24 ਸਾਲ ਬਾਅਦ ਸਵੀਡਨ ਕੁਆਰਟਰ ਫ਼ਾਈਨਲ 'ਚ
Published : Jul 4, 2018, 2:55 pm IST
Updated : Jul 4, 2018, 2:55 pm IST
SHARE ARTICLE
Sweden Vs Switzerland
Sweden Vs Switzerland

ਵਿਸ਼ਵ ਕੱਪ ਦੇ 7ਵੇਂ ਪ੍ਰੀ-ਕੁਆਰਟਰ ਫ਼ਾਈਨਲ 'ਚ ਮੰਗਲਵਾਰ ਨੂੰ ਸਵੀਡਨ ਨੇ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਦਿਤਾ। ਇਸ ਜਿੱਤ ਦੇ ਨਾਲ ਹੀ ਸਵੀਡਨ ...

ਸੇਂਟ ਪੀਟਰਬਰਗ, ਵਿਸ਼ਵ ਕੱਪ ਦੇ 7ਵੇਂ ਪ੍ਰੀ-ਕੁਆਰਟਰ ਫ਼ਾਈਨਲ 'ਚ ਮੰਗਲਵਾਰ ਨੂੰ ਸਵੀਡਨ ਨੇ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਦਿਤਾ। ਇਸ ਜਿੱਤ ਦੇ ਨਾਲ ਹੀ ਸਵੀਡਨ 1994 ਤੋਂ ਬਾਅਦ ਪਹਿਲੀ ਵਾਰ ਕੁਆਰਟਰ ਫ਼ਾਈਨਲ 'ਚ ਪੁੱਜ ਗਿਆ। ਸਵੀਡਨ ਦੇ ਐਮਿਲ ਫ਼ੋਰਸਬਰਗ ਨੇ 66ਵੇਂ ਮਿੰਟ 'ਚ ਬਾਕਸ ਦੇ ਬਾਹਰ ਤੋਂ ਗੋਲ ਕੀਤਾ। ਇਹ ਉਸ ਦਾ 7ਵਾਂ ਅੰਤਰਰਾਸ਼ਟਰੀ ਗੋਲ ਹੈ। ਸਵੀਡਨ ਨੂੰ ਇੰਜਰੀ ਟਾਈਮ 'ਚ ਰੈਫ਼ਰੀ ਨੇ ਪੈਨਲਟੀ ਦਿਤੀ, ਪਰ ਵੀ.ਆਰ. (ਵੀਡੀਉ ਅਸਿਸਟੈਂਟ ਰੈਫ਼ਰਲ) ਨੇ ਇਸ ਨੂੰ ਰੱਦ ਕਰ ਕੇ ਫ਼ਰੀ ਕਿੱਕ 'ਚ ਬਦਲ ਦਿਤਾ। 

ਜ਼ਿਕਰਯੋਗ ਹੈ ਕਿ ਸਵੀਡਨ ਅਤੇ ਸਵਿਟਜ਼ਰਲੈਂਡ ਵਿਚਾਲੇ ਹੁਣ ਤਕ ਕੁਲ 27 ਮੈਚ ਹੋਏ ਹਨ, ਜਿਨ੍ਹਾਂ ਵਿਚੋਂ ਦੋਹਾਂ ਟੀਮਾਂ 10-10 ਮੈਚ ਜਿੱਤਣ ਵਿਚ ਸਫ਼ਲ ਰਹੀਆਂ ਹਨ ਜਦਕਿ ਬਾਕੀ ਸੱਤ ਮੈਚ ਡਰਾਅ ਰਹੇ। ਇਹ ਦੋਵੇਂ ਟੀਮਾਂ ਫ਼ੀਫ਼ਾ ਵਿਸ਼ਵ ਕੱਪ ਦੌਰਾਨ ਲਗਭਗ ਪੰਜ ਇਕ ਇਕ ਦੂਜੇ ਦੇ ਸਾਹਮਣੇ ਹੋਈਆਂ ਹਨ ਜਿਨ੍ਹਾਂ ਵਿਚੋਂ ਸਵੀਡਨ ਨੇ ਤਿੰਨ ਮੈਚ ਜਿੱਤੇ ਅਤੇ ਸਵਿਟਜ਼ਰਲੈਂਡ ਦੋ ਮੈਚ ਜਿੱਤਣ ਵਿਚ ਸਫ਼ਲ ਰਿਹਾ ਹੈ।

ਦੋਹਾਂ ਟੀਮਾਂ ਵਿਚਾਲੇ ਫ਼ੀਫ਼ਾ ਵਿਸ਼ਵ ਕੱਪ ਦਾ ਪਹਿਲਾ ਮੈਚ 29 ਮਈ 1961 ਨੂੰ ਖੇਡਿਆ ਗਿਆ ਜਿਸ ਵਿਚ ਸਵੀਡਨ ਨੇ ਜਿੱਤ ਹਾਸਲ ਕੀਤੀ ਸੀ। 29 ਅਕਤੂਬਰ 1961 ਅਤੇ 12 ਨਵੰਬਰ 1961 ਨੂੰ ਫ਼ੀਫ਼ਾ ਵਿਸ਼ਵ ਕੱਪ ਦੇ ਹੋਏ ਦੋ ਮੁਕਾਬਲਿਆਂ ਵਿਚ ਸਵਿੱਟਜ਼ਰਲੈਂਡ ਨੇ ਜਿੱਤ ਹਾਸਲ ਕੀਤੀ। ਸਵਿੱਟਜ਼ਰਲੈਂਡ ਦੀ ਟੀਮ 10 ਫ਼ੀਫ਼ਾ ਵਿਸ਼ਵ ਕੱਪ ਖੇਡ ਚੁੱਕੀ ਹੈ। 

ਇਸੇ ਤਰ੍ਹਾਂ 9 ਅਕਤੂਬਰ 1976 ਅਤੇ ਅੱਠ ਜੂਨ 1977 ਨੂੰ ਫ਼ੀਫ਼ਾ ਦੇ ਹੋਏ ਮੁਕਾਬਲੇ ਵਿਚ ਸਵੀਡਨ ਨੇ ਜਿੱਤ ਹਾਸਲ ਕੀਤੀ। ਵਿਸ਼ਵ ਦੀ ਸਫ਼ਲ ਟੀਮਾਂ ਵਿਚ ਸ਼ਾਮਲ ਸਵੀਡਨ ਦੀ ਟੀਮ 11 ਵਾਰ ਫ਼ੀਫ਼ਾ ਵਿਸ਼ਵ ਕੱਪ ਵਿਚ ਹਿੱਸਾ ਲੈ ਚੁੱਕੀ ਹੈ ਅਤੇ ਉਹ ਚਾਰ ਵਾਰ ਸੈਮੀਫ਼ਾਈਨਲ ਮੈਚ ਖੇਡ ਚੁੱਕੀ ਹੈ। ਸਵੀਡਨ ਕੁਲ ਮਿਲਾ ਕੇ 1008 ਮੈਚ ਖੇਡ ਚੁੱਕਾ ਹੈ ਜਿਨ੍ਹਾਂ ਵਿਚੋਂ 499 ਜਿੱਤੇ ਹਨ, 296 ਹਾਰੇ ਅਤੇ 213 ਮੈਚ ਡਰਾਅ ਰਹੇ। ਇਸੇ ਤਰ੍ਹਾਂ ਸਵਿੱਟਜ਼ਰਲੈਂਡ ਦੀ ਟੀਮ ਨੇ ਕੁਲ 792 ਮੈਚ ਖੇਡੇ ਹਨ ਜਿਨ੍ਹਾਂ ਵਿਚੋਂ 278 ਮੈਚ ਜਿੱਤੇ ਹਨ, 346 ਹਾਰੇ ਅਤੇ 168 ਮੈਚ ਡਰਾਅ ਰਹੇ ਹਨ।

 ਦੂਜੇ ਪਾਸੇ 11:30 ਵਜੇ ਇੰਗਲੈਂਡ ਦਾ ਮੁਕਾਬਲਾ ਕੋਲੰਬੀਆ ਨਾਲ ਹੋਵੇਗਾ। ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਪੰਜ ਵਾਰ ਹੋਇਆ ਮੁਕਾਬਲਾ ਹੋ ਚੁੱਕਾ ਹੈ ਜਿਸ ਵਿਚੋਂ ਇੰਗਲੈਂਡ ਨੇ ਤਿੰਨ ਮੈਚ ਜਿੱਤੇ ਹਨ ਜਦਕਿ ਬਾਕੀ ਦੋ ਮੈਚ ਡਰਾਅ ਰਹੇ। ਕੋਲੰਬੀਆ ਦੀ ਟੀਮ ਇਕ ਵੀ ਮੁਕਾਬਲਾ ਜਿੱਤਣ ਤੋਂ ਅਸਫ਼ਲ ਰਹੀ ਹੈ। ਇਸੇ ਤਰ੍ਹਾਂ ਫ਼ੀਫ਼ਾ ਵਿਸ਼ਵ ਕੱਪ ਵਿਚ ਦੋਹਾਂ ਟੀਮਾਂ ਵਿਚਾਲੇ ਇਕ ਵਾਰ ਮੁਕਾਬਲਾ ਹੋਇਆ ਜੋ ਇੰਗਲੈਂਡ ਨੇ ਜਿੱਤਿਆ ਸੀ। ਇਹ ਮੁਕਾਬਲਾ 26 ਜੂਨ 1998 ਨੂੰ ਹੋਇਆ ਸੀ। 17 ਵਾਰ ਫ਼ੀਫ਼ਾ ਵਿਸਵ ਕੱਪ ਵਿਚ ਹਿੱਸਾ ਲੈ ਚੁੱਕੀ ਇੰਗਲੈਂਡ ਦੀ ਟੀਮ ਸਿਰਫ਼ ਇਕ ਵਾਰ 1966 ਵਿਚ ਫ਼ੀਫ਼ਾ ਵਿਸ਼ਵ ਕੱਪ ਜਿੱਤਣ ਵਿਚ ਅਸਫ਼ਲ ਰਹੀ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM
Advertisement