ICC ਨੂੰ ਮੈਚ ਸ੍ਰੀਲੰਕਾ ਵਿੱਚ ਬਦਲਵਾਉਣ ਲਈ ਕਿਹਾ
ਢਾਕਾ: ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਫ਼ੈਸਲਾ ਕੀਤਾ ਹੈ ਕਿ ਉਹ ਟੀ20 ਵਿਸ਼ਵ ਕੱਪ ਲਈ ਆਪਣੀ ਟੀਮ ਭਾਰਤ ਨਹੀਂ ਭੇਜੇਗਾ। ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਵਿਵਾਦ ਉਦੋਂ ਤੋਂ ਗਰਮ ਹੋ ਗਿਆ ਹੈ, ਜਦੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ IPL ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਤੋਂ ਬਾਹਰ ਕਰਨ ਲਈ ਕਿਹਾ ਸੀ। ਹੁਣ, ਇੱਕ ਬੰਗਲਾਦੇਸ਼ੀ ਨਿਊਜ਼ ਵੈੱਬਸਾਈਟ, ਦ ਡੇਲੀ ਸਟਾਰ ਦੇ ਅਨੁਸਾਰ, BCB ਨੇ T20 ਵਿਸ਼ਵ ਕੱਪ ਲਈ ਭਾਰਤ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
