ਭਾਰਤੀ ਟੀ-20 ਕ੍ਰਿਕਟ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਖਿਸਕਿਆ
Published : May 3, 2019, 8:37 pm IST
Updated : May 3, 2019, 8:37 pm IST
SHARE ARTICLE
ICC T20 rankings: India slips to fifth spot
ICC T20 rankings: India slips to fifth spot

ਪਾਕਿਸਤਾਨ ਦੇ 286 ਅੰਕ, ਦੱਖਣੀ ਅਫਰੀਕਾ ਦੇ 262, ਇੰਗਲੈਂਡ ਦੇ 261, ਆਸਟਰੇਲੀਆ ਦੇ 261 ਅਤੇ ਭਾਰਤ 206 ਅੰਕ ਹਨ

ਦੁਬਈ : ਭਾਰਤੀ ਟੀ-20 ਟੀਮ ਤਿੰਨ ਸਥਾਨ ਖਿਸਕ ਕੇ ਕੌਮਾਂਤਰੀ ਟੀ-20 ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਆ ਗਈ ਹੈ ਜਦਕਿ ਪਾਕਿਸਤਾਨ ਚੋਟੀ 'ਤੇ ਬਣਿਆ ਹੋਇਆ ਹੈ। ਆਈ.ਸੀ.ਸੀ. ਨੇ ਸ਼ੁਕਰਵਾਰ ਨੂੰ ਟੀ-20 ਟੀਮ ਰੈਂਕਿੰਗ ਜਾਰੀ ਕੀਤੀ ਹੈ। ਪਾਕਿਸਤਾਨ ਦੇ 286 ਅੰਕ ਹਨ ਜਦਕਿ ਦੱਖਣੀ ਅਫਰੀਕਾ ਦੇ 262, ਇੰਗਲੈਂਡ ਦੇ 261, ਆਸਟਰੇਲੀਆ ਦੇ 261 ਅਤੇ ਭਾਰਤ 206 ਅੰਕ ਹਨ। ਦੱਖਣੀ ਅਫਰੀਕਾ ਦੂਜੇ ਅਤੇ ਭਾਰਤ ਪੰਜਵੇਂ ਸਥਾਨ 'ਤੇ ਹੈ।

ICC T20 rankings: India slips to fifth spotICC T20 rankings: India slips to fifth spot

ਹੁਣ ਰੈਂਕਿੰਗ 'ਚ 80 ਟੀਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ 'ਚੋਂ 2015-16 ਦੀਆਂ ਸੀਰੀਜ਼ ਦੇ ਨਤੀਜੇ ਹਟਾ ਦਿਤੇ ਗਏ ਹਨ ਅਤੇ 2016-17 ਅਤੇ 2017-18 ਦੇ ਨਤੀਜਿਆਂ ਨੂੰ 50 ਫ਼ੀ ਸਦੀ ਅੰਕ ਦਿਤੇ ਗਏ ਹਨ। ਅਫ਼ਗਾਨਿਸਤਾਨ ਅਤੇ ਸ਼੍ਰੀਲੰਕਾ ਇਕ ਸਥਾਨ ਚੜ੍ਹ ਕੇ ਕ੍ਰਮਵਾਰ ਸਤਵੇਂ ਅਤੇ ਅੱਠਵੇਂ ਸਥਾਨ 'ਤੇ ਹਨ ਜਦਕਿ ਵੈਸਟਇੰਡੀਜ਼ ਨੌਵੇਂ ਸਥਾਨ 'ਤੇ ਖਿਸਕ ਗਿਆ ਹੈ। ਨੇਪਾਲ 14ਵੇਂ ਤੋਂ 11ਵੇਂ ਅਤੇ ਨਾਮੀਬੀਆ 20ਵੇਂ ਸਥਾਨ 'ਤੇ ਆ ਗਿਆ ਹੈ।

ICC T20 rankings: India slips to fifth spotICC T20 rankings: India slips to fifth spot

ਆਸਟ੍ਰੀਆ, ਬੋਤਸਵਾਨਾ, ਲਕਜ਼ਮਬਰਗ ਅਤੇ ਮੋਜ਼ਾਂਬਿਕ ਜਿਹੀਆਂ ਟੀਮਾਂ ਨੂੰ ਪਹਿਲੀ ਵਾਰ ਇਸ ਸਕੋਰ ਬੋਰਡ 'ਚ ਜਗ੍ਹਾ ਮਿਲੀ ਹੈ ਜਿਸ 'ਚ ਮਈ 2016 ਤੋਂ ਦੂਜੇ ਆਈ.ਸੀ.ਸੀ. ਮੈਂਬਰ ਦੇਸ਼ ਵਿਰੁਧ 6 ਮੈਚ ਖੇਡ ਚੁੱਕੇ ਸਾਰੇ ਮੈਂਬਰ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਹਿਲਾ ਰੈਕਿੰਗ ਵਿਚ ਟੀਮਾਂ ਨੂੰ ਦੂਸਰੀਆਂ ਟੀਮਾਂ ਵਿਰੁਧ ਪਿਛਲੇ ਤਿੰਨ ਤੋਂ ਚਾਰ ਸਾਲ ਵਿਚ ਛੇ ਮੈਚ ਖੇਡਣਾ ਜ਼ਰੂਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement