ਸ਼ੰਮੀ ਦੀ ਫ਼ਾਰਮ ਭਾਰਤ ਲਈ ਚਿੰਤਾ ਦਾ ਵਿਸ਼ਾ

By : JUJHAR

Published : May 4, 2025, 1:48 pm IST
Updated : May 4, 2025, 1:48 pm IST
SHARE ARTICLE
Shami's form a matter of concern for India
Shami's form a matter of concern for India

ਸ਼ੰਮੀ ਆਪਣੀ ਪ੍ਰਤਿਭਾ ਅਨੁਸਾਰ ਪ੍ਰਦਰਸ਼ਨ ਕਰਨ ਲਈ ਸੰਘਰਸ਼ ਕਰਦਾ ਦਿਸ ਰਿਹੈ : ਆਕਾਸ਼ ਚੋਪੜਾ

ਮੁੰਬਈ : ਇੰਗਲੈਂਡ ਵਿਰੁਧ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਹਾਈ ਪ੍ਰੋਫ਼ਾਈਲ ਦੌਰੇ ਤੋਂ ਪਹਿਲਾਂ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਫ਼ਾਰਮ ਭਾਰਤੀ ਟੀਮ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਗੋਡੇ ਦੀ ਸੱਟ ਕਾਰਨ 2023 ਪੁਰਸ਼ ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਇਕ ਸਾਲ ਤੋਂ ਵੱਧ ਸਮੇਂ ਤਕ ਖੇਡ ਵਿਚੋਂ ਬਾਹਰ ਰਹਿਣ ਵਾਲੇ ਸ਼ੰਮੀ ਨੇ ਆਈ. ਸੀ. ਸੀ. ਪੁਰਸ਼ ਚੈਂਪੀਅਨਜ਼ ਟਰਾਫ਼ੀ ਵਿਚ ਭਾਰਤੀ ਟੀਮ ਵਿਚ ਵਾਪਸੀ ਕੀਤੀ ਸੀ।

ਭਾਰਤ ਦੀ ਅਜੇਤੂ ਖ਼ਿਤਾਬੀ ਮੁਹਿੰਮ ਵਿਚ ਸ਼ੰਮੀ ਨੇ 9 ਵਿਕਟਾਂ ਲੈ ਕੇ ਅਹਿਮ ਭੂਮਿਕਾ ਨਿਭਾਈ ਸੀ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਮੌਜੂਦਾ ਆਈ. ਪੀ. ਐਲ. ਸੀਜ਼ਨ ਵਿਚ 34 ਸਾਲਾ ਸ਼ੰਮੀ ਦੀ ਹਾਲੀਆ ਫ਼ਾਰਮ ਭਾਰਤ ਨੂੰ ਇੰਗਲੈਂਡ ਦੌਰੇ ਲਈ ਚਿੰਤਾ ਦਾ ਵਿਸ਼ਾ ਬਣਾ ਦੇਵੇਗੀ। ਚੋਪੜਾ ਨੇ ਕਿਹਾ, ‘‘ਉਹ ਅਪਣੀ ਪ੍ਰਤਿਭਾ ਅਨੁਸਾਰ ਪ੍ਰਦਰਸ਼ਨ ਕਰਨ ਲਈ ਸੰਘਰਸ਼ ਕਰਦਾ ਦਿਸ ਰਿਹਾ ਹੈ।

ਸਹੀ ਕਹਾਂ ਤਾਂ ਸੱਜੇ ਹੱਥ ਦਾ ਇਹ ਤੇਜ਼ ਗੇਂਦਬਾਜ਼ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਤੋਂ ਬਾਅਦ ਤੋਂ ਕੋਈ ਪ੍ਰਭਾਵ ਨਹੀਂ ਪਾ ਸਕਿਆ ਹੈ। ਇਹ ਇਕ ਵੱਡਾ ਸਵਾਲ ਹੈ। ਉਹ ਪਿਛਲੇ ਹਫ਼ਤੇ ਜਾਂ ਪਿਛਲੇ ਮਹੀਨੇ ਸੱਟ ਤੋਂ ਵਾਪਸ ਆਇਆ। ਉਸ ਨੇ ਪਿਛਲੇ ਸਾਲ ਘਰੇਲੂ ਕ੍ਰਿਕਟ ਖੇਡਣੀ ਸ਼ੁਰੂ ਕੀਤੀ ਸੀ ਤੇ ਹੁਣ ਮਈ ਆ ਚੁੱਕਾ ਹੈ। ਇਸ ਵਿਚਾਲੇ ਉਸ ਨੇ ਇਕ ਆਈ. ਸੀ. ਸੀ. ਈਵੈਂਟ (ਚੈਂਪੀਅਨਜ਼ ਟਰਾਫ਼ੀ) ਖੇਡਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement