
ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਨੇ ਵਿਰਾਟ ਨੂੰ ਖ਼ਾਸ ਕਾਲੇ ਰੰਗ ਦੀ ਕੈਪ ਸੌਂਪੀ
ਮੁਹਾਲੀ - ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ 100ਵੇਂ ਟੈਸਟ 'ਚ ਐਂਟਰੀ ਕਰਦੇ ਹੀ ਇਤਿਹਾਸ ਰਚ ਦਿੱਤਾ ਹੈ। ਵਿਰਾਟ ਕੋਹਲੀ ਆਪਣਾ 100ਵਾਂ ਟੈਸਟ ਖੇਡ ਰਹੇ ਹਨ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ ਨੇ ਵਿਰਾਟ ਕੋਹਲੀ ਦਾ ਸਨਮਾਨ ਕੀਤਾ, ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਨੇ ਵਿਰਾਟ ਨੂੰ ਖ਼ਾਸ ਕਾਲੇ ਰੰਗ ਦੀ ਕੈਪ ਸੌਂਪੀ। ਇਸ ਦੌਰਾਨ ਵਿਰਾਟ ਕੋਹਲੀ ਭਾਵੁਕ ਹੋ ਗਏ ਅਤੇ ਪੁਰਾਣਾ ਕਿੱਸਾ ਸ਼ੇਅਰ ਕਰਦੇ ਨਜ਼ਰ ਆਏ।
Virat Kohli felicitated with a special cap by India coach Rahul Dravid on his 100th Test
ਕੋਚ ਰਾਹੁਲ ਦ੍ਰਾਵਿੜ ਨੇ ਜਦੋਂ ਵਿਰਾਟ ਕੋਹਲੀ ਨੂੰ ਵਿਸ਼ੇਸ਼ ਕੈਪ ਸੌਂਪੀ ਤਾਂ ਵਿਰਾਟ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ 100ਵੇਂ ਟੈਸਟ ਮੈਚ ਦੀ ਕੌਪਟ ਅਪਣੇ ਬਚਪਨ ਦੇ ਹੀਰੋ ਤੋਂ ਮਿਲ ਰਹੀ ਹੈ। ਮੇਰੇ ਕੋਲ ਅਜੇ ਵੀ U-15 ਦੀ ਉਹ ਤਸਵੀਰ ਵੀ ਹੈ, ਜਿੱਥੇ ਮੈਂ ਰਾਹੁਲ ਦ੍ਰਾਵਿੜ ਨਾਲ ਖੜ੍ਹਾ ਹਾਂ ਅਤੇ ਸਿਰਫ਼ ਤੁਹਾਨੂੰ ਹੀ ਦੇਖ ਰਿਹਾ ਹਾਂ।
ਵਿਰਾਟ ਕੋਹਲੀ ਨੇ ਇਸ ਖ਼ਾਸ ਮੌਕੇ 'ਤੇ ਸਾਰਿਆਂ ਦਾ ਧੰਨਵਾਦ ਕੀਤਾ। ਵਿਰਾਟ ਕੋਹਲੀ ਨੇ ਕਿਹਾ ਕਿ ਮੇਰੀ ਪਤਨੀ ਇੱਥੇ ਹੈ, ਭਰਾ ਸਟੈਂਡ 'ਤੇ ਬੈਠਾ ਹੈ ਅਤੇ ਸਾਡੀ ਟੀਮ ਇੱਥੇ ਹੈ, ਜਿਸ ਦੇ ਸਮਰਥਨ ਤੋਂ ਬਿਨ੍ਹਾਂ ਅਜਿਹਾ ਕਦੇ ਨਹੀਂ ਹੋ ਸਕਦਾ ਸੀ। ਟੀਮ ਇੰਡੀਆ ਵੱਲੋਂ ਵਿਰਾਟ ਕੋਹਲੀ ਨੂੰ ਜਦੋਂ ਕੈਪ ਸੌਂਪੀ ਗਈ ਤਾਂ ਅਨੁਸ਼ਕਾ ਸ਼ਰਮਾ ਵੀ ਉਨ੍ਹਾਂ ਦੇ ਨਾਲ ਸੀ।
ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਬੀ.ਸੀ.ਸੀ.ਆਈ. ਦਾ ਬਹੁਤ-ਬਹੁਤ ਧੰਨਵਾਦ, ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਅੱਜ ਦੇ ਸਮੇਂ ਵਿਚ ਜਿੰਨਾ ਅਸੀਂ ਤਿੰਨੋਂ ਫਾਰਮੈਟ ਖੇਡਦੇ ਹਾਂ ਅਤੇ ਆਈਪੀਐਲ ਵੀ ਖੇਡਦੇ ਹਾਂ, ਨਵੀਂ ਪੀੜ੍ਹੀ ਸਿਰਫ ਇਹ ਦੇਖ ਸਕਦੀ ਹੈ ਕਿ ਮੈਂ ਸਭ ਤੋਂ ਪਵਿੱਤਰ ਫਾਰਮੈਟ ਵਿੱਚ ਸਿਰਫ਼ 100 ਮੈਚ ਖੇਡੇ ਹਨ।