ਮੁਗੁਰੂਜਾ ਨੇ ਸੱਟ ਦੇ ਬਾਵਜੂਦ ਕਾਰਨੇਟ ਨੂੰ ਹਰਾਇਆ
Published : Jan 5, 2019, 11:46 am IST
Updated : Jan 5, 2019, 11:46 am IST
SHARE ARTICLE
Garbiñe Muguruza
Garbiñe Muguruza

ਸਪੇਨ ਦੀ ਗਰਬਾਈਨ ਮੁਗੁਰੂਜਾ ਨੇ ਨਵੇਂ ਸੈਸ਼ਨ 'ਚ ਸਿੰਗਲ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ......

ਪਰਥ : ਸਪੇਨ ਦੀ ਗਰਬਾਈਨ ਮੁਗੁਰੂਜਾ ਨੇ ਨਵੇਂ ਸੈਸ਼ਨ 'ਚ ਸਿੰਗਲ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਪਰ ਹੋਪਮੈਨ ਕੱਪ ਟੈਨਿਸ ਟੂਰਨਾਮੈਂਟ ਦੇ ਇਸ ਮੈਚ ਦੇ ਦੌਰਾਨ ਉਹ ਸੱਟ ਦਾ ਸ਼ਿਕਾਰ ਵੀ ਹੋ ਗਈ ਸੀ। 2 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਅਤੇ ਵਿਸ਼ਵ 'ਚ 18ਵੇਂ ਨੰਬਰ ਦੀ ਇਹ ਖਿਡਾਰਨ ਇਸ ਤੋਂ ਪਹਿਲਾਂ ਦੋਵੇਂ ਸਿੰਗਲ ਮੈਚ ਐਂਜਲਿਕ ਕਰਬਰ ਅਤੇ ਐਸ਼ਲੀਗ ਬਾਰਟੀ ਤੋਂ ਹਾਰ ਗਈ ਸੀ। ਉਨ੍ਹਾਂ ਨੇ ਹਾਲਾਂਕਿ ਪੱਟ 'ਚ ਸੱਟ ਦੇ ਬਾਵਜੂਦ ਫਰਾਂਸ ਦੀ ਐਲਾਈਜ਼ ਕਾਰਨੇਟ ਨੂੰ 6-1, 6-3 ਨਾਲ ਹਰਾਇਆ। 

ਸਪੇਨ ਦੀ ਇਸ ਖਿਡਾਰਨ ਨੇ ਆਪਣਾ ਅੰਤਿਮ ਮੁਕਾਬਲਾ 2-1 ਨਾਲ ਜਿੱਤਿਆ। ਮੁਗੁਰੂਜਾ ਅਤੇ ਡੇਵਿਡ ਫੇਰਰ ਦੀ ਉਸ ਦੀ ਟੀਮ ਫਾਈਨਲ ਦੀ ਦੌੜ 'ਚੋਂ ਪਹਿਲਾਂ ਹੀ ਬਾਹਰ ਹੋ ਗਈ ਹੈ।  ਫੇਰਰ ਨੇ ਪੁਰਸ਼ ਸਿੰਗਲ 'ਚ ਲੁਕਾਸ ਪੋਉਲੀ ਨੂੰ 6-4, 6-7 (5/7), 7-6 (7/2) ਨਾਲ ਹਰਾ ਕੇ ਟੀਮ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ ਸੀ। ਮੁਗੂਰੂਜਾ ਸੱਟ ਦਾ ਸ਼ਿਕਾਰ ਹੋਣ ਕਾਰਨ ਮਿਕਸਡ ਡਬਲਜ਼ 'ਚ ਖੇਡਣ ਲਈ ਉਪਲਬਧ ਨਹੀਂ ਸੀ ਅਤੇ ਇਸ ਲਈ ਸਪੇਨ ਦੀ ਜਿੱਤ ਦਾ ਫਰਕ 2-1 ਹੋ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement