
ਦੋਵੇਂ ਟੀਮਾਂ ਇਸ ਸਮੇਂ ਟੈਸਟ ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕਰ ਰਹੀਆਂ ਹਨ।
ਨਵੀਂ ਦਿੱਲੀ- ਭਾਰਤ ਤੇ ਆਸਟਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਮੈਚ 7 ਜਨਵਰੀ ਤੋਂ ਸਿਡਨੀ ਵਿੱਚ ਖੇਡਿਆ ਜਾਣਾ ਹੈ। ਸਿਡਨੀ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਲਈ ਖੁਸ਼ਖਬਰੀ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਫਿਲਹਾਲ ਟੀਮ ਇੰਡੀਆ ਸਿਡਨੀ ਲਈ ਰਵਾਨਾ ਹੋ ਗਈ ਹੈ। ਦੋਵੇਂ ਟੀਮਾਂ ਇਸ ਸਮੇਂ ਟੈਸਟ ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕਰ ਰਹੀਆਂ ਹਨ।
ਇਹ ਕ੍ਰਿਕਟਰ ਹਨ ਸ਼ਾਮਿਲ
ਟੀਮ ਇੰਡੀਆ ਸਿਡਨੀ ਕ੍ਰਿਕਟ ਗਰਾਉਂਡ (SCG) 'ਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਵਿੱਚ ਰੋਹਿਤ ਸ਼ਰਮਾ, ਰਿਸ਼ਭ ਪੰਤ, ਸ਼ੁਭਮਨ ਗਿੱਲ ਤੇ ਪ੍ਰਿਥਵੀ ਸ਼ਾਅ ਨੂੰ ਸ਼ਾਮਲ ਕਰ ਸਕਦੀ ਹੈ। ਮੈਲਬੌਰਨ ਦੇ ਇੱਕ ਰੈਸਟੋਰੈਂਟ ਦੇ ਅੰਦਰ ਖਾਣਾ ਖਾ ਰਹੇ ਇਨ੍ਹਾਂ ਪੰਜ ਖਿਡਾਰੀਆਂ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਬੀਸੀਸੀਆਈ ਅਤੇ ਕ੍ਰਿਕਟ ਆਸਟਰੇਲੀਆ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਤੇ ਪੰਜਾਂ ਖਿਡਾਰੀਆਂ ਨੂੰ ਕੁਆਰੰਟੀਨ ਵਿੱਚ ਭੇਜ ਦਿੱਤਾ ਸੀ।