
ਸੱਤਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ ਆਸਟ੍ਰੇਲੀਆ
ਮਿਲਬੌਰਨ: ਆਸਟ੍ਰੇਲੀਆ ਨੇ ਮਹਿਲਾ ਵਿਸ਼ਵ ਕੱਪ 2022 ਦੇ ਫਾਈਨਲ 'ਚ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ ਸੱਤਵੀਂ ਵਾਰ ਖਿਤਾਬ ਆਪਣੇ ਨਾਂ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆਈ ਟੀਮ ਨੇ ਰਿਕਾਰਡ 356 ਦੌੜਾਂ ਬਣਾਈਆਂ। ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਇਹ ਸਭ ਤੋਂ ਵੱਧ ਸਕੋਰ ਸੀ।
ICC Women's World CUP
ਆਸਟਰੇਲੀਆ ਵਲੋਂ ਐਲਿਸਾ ਹਿਲੀ ਨੇ ਸਭ ਤੋਂ ਜ਼ਿਆਦਾ 170 ਦੌੜਾਂ ਬਣਾਈਆਂ ਜਦਕਿ ਰੇਚਲ ਹੇਂਸ ਨੇ 68 ਤੇ ਬੇਥ ਮੂਨੀ ਨੇ 62 ਦੌੜਾਂ ਦੀ ਪਾਰੀਖ ਖੇਡੀ। ਇੰਗਲੈਂਡ ਵਲੋਂ ਸ਼੍ਰਬਸੋਲ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ।
ICC Women's World CUP
ਜਵਾਬ 'ਚ ਇੰਗਲੈਂਡ ਦੀ ਟੀਮ ਕੁਝ ਖਾਸ ਨਹੀਂ ਕਰ ਸਕੀ ਅਤੇ ਪੰਜਵੀਂ ਵਾਰ ਵਿਸ਼ਵ ਚੈਂਪੀਅਨ ਬਣਨ ਤੋਂ ਦੂਰ ਰਹੀ। ਇੰਗਲੈਂਡ ਨੂੰ ਚੌਥੀ ਵਾਰ ਮਹਿਲਾ ਵਿਸ਼ਵ ਦੇ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ICC Women's World CUP
ਇਸ ਮੈਚ 'ਚ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 356 ਦੌੜਾਂ ਬਣਾਈਆਂ। ਜਵਾਬ 'ਚ ਇੰਗਲੈਂਡ ਦੀ ਟੀਮ 285 ਦੌੜਾਂ ਨਹੀਂ ਬਣਾ ਸਕੀ ਅਤੇ 71 ਦੌੜਾਂ ਨਾਲ ਮੈਚ ਹਾਰ ਗਈ।
ਇੰਗਲੈਂਡ ਲਈ ਨਤਾਲੀ ਸੀਵੀਅਰ ਨੇ ਅਜੇਤੂ ਰਹਿੰਦੇ ਹੋਏ ਸਭ ਤੋਂ ਜ਼ਿਆਦਾ 148 ਦੌੜਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿੱਤ ਨਾ ਦਿਵਾ ਸਕੀ। ਟੈਮੀ ਬਿਊਮੋਂਟ ਨੇ 27, ਕਪਤਾਨ ਹੀਥਰ ਨਾਈਟ ਨੇ 26 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਖਿਡਾਰੀ ਕਮਾਲ ਨਹੀਂ ਕਰ ਸਕਿਆ ਤੇ ਆਊਟ ਹੋ ਗਈਆਂ। ਆਸਟਰੇਲੀਆ ਵਲੋਂ ਮੇਗਨ ਨੇ 2, ਅਲਾਨਾ ਕਿੰਗ ਨੇ 3, ਤਾਹਿਲਾ ਮੈਕਗ੍ਰਾਥ ਨੇ 1, ਐਸ਼ਲੇ ਗਾਰਡਨ ਨੇ 1 ਤੇ ਜੈੱਸ ਜੋਨਾਸਨ ਨੇ 3 ਵਿਕਟਾਂ ਲਈਆਂ।