Paris Olympics 2024: ਡਬਲ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਸਮਾਪਤੀ ਸਮਾਰੋਹ ਵਿਚ ਭਾਰਤ ਦੀ ਝੰਡਾ ਬਰਦਾਰ ਹੋਵੇਗੀ, ਲਹਿਰਾਏਗੀ ਤਿਰੰਗਾ
Published : Aug 4, 2024, 8:14 am IST
Updated : Aug 4, 2024, 8:14 am IST
SHARE ARTICLE
Double Olympic medalist Manu Bhakar will be India's flag bearer at the closing ceremony Paris Olympics 2024
Double Olympic medalist Manu Bhakar will be India's flag bearer at the closing ceremony Paris Olympics 2024

Paris Olympics 2024: ਓਲੰਪਿਕ ਦੇ 8ਵੇਂ ਦਿਨ 25 ਮੀਟਰ ਪਿਸਟਲ ਫਾਈਨਲ ਵਿੱਚ ਭਾਵੇਂ ਮਨੂ ਤੀਜਾ ਤਮਗਾ ਨਹੀਂ ਦਿਵਾ ਸਕੀ ਪਰ ਉਸ ਨੇ ਦੋ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ

Double Olympic medalist Manu Bhakar will be India's flag bearer at the closing ceremony Paris Olympics 2024 : ਫਰਾਂਸ ਦੀ ਰਾਜਧਾਨੀ ਵਿੱਚ ਖੇਡੇ ਜਾ ਰਹੇ ਪੈਰਿਸ ਓਲੰਪਿਕ 2024 ਵਿੱਚ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਮਨੂ ਨੇ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਲਗਾਤਾਰ ਦੋ ਤਗਮੇ ਜਿੱਤ ਕੇ ਆਪਣੇ ਲਈ ਇੱਕ ਵਿਲੱਖਣ ਥਾਂ ਬਣਾਈ ਹੈ। ਅਜਿਹੇ 'ਚ ਮਨੂ ਭਾਕਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਭਾਰਤੀ ਟੀਮ ਦਾ ਝੰਡਾਬਰਦਾਰ ਬਣਾਇਆ ਗਿਆ ਹੈ। ਪੈਰਿਸ ਓਲੰਪਿਕ ਦੀ ਸਮਾਪਤੀ 'ਤੇ ਜਦੋਂ ਸਮਾਪਤੀ ਸਮਾਰੋਹ ਹੋਵੇਗਾ, ਤਾਂ ਮਨੂ ਭਾਰਤ ਦੇ ਤਿਰੰਗੇ ਨੂੰ ਲਹਿਰਾਉਣ ਵਾਲੀ ਟੀਮ ਦੀ ਅਗਵਾਈ ਕਰੇਗੀ।

ਭਾਰਤੀ ਓਲੰਪਿਕ ਸੰਘ (IOA) ਦੇ ਸੂਤਰਾਂ ਨੇ ਦੱਸਿਆ ਕਿ ਭਾਕਰ ਸਮਾਪਤੀ ਸਮਾਰੋਹ 'ਚ ਭਾਰਤ ਦੀ ਮਹਿਲਾ ਝੰਡਾ ਬਰਦਾਰ ਹੋਵੇਗੀ। ਸਮਾਰੋਹ ਲਈ ਭਾਰਤ ਦੇ ਪੁਰਸ਼ ਝੰਡਾਬਰਦਾਰ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੈਰਿਸ ਓਲੰਪਿਕ ਦਾ ਸਮਾਪਤੀ ਸਮਾਰੋਹ 11 ਅਗਸਤ ਨੂੰ ਹੋਵੇਗਾ। ਭਾਕਰ ਨੇ ਪੈਰਿਸ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ ਅਤੇ ਦੋ ਕਾਂਸੀ ਦੇ ਤਗਮੇ ਜਿੱਤ ਕੇ ਸਮਰ ਖੇਡਾਂ ਵਿੱਚ ਕਈ ਉਪਲਬਧੀਆਂ ਹਾਸਲ ਕੀਤੀਆਂ। ਓਲੰਪਿਕ ਦੇ 8ਵੇਂ ਦਿਨ 25 ਮੀਟਰ ਪਿਸਟਲ ਫਾਈਨਲ ਵਿੱਚ ਭਾਵੇਂ ਮਨੂ ਤੀਜਾ ਤਮਗਾ ਨਹੀਂ ਦਿਵਾ ਸਕੀ ਪਰ ਉਸ ਨੇ ਦੋ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।

ਭਾਕਰ ਔਰਤਾਂ ਦੇ ਵਿਅਕਤੀਗਤ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕਰਕੇ ਚੱਲ ਰਹੇ ਓਲੰਪਿਕ ਵਿੱਚ ਭਾਰਤ ਲਈ ਤਗਮਾ ਸੂਚੀ ਵਿੱਚ ਪਹਿਲੀ ਮਹਿਲਾ ਬਣ ਗਈ ਹੈ। ਇਸ ਤੋਂ ਬਾਅਦ ਸਰਬਜੋਤ ਸਿੰਘ ਅਤੇ ਭਾਕਰ ਨੇ 10 ਮੀਟਰ ਏਅਰ ਪਿਸਟਲ (ਮਿਕਸਡ ਟੀਮ) ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement