
ਕਿਹਾ, ਅਪਣੇ ਮਾਪਿਆਂ ’ਤੇ ਮਾਣ ਮਹਿਸੂਸ ਕਰੋ ਤੇ ਹਮੇਸ਼ਾ ਅਪਣੇ ਮਾਪਿਆਂ ਨਾਲ ਖੜੇ ਹੋਵੋ
ਕ੍ਰਿਕਟਰ ਯੁਜਵੇਂਦਰ ਚਾਹਲ ਨੇ ਧਨਸ਼੍ਰੀ ਵਰਮਾ ਨੂੰ ਇੰਸਟਾਗ੍ਰਾਮ ਤੋਂ ਅਨਫ਼ਾਲੋ ਕਰ ਦਿਤਾ ਹੈ ਅਤੇ ਪਤਨੀ ਦੀਆਂ ਸਾਰੀਆਂ ਤਸਵੀਰਾਂ ਵੀ ਡਿਲੀਟ ਕਰ ਦਿਤੀਆਂ ਹਨ ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਨਵੇਂ ਸਾਲ ਦੀ ਸ਼ੁਰੂਆਤ ’ਚ ਦੋਹਾਂ ਦਾ ਤਲਾਕ ਹੋ ਸਕਦਾ ਹੈ। ਹਾਲ ਹੀ ’ਚ ਤਲਾਕ ਦੀ ਖ਼ਬਰ ਫੈਲਣ ਤੋਂ ਬਾਅਦ ਯੁਜਵੇਂਦਰ ਚਾਹਲ ਨੇ ਅਪਣੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। È
ਇਸ ਪੋਸਟ ’ਚ ਉਹ ਦਰਦ ਦੀ ਗੱਲ ਕਰਦੇ ਹੋਏ ਅਤੇ ਆਪਣੇ ਮਾਤਾ-ਪਿਤਾ ਨੂੰ ਮਾਣ ਮਹਿਸੂਸ ਕਰਦੇ ਨਜ਼ਰ ਆ ਰਹੇ ਹਨ। ਇਸ ਪੋਸਟ ਵਿਚ ਯੁਜਵੇਂਦਰ ਚਾਹਲ ਕਹਿੰਦੇ ਹਨ- ‘ਸਿਰਫ ਸਖ਼ਤ ਮਿਹਨਤ ਹੀ ਤੁਹਾਡੇ ਕਿਰਦਾਰ ਨੂੰ ਨਿਖਾਰਦੀ ਹੈ। ਤੁਸੀਂ ਅਪਣੀ ਯਾਤਰਾ ਨੂੰ ਜਾਣਦੇ ਹੋ। ਤੁਸੀਂ ਅਪਣੇ ਦਰਦ ਨੂੰ ਜਾਣਦੇ ਹੋ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਸੀਂ ਇੱਥੇ ਪਹੁੰਚਣ ਲਈ ਕੀ ਕੀਤਾ ਹੈ। ਦੁਨੀਆਂ ਇਹ ਜਾਣਦੀ ਹੈ। ਤੁਸੀਂ ਮਜ਼ਬੂਤ ਖੜ੍ਹੇ ਹੋ।
ਇਥੇ ਤਕ ਪਹੁੰਚਣ ਲਈ ਕਿੰਨਾ ਪਸੀਨਾ ਵਹਾਇਆ ਹੈ। ਅਪਣੇ ਮਾਪਿਆਂ ਨੂੰ ਮਾਣ ਮਹਿਸੂਸ ਕਰੋ ਅਤੇ ਹਮੇਸ਼ਾ ਅਪਣੇ ਮਾਪਿਆਂ ਨਾਲ ਖੜੇ ਹੋਵੋ। ਜ਼ਿਕਰਯੋਗ ਹੈ ਕਿ ਕਿ ਦੋਹਾਂ ਨੇ ਸਾਲ 2020 ਵਿਚ ਵਿਆਹ ਕੀਤਾ ਸੀ। ਵਿਆਹ ਦੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵੀ ਦੋਹਾਂ ਨੇ ਇਕ ਦੂਜੇ ਨੂੰ ਵਿਆਹ ਦੀ ਵਧਾਈ ਨਹੀਂ ਦਿਤੀ। ਇਸ ਵਾਰ ਦੋਵਾਂ ਨੇ ਸੋਸ਼ਲ ਮੀਡੀਆ ’ਤੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ।