ਉਲੰਪਿਕਸ ਵਿਚ ਭਾਰਤ ਦਾ ਇਕ ਹੋਰ ਮੈਡਲ ਪੱਕਾ, ਫਾਈਨਲ ਵਿਚ ਪਹੁੰਚੇ ਰੈਸਲਰ ਰਵੀ ਦਹੀਆ
Published : Aug 4, 2021, 3:29 pm IST
Updated : Aug 4, 2021, 6:18 pm IST
SHARE ARTICLE
Ravi Kumar Dahiya
Ravi Kumar Dahiya

ਰਵੀ ਦਹੀਆ ਨੇ ਟੋਕੀਉ ਉਲੰਪਿਕਸ ਵਿਚ ਸੈਮੀਫਾਈਨਲ ਵਿਚ ਜਿੱਤ ਹਾਸਲ ਕਰ ਕੇ ਅਪਣਾ ਸਿਲਵਰ ਦਾ ਮੈਡਲ ਪੱਕਾ ਕਰ ਲਿਆ ਹੈ

ਟੋਕੀਉ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਅੱਜ ਕਜ਼ਾਖਿਸਤਾਨ ਦੇ ਸਨਾਇਵ ਨੂਰੀਸਲਾਮ ਵਿਰੁੱਧ ਪੁਰਸ਼ਾਂ ਦੇ ਫ੍ਰੀਸਟਾਈਲ 57 ਕਿਲੋਗ੍ਰਾਮ ਦਾ ਸੈਮੀਫਾਈਨਲ ਮੈਚ ਖੇਡਿਆ। ਇਸ ਮੈਚ ਵਿਚ ਰਵੀ ਦਹੀਆ ਨੇ 7 ਅੰਕਾਂ ਨਾਲ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾਈ ਹੈ। ਰਵੀ ਨੇ ਪਹਿਲੇ ਗੇੜ ਵਿਚ 2-1 ਦੀ ਲੀਡ ਲੈ ਲਈ। ਹਾਲਾਂਕਿ ਇਸ ਤੋਂ ਬਾਅਦ ਉਹ 7 ਅੰਕਾਂ ਨਾਲ ਪਿੱਛੇ ਰਹਿ ਗਿਆ

Ravi Kumar DahiyaRavi Kumar Dahiya

ਪਰ ਸ਼ਾਨਦਾਰ ਵਾਪਸੀ ਕਰਨ ਤੋਂ ਬਾਅਦ, ਰਵੀ ਦਹੀਆ ਨੇ ਟੋਕੀਉ ਉਲੰਪਿਕਸ ਵਿਚ ਸੈਮੀਫਾਈਨਲ ਵਿਚ ਜਿੱਤ ਹਾਸਲ ਕਰ ਕੇ ਅਪਣਾ ਸਿਲਵਰ ਦਾ ਮੈਡਲ ਪੱਕਾ ਕਰ ਲਿਆ ਹੈ। ਜਦੋਂ ਕਿ ਭਾਰਤ ਨੂੰ ਰਵੀ ਦਹੀਆ ਨੇ ਟੋਕੀਉ ਵਿਚੋਂ ਚੌਥਾ ਮੈਡਲ ਦਿਵਾਇਆ। ਇਸ ਤੋਂ ਪਹਿਲਾਂ ਰਵੀ ਦਹੀਆ ਨੇ ਤਕਨੀਕੀ ਕੁਸ਼ਲਤਾ ਦੇ ਆਧਾਰ 'ਤੇ ਦੋਵੇਂ ਮੈਚ ਜਿੱਤੇ ਸਨ। ਦਹੀਆ ਨੇ ਪਹਿਲੇ ਗੇੜ ਵਿਚ ਕੋਲੰਬੀਆ ਦੇ ਟਿਗੁਏਰੋਸ ਅਰਬਾਨੋ ਅਸਕਰ ਐਡਵਰਡੋ ਨੂੰ 13-2 ਨਾਲ ਹਰਾਉਣ ਤੋਂ ਬਾਅਦ ਬੁਲਗਾਰੀਆ ਦੇ ਜੌਰਜੀ ਵੈਲੇਨਟੀਨੋਵ ਵੈਂਜੇਲੋਵ ਨੂੰ 14.4 ਨਾਲ ਹਰਾਇਆ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement