
ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਭਾਰਤੀ ਵਿਸ਼ਵ ਕੱਪ ਟੀਮ ਦੀਆਂ ਉੁਨ੍ਹਾਂ ਮਹਿਲਾ ਕ੍ਰਿਕਟਰਾਂ ਲਈ ਸਮਾਂ ਤੋਂ ਪਹਿਲਾਂ ਪ੍ਰਮੋਸ਼ਨ ਦਾ ਐਲਾਨ ਕੀਤਾ ਜੋ ਰੇਲਵੇ ਨਾਲ ਜੁੜੀਆਂ..
ਨਵੀਂ ਦਿੱਲੀ, 23 ਜੁਲਾਈ: ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਭਾਰਤੀ ਵਿਸ਼ਵ ਕੱਪ ਟੀਮ ਦੀਆਂ ਉੁਨ੍ਹਾਂ ਮਹਿਲਾ ਕ੍ਰਿਕਟਰਾਂ ਲਈ ਸਮਾਂ ਤੋਂ ਪਹਿਲਾਂ ਪ੍ਰਮੋਸ਼ਨ ਦਾ ਐਲਾਨ ਕੀਤਾ ਜੋ ਰੇਲਵੇ ਨਾਲ ਜੁੜੀਆਂ ਹੋਈਆਂ ਹਨ। ਭਾਰਤ ਦੀ 15 ਮੈਂਬਰੀ ਮਹਿਲਾ ਟੀਮ ਵਿਚੋਂ 10 ਖਿਡਾਰੀ ਰੇਲਵੇ ਨਾਲ ਜੁੜੀਆਂ ਹੋਈਆਂ ਹਨ ਜਿਸ ਵਿਚ ਕਪਤਾਨ ਮਿਤਾਲੀ ਰਾਜ ਅਤੇ ਉਪ ਕਪਤਾਨ ਹਰਮਨਪ੍ਰੀਤ ਕੌਰ ਵੀ ਸ਼ਾਮਲ ਹੈ।
ਸਮੇਂ ਤੋਂ ਪਹਿਲਾਂ ਪ੍ਰਮੋਸ਼ਨ ਤੋਂ ਇਲਾਵਾ ਲੜਕੀਆਂ ਲਈ ਨਕਦ ਪੁਰਸਕਾਰ ਵੀ ਹੋਣਗੇ।
ਰੇਲਵੇ ਖੇਡ ਪ੍ਰਮੋਸ਼ਨ ਬੋਰਡ (ਆਰਐਪੀਬੀ): ਦੀ ਸਕੱਤਰ ਅਤੇ ਖਿਡਾਰੀ ਰੇਖਾ ਯਾਦਵ ਨੇ ਕਿਹਾ, 'ਰੇਲ ਮੰਤਰੀ ਸੁਰੇਸ਼ ਪ੍ਰਭਾਕਰ ਪ੍ਰਭੂ ਨੇ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਭੇਜੀਆਂ ਹਨ। ਉਨ੍ਹਾਂ ਨੇ ਰੇਲਵੇ ਵਿਚ ਸ਼ਾਮਲ ਮਹਿਲਾ ਕ੍ਰਿਕਟਰਾਂ ਲਈ ਸਮਾਂ ਤੋਂ ਪਹਿਲਾਂ ਪ੍ਰਮੋਸ਼ਨ ਦਾ ਐਲਾਨ ਕੀਤਾ ਜੋ ਅਜੇ ਇੰਗਲੈਂਡ ਵਿਚ ਹਨ।'' ਉੁਨ੍ਹਾਂ ਕਿਹਾ, ''ਉੁਨ੍ਹਾਂ ਲਈ ਨਕਦ ਪੁਰਸਕਾਰ ਵੀ ਹੋਣਗੇ।''
ਮਿਤਾਲੀ ਅਤੇ ਹਰਮਨਪ੍ਰੀਤ ਤੋਂ ਇਲਾਵਾ ਰੇਲਵੇ ਨਾਲ ਜੁੜੀਆਂ ਖਿਡਾਰੀ ਏਕਤਾ ਬਿਸ਼ਟ, ਪੂਨਮ ਰਾਉਤ, ਵੇਦਾ ਕ੍ਰਿਸ਼ਣਾਮੂਰਤੀ, ਪੂਨਮ ਯਾਦਵ, ਸੁਸ਼ਮਾ ਵਰਮਾ, ਮੋਨਾ ਮੇਸ਼ਰਾਮ, ਰਾਜੇਸ਼ਵਰੀ ਗਾਇਕਵਾਡ ਅਤੇ ਨੁਜਹਤ ਪਰਵੀਨ ਹਨ। (ਪੀਟੀਆਈ)