ਅੰਡਰ-19 ਏਸ਼ੀਆ ਕੱਪ : ਭਾਰਤ ਬਨਾਮ ਯੂ.ਏ.ਆਈ. : 10 ਛਿੱਕੇ, 7 ਚੌਕੇ..., ਵੈਭਵ-ਆਯੂਸ਼ ਦੇ ਅੱਗੇ ਢੇਰ ਹੋਈ ਯੂਏਈ
Published : Dec 4, 2024, 11:01 pm IST
Updated : Dec 4, 2024, 11:01 pm IST
SHARE ARTICLE
Under-19 Asia Cup
Under-19 Asia Cup

ਜਾਪਾਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਹੁਣ ਯੂ.ਏ.ਈ ਨੂੰ ਵੀ ਇਕਤਰਫ਼ਾ ਤਰੀਕੇ ਨਾਲ ਹਰਾਇਆ

ਸ਼ਾਰਜਾਹ (ਦੁਬਈ) : ਪਾਕਿਸਤਾਨ ਵਿਰੁਧ ਮਿਲੀ ਹਾਰ ਤੋਂ ਬਾਅਦ ਭਾਰਤ ਨੇ ਅੰਡਰ-19 ਏਸ਼ੀਆ ਕੱਪ ’ਚ ਸ਼ਾਨਦਾਰ ਵਾਪਸੀ ਕੀਤੀ ਹੈ। ਜਾਪਾਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਹੁਣ ਯੂ.ਏ.ਈ ਨੂੰ ਵੀ ਇਕਤਰਫ਼ਾ ਤਰੀਕੇ ਨਾਲ ਹਰਾਇਆ ਹੈ। ਸਿਰਫ਼ 138 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੇ 50 ਓਵਰਾਂ ਦਾ ਮੈਚ ਸਿਰਫ਼ 16 ਓਵਰਾਂ ਵਿਚ ਹੀ ਜਿੱਤ ਲਿਆ। ਵੈਭਵ ਸੂਰਿਆਵੰਸ਼ੀ ਨੇ 46 ਗੇਂਦਾਂ ’ਤੇ 76 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਦਕਿ ਆਯੂਸ਼ ਮਹਾਤਰੇ ਨੇ 51 ਗੇਂਦਾਂ ’ਤੇ 67 ਦੌੜਾਂ ਬਣਾਈਆਂ। ਵੈਭਵ ਅਤੇ ਆਯੂਸ਼ ਨੇ ਯੂਏਈ ਦੇ ਗੇਂਦਬਾਜ਼ਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਮਿਲ ਕੇ 10 ਛੱਕੇ ਲਗਾਏ।

ਅੰਡਰ-19 ਏਸ਼ੀਆ ਕੱਪ ’ਚ ਟੀਮ ਇੰਡੀਆ ਦੀ ਇਹ ਦੂਜੀ ਜਿੱਤ ਹੈ। ਪਾਕਿਸਤਾਨ ਤੋਂ ਪਹਿਲਾ ਮੈਚ ਹਾਰਨ ਤੋਂ ਬਾਅਦ ਭਾਰਤ ਨੇ ਜਾਪਾਨ ਅਤੇ ਹੁਣ ਯੂ.ਏ.ਈ. ਇਸ ਜਿੱਤ ਨਾਲ ਟੀਮ ਇੰਡੀਆ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਵੱਡੀ ਗੱਲ ਇਹ ਹੈ ਕਿ ਇਸ ਵੱਡੀ ਜਿੱਤ ਤੋਂ ਬਾਅਦ ਉਸ ਦੀ ਨੈੱਟ ਰਨ ਰੇਟ ਬਹੁਤ ਜ਼ਿਆਦਾ ਹੋ ਗਈ ਹੈ।

ਭਾਰਤੀ ਗੇਂਦਬਾਜ਼ਾਂ ਨੇ ਸ਼ਾਰਜਾਹ ਮੈਦਾਨ ’ਤੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਯੂਏਈ ਦੀ ਟੀਮ ਨੂੰ ਟਿਕਣ ਨਹੀਂ ਦਿਤਾ। ਯੁੱਧਜੀਤ ਗੁਹਾ ਅਤੇ ਚੇਤਨ ਸ਼ਰਮਾ ਨੇ ਯੂਏਈ ਨੂੰ ਸ਼ੁਰੂਆਤੀ ਝਟਕੇ ਦਿਤੇ। ਆਰੀਅਨ ਸਕਸੈਨਾ 9 ਦੌੜਾਂ ਬਣਾ ਕੇ ਆਊਟ ਹੋਏ। ਯਾਇਨ ਰਾਏ ਪਹਿਲੀ ਹੀ ਗੇਂਦ ’ਤੇ ਆਊਟ ਹੋ ਗਏ। ਅਕਸ਼ਿਤ ਰਾਏ 26 ਦੌੜਾਂ ਬਣਾ ਸਕੇ। ਹਾਰਦਿਕ ਰਾਜ ਨੇ ਮੱਧ ਓਵਰਾਂ ਵਿਚ 2 ਵਿਕਟਾਂ ਲੈ ਕੇ ਯੂਏਈ ਦੀ ਕਮਰ ਤੋੜ ਦਿਤੀ। ਯੁੱਧਜੀਤ ਗੁਹਾ ਨੇ ਸੱਭ ਤੋਂ ਵਧ 3 ਵਿਕਟਾਂ ਲਈਆਂ। ਰਾਤ ਨੂੰ ਚੇਤਨ ਸ਼ਰਮਾ ਅਤੇ ਹਾਰਦਿਕ ਨੇ 2-2 ਵਿਕਟਾਂ ਲਈਆਂ। ਆਯੂਸ ਮਹਾਤਰੇ ਅਤੇ ਕਾਰਤਿਕੇਯਾ ਨੂੰ 1-1 ਵਿਕਟ ਮਿਲੀ। ਯੂਏਈ ਦੀ ਟੀਮ 44 ਓਵਰਾਂ ਵਿਚ 137 ਦੌੜਾਂ ’ਤੇ ਢੇਰ ਹੋ ਗਈ।

ਪਿੱਚ ’ਤੇ ਜਿਥੇ ਯੂਏਈ ਦੇ ਬੱਲੇਬਾਜ ਦੌੜਾਂ ਲਈ ਤਰਸ ਰਹੇ ਸਨ, ਉਥੇ ਵੈਭਵ ਸੂਰਿਆਵੰਸ਼ੀ ਅਤੇ ਮਹਾਤਰੇ ਨੇ ਆਉਂਦੇ ਹੀ ਦੌੜਾਂ ਦੀ ਬਾਰਿਸ਼ ਕਰ ਦਿਤੀ। ਵੈਭਵ ਨੇ ਪਹਿਲੀ ਗੇਂਦ ’ਤੇ ਹੀ ਛੱਕਾ ਜੜ ਕੇ ਅਪਣਾ ਖਾਤਾ ਖੋਲ੍ਹਿਆ। ਦੋਵਾਂ ਬੱਲੇਬਾਜ਼ਾਂ ਨੇ ਪਾਵਰਪਲੇ ’ਚ ਹੀ ਯੂਏਈ ਨੂੰ ਮੈਚ ਤੋਂ ਬਾਹਰ ਕਰ ਦਿਤਾ। ਮਹਾਤਰੇ ਨੇ 51 ਗੇਂਦਾਂ ’ਚ 4 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ। ਉਥੇ ਹੀ ਸੂਰਿਆਵੰਸ਼ੀ ਨੇ 46 ਗੇਂਦਾਂ ‘ਤੇ 76 ਦੌੜਾਂ ਦੀ ਪਾਰੀ ਖੇਡੀ। ਉਸ ਦੇ ਬੱਲੇ ਤੋਂ 6 ਛੱਕੇ ਅਤੇ 3 ਚੌਕੇ ਆਏ। ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਬੱਲੇਬਾਜ਼ ਇਸੇ ਤਰ੍ਹਾਂ ਦੀ ਫ਼ਾਰਮ ਨੂੰ ਜਾਰੀ ਰਖਣਗੇ ਤਾਂ ਕਿ ਟੀਮ ਇੰਡੀਆ ਏਸ਼ੀਆ ਦੀ ਚੈਂਪੀਅਨ ਬਣ ਸਕੇ।    

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement