
19.2 ਓਵਰਾਂ ਤੋਂ ਬਾਅਦ ਨਹੀਂ ਹੋਈ ਖੇਡ
ਲਖਨਊ : ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਮੈਚ ਬੁੱਧਵਾਰ ਨੂੰ ਮੀਂਹ ਕਾਰਨ ਰੱਦ ਕਰ ਦਿਤਾ ਗਿਆ।
ਜਾਣਕਾਰੀ ਅਨੁਸਾਰ ਜਦੋਂ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ, ਉਸ ਸਮੇਂ ਲਖਨਊ ਸੁਪਰਜਾਇੰਟਸ ਨੇ 19.2 ਓਵਰਾਂ 'ਚ ਸੱਤ ਵਿਕਟਾਂ 'ਤੇ 125 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਰੁਕ-ਰੁਕ ਕੇ ਪੈਂਦੇ ਮੀਂਹ ਕਾਰਨ ਮੈਚ ਮੁੜ ਸ਼ੁਰੂ ਨਹੀਂ ਹੋ ਸਕਿਆ।
ਲਖਨਊ ਲਈ ਆਯੂਸ਼ ਬਦੋਨੀ ਨੇ 33 ਗੇਂਦਾਂ 'ਤੇ ਅਜੇਤੂ 59 ਦੌੜਾਂ ਬਣਾਈਆਂ। ਚੇਨਈ ਲਈ ਮੋਇਨ ਅਲੀ, ਮਹੀਸ਼ ਤੀਕਸ਼ਾਨਾ ਅਤੇ ਮੈਥਿਸ਼ ਪਥੀਰਾਨਾ ਨੇ ਦੋ-ਦੋ ਵਿਕਟਾਂ ਲਈਆਂ।