
ਜ਼ਿੰਬਾਬਵੇ ਦੇ ਦਿੱਗਜ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ
ਨਵੀਂ ਦਿੱਲੀ - ਜ਼ਿੰਬਾਬਵੇ ਦੇ ਸਾਬਕਾ ਕਪਤਾਨ ਅਤੇ ਸਟਾਰ ਤੇਜ਼ ਗੇਂਦਬਾਜ਼ ਹੀਥ ਸਟ੍ਰੀਕ ਦਾ ਦੇਹਾਂਤ ਹੋ ਗਿਆ ਹੈ। ਹੀਥ ਨੇ ਐਤਵਾਰ ਸਵੇਰੇ ਆਖਰੀ ਸਾਹ ਲਏ। ਜ਼ਿੰਬਾਬਵੇ ਦੇ ਦਿੱਗਜ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਹੀਥ ਸਟ੍ਰੀਕ ਦੇ ਦੁਨੀਆ ਨੂੰ ਅਲਵਿਦਾ ਕਹਿਣ ਦੀ ਖ਼ਬਰ ਖ਼ੁਦ ਉਨ੍ਹਾਂ ਦੀ ਪਤਨੀ ਨੇ ਇਕ ਭਾਵੁਕ ਪੋਸਟ ਸ਼ੇਅਰ ਕਰਦੇ ਹੋਏ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀਥ ਸਟ੍ਰੀਕ ਦੇ ਦੇਹਾਂਤ ਦੀ ਝੂਠੀ ਅਫਵਾਹ ਵੀ ਫੈਲੀ ਸੀ, ਜਿਸ ਨੂੰ ਲੈ ਕੇ ਸਾਬਕਾ ਕ੍ਰਿਕਟਰ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ।
ਹੀਥ ਸਟ੍ਰੀਕ ਦੀ ਪਤਨੀ ਨਦੀਨ ਨੇ ਆਪਣੇ ਪਤੀ ਦੀ ਮੌਤ 'ਤੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਭਾਵੁਕ ਪੋਸਟ ਲਿਖੀ। ਉਸ ਨੇ ਲਿਖਿਆ, "ਐਤਵਾਰ, 3 ਸਤੰਬਰ 2023, ਅੱਜ ਸਵੇਰੇ, ਮੇਰੀ ਜ਼ਿੰਦਗੀ ਦੇ ਸਭ ਤੋਂ ਪਿਆਰੇ ਬੱਚੇ ਅਤੇ ਮੇਰੇ ਸੁੰਦਰ ਬੱਚਿਆਂ ਦੇ ਪਿਤਾ ਨੂੰ ਏਂਜਲਸ ਮੇਰੇ ਘਰ ਤੋਂ ਲੈ ਗਿਆ। ਉਸੇ ਘਰ ਤੋਂ ਜਿੱਥੇ ਉਹ ਆਖਰੀ ਦਿਨ ਅਪਣੇ ਪਰਿਵਾਰ ਨਾਲ ਬਿਤਾਉਣਆ ਚਾਹੁੰਦੇ ਸੀ।