ਖ਼ਬਰਾਂ |

ਤਾਜ਼ਾ |

ਸਕਾਟਲੈਂਡ ਤੋਂ ਹਾਰ ਕੇ ਜ਼ਿੰਬਾਬਵੇ ਵਿਸ਼ਵ ਕੱਪ ’ਚ ਥਾਂ ਬਣਾਉਣ ਦੀ ਦੌੜ ਤੋਂ ਬਾਹਰ

By : BIKRAM

Published : Jul 4, 2023, 9:58 pm IST
Updated : Jul 4, 2023, 9:58 pm IST
SHARE ARTICLE
Scotland Team.
Scotland Team.

231 ਦੇ ਟੀਚੇ ਦਾ ਪਿੱਛਾ ਕਰਦਿਆਂ 203 ਦੌੜਾਂ ’ਤੇ ਸਿਮਟੀ ਮੇਜ਼ਬਾਨ ਜ਼ਿੰਬਾਬਵੇ ਦੀ ਟੀਮ

ਬੁਲਾਵਾਯੋ: ਮਾਈਕਲ ਲੀਕਸ ਦੇ ਆਲਰਾਊਂਡ ਪ੍ਰਦਰਸ਼ਨ ਅਤੇ ਕ੍ਰਿਸ ਸੋਲ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਕਾਟਲੈਂਡ ਨੇ, ਮੰਗਲਵਾਰ ਨੂੰ ਵਿਸ਼ਵ ਕੱਪ ਕੁਆਲੀਫ਼ਾਇਰਸ ਦੇ ਸੂਪਰ ਸਿਕਸ ਦੇ ਮੈਚ ’ਚ ਮੇਜ਼ਬਾਨ ਜ਼ਿੰਬਾਬਵੇ ਨੂੰ 31 ਦੌੜਾਂ ਨਾਲ ਹਰਾ ਕੇ ਭਾਰਤ ’ਚ ਅਕਤੂਬਰ-ਨਵੰਬਰ ’ਚ ਹੋਣ ਵਾਲੇ ਮੁਕਾਬਲੇ ’ਚ ਥਾਂ ਬਣਾਉਣ ਦੀਆਂ, ਅਪਣੀਆਂ ਉਮੀਦਾਂ ਨੂੰ ਪੰਖ ਲਗਾ ਲਏ।

ਜ਼ਿੰਬਾਬਵੇ ਇਸ ਮੈਚ ’ਚ ਹਾਰ ਨਾਲ ਵਿਸ਼ਵ ਕੱਪ ’ਚ ਥਾਂ ਬਣਾਉਣ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ ਹੈ। ਸਕਾਟਲੈਂਡ ਦੇ ਹੁਣ ਛੇ ਅੰਕ ਹੋ ਗਏ ਹਨ ਅਤੇ ਉਹ ਸ੍ਰੀਲੰਕਾ ਤੋਂ ਬਾਅਦ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਜ਼ਿੰਬਾਬਵੇ ਦੇ ਵੀ ਛੇ ਅੰਕ ਹਨ ਪਰ ਉਸ ਨੇ ਅਪਣੇ ਸਾਰੇ ਮੈਚ ਖੇਡ ਲਏ ਹਨ ਅਤੇ ਉਸ ਦਾ ਨੈੱਟ ਰਨ ਰੇਟ ਵੀ ਚੰਗਾ ਨਹੀਂ ਹੈ। 

ਸਕਾਟਲੈਂਡ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ’ਤੇ 234 ਦੌੜਾਂ ਬਣਾਈਆਂ। ਉਸ ਵਲੋਂ ਲੀਸਕ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਮੈਥਿਊ ਕਰਾਸ ਨੇ 38, ਬ੍ਰੈਂਡਨ ਮੈਕਮੁਲੇਨ ਨੇ 34 ਅਤੇ ਜੌਰਜ ਮੁੰਸੇ ਨੇ 31 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸੀਨ ਵਿਲੀਅਮਜ਼ ਨੇ ਤਿੰਨ ਵਿਕੇਟਾਂ ਲਈਆਂ। 

ਜ਼ਿੰਬਾਬਵੇ ਲਈ ਇਹ ਮੁਕਾਬਲਤਨ ਛੋਟਾ ਟੀਚਾ ਵੀ ਪਹਾੜ ਵਰਗਾ ਬਣ ਗਿਆ ਅਤੇ ਉਸ ਦੀ ਟੀਮ ਰੇਆਨ ਬਰਲ ਦੀ 83 ਦੌੜਾਂ ਦੀ ਪਾਰੀ ਦੇ ਬਾਵਜੂਦ 41.1 ਓਵਰ ’ਚ 203 ਦੌੜਾਂ ’ਤੇ ਆਊਟ ਹੋ ਗਈ। 

ਸਕਾਟਲੈਂਡ ਵਲੋਂ ਸੋਲ ਨੇ ਤਿੰਨ ਜਦਕਿ ਲੀਸਕ ਅਤੇ ਮੈਕਮੁਲੇਨ ਨੇ ਦੋ-ਦੋ ਵਿਕੇਟਾਂ ਲਈਆਂ। ਸੋਲ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।

SHARE ARTICLE

ਏਜੰਸੀ

Advertisement

Roop Kaur ਦੀ ਆ ਗਈ ਨਵੀਂ ਵੀਡੀਓ! ਮਚਾਈ ਹਲਚਲ! ਇਲਜ਼ਾਮਾਂ ਤੋ ਬਾਅਦ ਕੀ ਬੋਲੇ Harjeet Singh Rasulpur

17 Oct 2026 1:28 PM

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM
Advertisement