ਕ੍ਰਿਕੇਟ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰੱਖਣ ਲਈ ICC ਨੇ ਚੁੱਕਿਆ ਵੱਡਾ ਕਦਮ
Published : Apr 3, 2019, 4:01 pm IST
Updated : Apr 3, 2019, 4:01 pm IST
SHARE ARTICLE
ICC
ICC

ਕ੍ਰਿਕੇਟ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰੱਖਣ ਲਈ ਇਸ ਦੀ ਵਿਸ਼ਵ ਸੰਸਥਾ ਅੰਤਰਰਾਸ਼ਟਰੀ....

ਨਵੀਂ ਦਿੱਲੀ : ਕ੍ਰਿਕੇਟ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰੱਖਣ ਲਈ ਇਸ ਦੀ ਵਿਸ਼ਵ ਸੰਸਥਾ ਅੰਤਰਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ (ਆਈਸੀਸੀ) ਨੇ ਵਿਸ਼ਵ ਪੁਲਿਸ ਸੰਗਠਨ - ਇੰਟਰਪੋਲ ਨਾਲ ਹੱਥ ਮਿਲਾਇਆ ਹੈ। ਆਈਸੀਸੀ ਦੇ ਮੁਤਾਬਕ ਬੀਤੇ ਹਫ਼ਤੇ ਉਸ ਦੀ ਭ੍ਰਿਸ਼ਟਾਚਾਰ ਨਿਰੋਧੀ ਇਕਾਈ ਦੇ ਮਹਾ ਪ੍ਰਬੰਧਕ ਏਲੈਕਸ ਮਾਰਸ਼ਲ ਨੇ ਫ਼ਰਾਂਸ ਦੇ ਸ਼ਹਿਰ ਲਿਔਨ ਸਥਿਤ ਇੰਟਰਪੋਲ ਦੇ ਹੈੱਡਕੁਆਟਰ ਦੇ ਮੁੱਖ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਇਸ ਖੇਡ ਨੂੰ ਭ੍ਰਿਸ਼ਟਾਚਾਰ ਤੋਂ ਅਜ਼ਾਦ ਰੱਖਣ ਦੇ ਉਪਰਾਲਿਆਂ ਉਤੇ ਚਰਚਾ ਕੀਤੀ।

ICCICC

ਸਾਫ਼ ਹੈ, ਕ੍ਰਿਕੇਟ ਵਰਗੀ ਖੇਡ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਆਈਸੀਸੀ ਇੰਟਰਪੋਲ ਦੀ ਮਦਦ ਚਾਹੁੰਦਾ ਹੈ। ਏਲੈਕਸ ਨੇ ਕਿਹਾ, ਆਈਸੀਸੀ ਅਤੇ ਇੰਟਰਪੋਲ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਅਤੇ ਬੀਤੇ ਹਫ਼ਤੇ ਹੋਈ ਸਾਡੀ ਗੱਲਬਾਤ ਸਕਰਾਤਮਕ ਰਹੀ। ਕਈ ਦੇਸ਼ਾਂ ਦੀ ਕਨੂੰਨ ਪਰਿਵਰਤਨ ਏਜੰਸੀਆਂ ਦੇ ਨਾਲ ਆਈਸੀਸੀ ਦੇ ਰਿਸ਼ਤੇ ਕਾਫ਼ੀ ਚੰਗੇ ਹਨ, ਪਰ ਇੰਟਰਪੋਲ ਦੇ ਨਾਲ ਕੰਮ ਕਰਕੇ ਅਸੀਂ ਅਪਣੀ ਪਹੁੰਚ 194 ਦੇਸ਼ਾਂ ਤੱਕ ਬਣਾ ਸਕਦੇ ਹਾਂ।

ਏਲੈਕਸ ਨੇ ਕਿਹਾ ਕਿ ਆਈਸੀਸੀ ਦਾ ਉਦੇਸ਼ ਖਿਡਾਰੀਆਂ ਨੂੰ ਭ੍ਰਿਸ਼ਟਾਚਾਰ ਨੂੰ ਲੈ ਕੇ ਸਿੱਖਿਅਤ ਕਰਨਾ ਅਤੇ ਇਸ ਦੇ ਸਾਰੇ ਮਾਧਿਅਮਾਂ ਅਤੇ ਸਾਧਨਾਂ ਉਤੇ ਲਗਾਮ ਲਗਾਉਂਦੇ ਹੋਏ ਇਸ ਨੂੰ ਰੋਕਣਾ ਹੈ। ਆਈਸੀਸੀ ਚਾਹੁੰਦਾ ਹੈ ਕਿ ਇਸ ਖੇਡ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇੰਟਰਪੋਲ ਅਪਣੀ ਪਹੁੰਚ ਦੇ ਮਾਧਿਅਮ ਨਾਲ ਉਸ ਦੀ ਮਦਦ ਕਰੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement