
Paris Olympics 2024 : ਖਿਡਾਰਨ ਨੇ ਵੀ ਦਿਤਾ ਹਾਂ ਵਿਚ ਜਵਾਬ
Proposed during the Olympic match: ਪੈਰਿਸ ਓਲੰਪਿਕ 2024 ਵਿੱਚ ਤਗਮੇ ਜਿੱਤਣ ਲਈ ਸਾਰੇ ਦੇਸ਼ਾਂ ਦੇ ਖਿਡਾਰੀ ਸਖ਼ਤ ਮਿਹਨਤ ਕਰ ਰਹੇ ਹਨ। ਖਿਡਾਰੀ ਓਲੰਪਿਕ ਵਿੱਚ ਆਪਣੀਆਂ ਖੇਡਾਂ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਪਰ ਪੈਰਿਸ ਓਲੰਪਿਕ 'ਚ ਕੁਝ ਅਜਿਹਾ ਦੇਖਣ ਨੂੰ ਮਿਲਿਆ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਵੀ ਉਤਸ਼ਾਹਿਤ ਕਰ ਦਿੱਤਾ ਹੈ।
ਇਸ ਸਾਲ ਦੇ ਓਲੰਪਿਕ ਚੀਨੀ ਅਥਲੀਟ ਲਈ ਯਾਦਗਾਰ ਬਣ ਗਏ ਹਨ, ਜਿਸ ਨੂੰ ਇੱਕੋ ਮੰਚ 'ਤੇ ਸੋਨ ਤਗਮਾ ਅਤੇ ਵਿਆਹ ਦਾ ਪ੍ਰਸਤਾਵ ਦੋਵੇਂ ਮਿਲੇ ਹਨ। ਦਰਅਸਲ, ਚੀਨੀ ਬੈਡਮਿੰਟਨ ਖਿਡਾਰੀ ਹੁਆਂਗ ਜਾਂ ਕਿਓਂਗ ਪੈਰਿਸ ਓਲੰਪਿਕ ਨੂੰ ਹਮੇਸ਼ਾ ਯਾਦ ਰੱਖਣਗੇ। 2 ਅਗਸਤ ਨੂੰ, ਉਸਨੇ ਆਪਣੇ ਸਾਥੀ ਜ਼ੇਂਗ ਸਿਵੇਈ ਨਾਲ ਮਿਕਸਡ ਡਬਲਜ਼ ਵਿੱਚ ਸੋਨ ਤਗਮਾ ਜਿੱਤਿਆ। ਇਸ ਜੋੜੀ ਨੇ ਦੱਖਣੀ ਕੋਰੀਆ ਦੇ ਕਿਮ ਵੋਨ ਹੋ ਅਤੇ ਜਿਓਂਗ ਨਾ ਯੂਨ ਨੂੰ ਸਿਰਫ਼ 41 ਮਿੰਟਾਂ ਵਿੱਚ 21-8, 21-11 ਦੇ ਸਕੋਰ ਨਾਲ ਹਰਾਇਆ।
ਹੁਆਂਗ ਯਾ ਕਿਓਂਗ ਨੂੰ ਆਪਣੀ ਜਿੱਤ ਤੋਂ ਬਾਅਦ ਮੈਡਲ ਸਮਾਰੋਹ ਦੌਰਾਨ ਵਿਆਹ ਦਾ ਪ੍ਰਸਤਾਵ ਮਿਲਿਆ। ਦਰਅਸਲ, ਹੁਆਂਗ ਯਾ ਕਿਓਂਗ ਦੇ ਬੁਆਏਫ੍ਰੈਂਡ ਲਿਊ ਯੂਚੇਨ (ਜੋ ਚੀਨੀ ਬੈਡਮਿੰਟਨ ਖਿਡਾਰੀ ਵੀ ਹੈ) ਨੇ ਉਸ ਨੂੰ ਪ੍ਰਪੋਜ਼ ਕੀਤਾ ਸੀ। ਗੋਡਿਆਂ ਭਾਰ ਬੈਠ ਕੇ ਉਸ ਨੇ ਉਸ ਦੀ ਉਂਗਲੀ 'ਤੇ ਅੰਗੂਠੀ ਪਾ ਦਿੱਤੀ, ਜਿਸ ਨਾਲ ਉੱਥੇ ਮੌਜੂਦ ਹਰ ਕੋਈ ਖੁਸ਼ ਹੋ ਗਿਆ।
ਲਿਊ ਯੂਚੇਨ ਨੇ ਜਿੱਤ ਤੋਂ ਬਾਅਦ ਹੁਆਂਗ ਯਾ ਕਿਓਂਗ ਨੂੰ ਕਿਹਾ ਕਿ ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗਾ! ਕੀ ਤਸੀ ਮੇਰੇ ਨਾਲ ਵਿਆਹ ਕਰੋਗੇ? ਲਿਊ ਯੂਚੇਨ ਦੇ ਇਸ ਸਵਾਲ ਦਾ ਜਵਾਬ ਹੁਆਂਗ ਯਾ ਕਿਓਂਗ ਨੇ ਹਾਂ ਵਿਚ ਦਿਤਾ। ਇਹ ਪਹਿਲੀ ਵਾਰ ਨਹੀਂ ਹੈ ਕਿ ਪੈਰਿਸ ਓਲੰਪਿਕ 'ਚ ਅਜਿਹੀ ਘਟਨਾ ਦੇਖਣ ਨੂੰ ਮਿਲੀ ਹੈ। ਅਜਿਹਾ ਪਹਿਲਾਂ ਵੀ ਦੇਖਿਆ ਜਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਓਲੰਪਿਕ ਮੈਡਲ ਟੈਲੀ ਵਿੱਚ ਚੀਨ ਦੀ ਟੀਮ 13 ਸੋਨ, 9 ਚਾਂਦੀ ਅਤੇ 9 ਕਾਂਸੀ ਦੇ ਤਗਮੇ ਜਿੱਤ ਕੇ ਪਹਿਲੇ ਨੰਬਰ 'ਤੇ ਹੈ। ਫਰਾਂਸ ਦੂਜੇ ਸਥਾਨ 'ਤੇ ਅਤੇ ਆਸਟ੍ਰੇਲੀਆ ਤੀਜੇ ਸਥਾਨ 'ਤੇ ਹੈ।