ।’’

Location: India, Delhi, Delhi

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement