
ਜੋੜੇ ਨੇ ਮਹਾਰਾਸ਼ਟਰ ਦੇ ਮਹਾਬਲੇਸ਼ਵਰ 'ਚ ਕਰਵਾਇਆ ਵਿਆਹ
ਨਵੀਂ ਦਿੱਲੀ : ਭਾਰਤ ਅਤੇ ਚੇਨਈ ਸੁਪਰ ਕਿੰਗਜ਼ (CSK) ਦੇ ਬੱਲੇਬਾਜ਼ ਰੁਤੁਰਾਜ ਗਾਇਕਵਾੜ ਨੇ ਅਪਣੀ ਪ੍ਰੇਮਿਕਾ ਉਤਕਰਸ਼ਾ ਪਵਾਰ ਨਾਲ ਵਿਆਹ ਕਰਵਾ ਲਿਆ। ਜੋੜੇ ਨੇ ਮਹਾਰਾਸ਼ਟਰ ਦੇ ਮਹਾਬਲੇਸ਼ਵਰ 'ਚ ਵਿਆਹ ਕਰਵਾਇਆ ਹੈ। 30 ਸਾਲਾ ਕ੍ਰਿਕਟਰ ਨੇ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆ।
ਇਹ ਵੀ ਪੜ੍ਹੋ: ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਝੰਡੀ
ਗਾਇਕਵਾੜ ਨੂੰ 7-11 ਜੂਨ ਤੱਕ ਓਵਲ ਵਿੱਚ ਖੇਡੀ ਜਾਣ ਵਾਲੀ ਆਗਾਮੀ ਭਾਰਤ-ਆਸਟ੍ਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਲਈ ਸਟੈਂਡਬਾਏ ਖਿਡਾਰੀਆਂ ਵਿਚੋਂ ਇਕ ਵਜੋਂ ਚੁਣਿਆ ਗਿਆ ਸੀ, ਪਰ ਉਸ ਨੇ ਆਪਣੇ ਵਿਆਹ ਦੇ ਕਾਰਨ ਬੀ. ਸੀ. ਸੀ. ਆਈ. ਨੂੰ ਉਸ ਦੇ ਨਾ ਹਾਜ਼ਰ ਹੋਣ ਦੀ ਸੂਚਨਾ ਦਿਤੀ। ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਉਸ ਦੇ ਬਦਲ ਵਜੋਂ ਚੁਣਿਆ ਗਿਆ।
ਇਹ ਵੀ ਪੜ੍ਹੋ: ਬਠਿੰਡਾ 'ਚ ਤੂੜੀ ਵਾਲੇ ਕਮਰੇ 'ਚੋਂ ਮਿਲੀ ਵਿਅਕਤੀ ਦੀ ਲਾਸ਼, ਘਬਰਾਏ ਲੋਕ