
ਭਾਰਤ ਨੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2017 ਵਿਚ ਅਪਣੇ ਤਮਗਿਆਂ ਦੀ ਗਿਣਤੀ ਤਿੰਨ ਕਰ ਲਈ ਹੈ। ਭਾਰਤ ਦੀ ਡਿਸਕਸ ਥ੍ਰੋਅਰ ਕਰਮ ਜੋਤੀ ਦਲਾਲ ਨੇ ਕਾਂਸੀ ਦਾ....
ਨਵੀਂ ਦਿੱਲੀ, 22 ਜੁਲਾਈ : ਭਾਰਤ ਨੇ ਵਰਲਡ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2017 ਵਿਚ ਅਪਣੇ ਤਮਗਿਆਂ ਦੀ ਗਿਣਤੀ ਤਿੰਨ ਕਰ ਲਈ ਹੈ। ਭਾਰਤ ਦੀ ਡਿਸਕਸ ਥ੍ਰੋਅਰ ਕਰਮ ਜੋਤੀ ਦਲਾਲ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਮਹਿਲਾਵਾਂ ਦੇ ਐੱਫ55 ਵਰਗ ਵਿਚ ਦਲਾਲ ਨੇ ਆਖਰੀ ਪਲਾਂ 'ਚ 19.02 ਮੀਟਰ ਥ੍ਰੋਅ ਸੁੱਟ ਕੇ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਉਨ੍ਹਾਂ ਨੇ ਬਹਿਰੀਨ ਦੀ ਅਲੋਮਰੀ ਰੋਬਾ ਨੂੰ ਮਾਮੂਲੀ ਫਰਕ ਨਾਲ ਪਿੱਛੇ ਛੱਡ ਕੇ ਇਹ ਤਮਗ਼ਾ ਜਿਤਿਆ। ਰੋਬਾ ਨੇ 19.01 ਮੀਟਰ ਥ੍ਰੋਅ ਕੀਤਾ।
ਦਲਾਲ ਸ਼ੁਰੂਆਤ 'ਚ ਰਾਸ਼ਟਰੀ ਕਬੱਡੀ ਟੀਮ ਦਾ ਹਿੱਸਾ ਸੀ। ਇਕ ਦਿਨ ਉਹ ਅਪਣੇ ਘਰ ਦੇ ਛੱਜੇ ਤੋਂ ਡਿੱਗ ਗਈ ਸੀ ਅਤੇ ਉਹ ਕਮਰ ਦੇ ਹੇਠਾਂ ਤੋਂ ਅਧਰੰਗ ਦਾ ਸ਼ਿਕਾਰ ਹੋ ਗਈ। ਉਹ ਇਕ ਸਾਲ ਤੱਕ ਬੈੱਡ ਤੋਂ ਹਿਲ ਵੀ ਨਹੀਂ ਸਕੀ ਇਸ ਕਾਰਨ ਉਨ੍ਹਾਂ ਨੂੰ ਕਬੱਡੀ ਖੇਡ ਨੂੰ ਛੱਡਣਾ ਪਿਆ। ਇਸ ਤੋਂ ਬਾਅਦ 2014 'ਚ ਉਨ੍ਹਾਂ ਨੇ ਡਿਸਕਸ ਥ੍ਰੋਅ ਸ਼ੁਰੂ ਕੀਤਾ। 2 ਸਾਲਾਂ 'ਚ ਦਲਾਲ ਅਨਰੈਂਕ ਤੋਂ ਦੁਨੀਆ ਦੀ ਟਾਪ-10 ਖਿਡਾਰੀਆਂ 'ਚ ਸ਼ਾਮਲ ਹੋ ਗਈ।
2015 ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 'ਚ ਉਹ ਚੌਥੇ ਸਥਾਨ 'ਤੇ ਰਹੀ। ਦਲਾਲ ਨੇ 2014 ਪੇਈਚਿੰਗ 'ਚ ਏਸ਼ੀਅਨ ਗੇਮਸ 'ਚ 2 ਕਾਂਸੀ ਤਮਗ਼ੇ ਜਿੱਤੇ ਹਨ।