
ਯੂ. ਏ. ਈ. ’ਚ 17 ਅਕਤੂਬਰ ਤੋਂ ਟੀ-20 ਵਰਲਡ ਕੱਪ ਦੀ ਸ਼ੁਰੂਆਤ ਹੋਣ ਵਾਲੀ ਹੈ
ਮੁੰਬਈ – ਕ੍ਰਿਕਟ ਦੇ ਮੈਦਾਨ ’ਚ ਲੰਬੇ ਸਮੇਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ। ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਆਈ. ਸੀ. ਸੀ. ਟੀ-20 ਵਰਲਡ ਕੱਪ 2021 ਦੇ ਲੀਗ ਮੈਚ ’ਚ 24 ਅਕਤੂਬਰ ਨੂੰ ਦੁਬਈ ’ਚ ਮੁਕਾਬਲਾ ਹੋਵੇਗਾ। ਵੱਖ-ਵੱਖ ਕਾਰਨਾਂ ਕਰਕੇ ਦੋਵੇਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਲੰਬੇ ਸਮੇਂ ਤੋਂ ਦੋ-ਪੱਖੀ ਸੀਰੀਜ਼ ਨਹੀਂ ਖੇਡੀ ਗਈ ਹੈ।
T20 World Cup | India to face Pakistan on October 24: Report
ਯੂ. ਏ. ਈ. ’ਚ 17 ਅਕਤੂਬਰ ਤੋਂ ਟੀ-20 ਵਰਲਡ ਕੱਪ ਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਸਾਰਿਆਂ ਦੀਆਂ ਨਿਗਾਹਾਂ ਭਾਰਤ ਬਨਾਮ ਪਾਕਿਸਤਾਨ ਮੈਚ ’ਤੇ ਹੋਣਗੀਆਂ। ਦੋਵੇਂ ਦੇਸ਼ਾਂ ਦੇ ਕ੍ਰਿਕਟ ਪ੍ਰਸ਼ੰਸਕ ਲੰਬੇ ਸਮੇਂ ਬਾਅਦ ਇਸ ਮੈਚ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਨ। ਭਾਰਤ ’ਚ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਟੀ-20 ਵਰਲਡ ਕੱਪ ਨੂੰ ਸੰਯੁਕਤ ਅਰਬ ਅਮਰੀਤਾ (ਯੂ. ਏ. ਈ.) ਤੇ ਓਮਾਨ ’ਚ ਤਬਦੀਲ ਕੀਤਾ ਗਿਆ ਸੀ। ਇਹ ਟੂਰਨਾਮੈਂਟ 17 ਅਕਤੂਬਰ ਤੋਂ 14 ਨਵੰਬਰ ਤਕ ਚਾਰ ਸਥਾਨਾਂ- ਦੁਬਈ, ਅਬੂ ਧਾਬੀ, ਸ਼ਾਰਜਾਹ ਤੇ ਓਮਾਨ ’ਚ ਆਯੋਜਿਤ ਕੀਤਾ ਜਾਵੇਗਾ।
Indian, Pakistan Team
ਸੁਪਰ 12 ’ਚ ਦੋ ਗਰੁੱਪ ਹਨ ਤੇ ਹਰੇਕ ’ਚ 6 ਟੀਮਾਂ ਨੂੰ ਰਖਿਆ ਗਿਆ ਹੈ।ਗਰੁੱਪ-2 ’ਚ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ, ਅਫਗਾਨਿਸਤਾਨ ਤੇ ਰਾਊਡ 1 ਦੇ ਦੋ ਕੁਆਲੀਫ਼ਾਇਰ ਸ਼ਾਮਲ ਹਨ। ਜਦਕਿ ਗਰੁੱਪ-1 ’ਚ ਇੰਗਲੈਂਡ, ਆਸਟਰੇਲੀਆ, ਦੱਖਣੀ ਅਫ਼ਰੀਕਾ ਤੇ ਵੈਸਟਇੰਡੀਜ਼ ਸ਼ਾਮਲ ਹਨ। ਆਈਸੀਸੀ ਨੇ ਪਿਛਲੇ ਮਹੀਨੇ ਹੀ ਵਿਸ਼ਵ ਕੱਪ ਸਮੂਹਾਂ ਦਾ ਐਲਾਨ ਕਰ ਦਿੱਤਾ ਸੀ।
Indian, Pakistan Team
ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਗਰੁੱਪ 2 ਦਾ ਹਿੱਸਾ ਹਨ। ਇਸ ਵਾਰ ਟੀ -20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤੱਕ ਖੇਡਿਆ ਜਾਣਾ ਹੈ। ਟੀ -20 ਵਿਸ਼ਵ ਕੱਪ ਦੇ ਸੁਪਰ 12 ਗਰੁੱਪ ਵਿਚ ਭਾਰਤ ਗਰੁੱਪ 2 ਦਾ ਹਿੱਸਾ ਹੈ। ਭਾਰਤ, ਪਾਕਿਸਤਾਨ, ਨਿਊਜ਼ੀਲੈਂਡ, ਅਫਗਾਨਿਸਤਾਨ ਵੀ ਇਸ ਗਰੁੱਪ ਵਿਚ ਹਨ। ਇਨ੍ਹਾਂ ਤੋਂ ਇਲਾਵਾ, ਕੁਆਲੀਫਾਇਰ ਗਰੁੱਪ ਨੂੰ ਪਾਰ ਕਰਨ ਵਾਲੀਆਂ ਦੋ ਟੀਮਾਂ ਵੀ ਉਨ੍ਹਾਂ ਦਾ ਹਿੱਸਾ ਹੋਣਗੀਆਂ।