IPL 2025 Final: ਰਾਇਲ ਚੈਲੰਜਰਸ ਬੈਂਗਲੁਰੂ ਸਿਰ ਸਜਿਆ IPL 2025 ਦਾ ਤਾਜ
Published : Jun 3, 2025, 9:39 pm IST
Updated : Jun 3, 2025, 11:26 pm IST
SHARE ARTICLE
IPL 2025 Final: Punjab Kings restrict RCB to 190 for 9 wickets
IPL 2025 Final: Punjab Kings restrict RCB to 190 for 9 wickets

ਫ਼ਾਈਨਲ ਮੈਚ ’ਚ ਪੰਜਾਬ ਕਿੰਗਜ਼ ਨੂੰ ਹਰਾਇਆ

ਅਹਿਮਦਾਬਾਦ: ਰਾਇਲ ਚੈਲੰਜਰਸ ਬੈਂਗਲੁਰੂ ਨੇ ਪੰਜਾਬ ਕਿੰਗਜ਼ ਨੂੰ ਹਰਾ ਦਿੱਤਾ ਹੈ। ਰਾਇਲ ਚੈਲੰਜਰਸ ਬੈਂਗਲੁਰੂ ਨੇ ਆਈਪੀਐਲ 2025 ਦੀ ਟਰਾਫੀ ਆਪਣੇ ਨਾਮ ਕਰ ਲਈ ਹੈ।

ਪੰਜਾਬ ਕਿੰਗਜ਼ ਨੂੰ ਦਿੱਤਾ ਸੀ 191ਦੌੜਾਂ ਦਾ ਟੀਚਾ

ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਆਈ.ਪੀ.ਐਲ. ਫਾਈਨਲ ’ਚ 9 ਵਿਕਟਾਂ ’ਤੇ  190 ਦੌੜਾਂ ’ਤੇ  ਰੋਕ ਦਿਤਾ। ਆਰ.ਸੀ.ਬੀ. ਲਈ ਵਿਰਾਟ ਕੋਹਲੀ ਨੇ 35 ਗੇਂਦਾਂ ’ਤੇ  ਸੱਭ ਤੋਂ ਵੱਧ 43 ਦੌੜਾਂ ਬਣਾਈਆਂ ਜਦਕਿ ਕਪਤਾਨ ਰਜਤ ਪਾਟੀਦਾਰ 16 ਗੇਂਦਾਂ ’ਤੇ  26 ਦੌੜਾਂ ਬਣਾ ਕੇ ਚੰਗੀ ਸ਼ੁਰੂਆਤ ਨਹੀਂ ਕਰ ਸਕੇ।

ਕੋਹਲੀ ਦੀ ਇਨਾਮੀ ਵਿਕਟ ਅਫਗਾਨਿਸਤਾਨ ਦੇ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ (35 ਦੌੜਾਂ ’ਤੇ  1 ਵਿਕਟ) ਨੇ ਲਈ। ਹਾਲਾਂਕਿ ਸੱਭ ਤੋਂ ਵਧੀਆ ਅੰਕੜੇ ਭਾਰਤ ਦੇ ਪ੍ਰਮੁੱਖ ਟੀ-20 ਗੇਂਦਬਾਜ਼ ਅਰਸ਼ਦੀਪ ਸਿੰਘ (40 ਦੌੜਾਂ ’ਤੇ  3 ਵਿਕਟਾਂ) ਦੇ ਰਹੇ, ਜਿਨ੍ਹਾਂ ਨੇ ਆਖ਼ਰੀ ਓਵਰ ’ਚ ਤਿੰਨ ਵਿਕਟਾਂ ਹਾਸਲ ਕੀਤੀਆਂ।

ਪੰਜਾਬ ਕਿੰਗਜ਼ ਲਈ ਕਾਇਲ ਜੈਮੀਸਨ ਨੇ 48 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਯੁਜਵੇਂਦਰ ਚਾਹਲ, ਅਜ਼ਮਤੁੱਲਾ ਓਮਰਜ਼ਈ, ਵਿਜੈਕੁਮਾਰ ਵਿਅਸ਼ਕ ਨੇ ਵੀ ਇਕ-ਇਕ ਵਿਕਟ ਹਾਸਲ ਕੀਤੀ।

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement