ਰਾਸ਼ਟਰ ਮੰਡਲ ਖੇਡਾਂ : ਮੀਰਾਬਾਈ ਚਾਨੂ ਨੇ ਰਿਕਾਰਡ ਦੇ ਨਾਲ ਭਾਰਤ ਨੂੰ ਦਿਵਾਇਆ ਪਹਿਲਾ ਗੋਲਡ ਮੈਡਲ
Published : Apr 5, 2018, 1:30 pm IST
Updated : Apr 5, 2018, 1:30 pm IST
SHARE ARTICLE
21st Commonwealth Games Indian Women Weightlifter Mirabai Chanu Win gold
21st Commonwealth Games Indian Women Weightlifter Mirabai Chanu Win gold

ਆਸਟ੍ਰੇਲੀਆ ਵਿਚ ਚੱਲ ਰਹੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਨੇ ਸਿਲਵਰ ਮੈਡਲ ਹਾਸਲ ਕਰਨ ਤੋਂ ਬਾਅਦ ਹੁਣ ਇਕ ਗੋਲਡ ਮੈਡਲ ਵੀ ਜਿੱਤ ਲਿਆ ਹੈ।

ਨਵੀਂ ਦਿੱਲੀ : ਆਸਟ੍ਰੇਲੀਆ ਵਿਚ ਚੱਲ ਰਹੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਨੇ ਸਿਲਵਰ ਮੈਡਲ ਹਾਸਲ ਕਰਨ ਤੋਂ ਬਾਅਦ ਹੁਣ ਇਕ ਗੋਲਡ ਮੈਡਲ ਵੀ ਜਿੱਤ ਲਿਆ ਹੈ। ਰਾਸ਼ਟਰ ਮੰਡਲ ਖੇਡਾਂ ਵਿਚ ਇਹ ਪਹਿਲਾ ਗੋਲਡ ਮੈਡਲ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਨੇ ਵੇਟਲਿਫ਼ਟਿੰਗ ਦੇ 48 ਕਿੱਲੋ ਵਰਗ ਵਿਚ ਦਿਵਾਇਆ ਹੈ। ਚਾਨੂ ਨੇ ਸਨੈਚ ਵਿਚ (80 ਕਿੱਲੋ, 84 ਕਿੱਲੋ, 86 ਕਿੱਲੋ) ਦਾ ਭਾਰ ਉਠਾਇਆ।

21st Commonwealth Games Indian Women Weightlifter Mirabai Chanu Win gold21st Commonwealth Games Indian Women Weightlifter Mirabai Chanu Win gold

ਉਥੇ ਹੀ ਕਲੀਨ ਐਂਡ ਜਰਕ ਦੇ ਪਹਿਲੇ ਯਤਨ ਵਿਚ ਉਨ੍ਹਾਂ ਨੇ 103 ਕਿੱਲੋਗ੍ਰਾਮ ਭਾਰ ਉਠਾਇਆ ਅਤੇ ਦੂਜੇ ਯਤਨ ਵਿਚ 107 ਕਿੱਲੋਗ੍ਰਾਮ ਦਾ ਭਾਰ ਉਠਾਇਆ ਅਤੇ ਤੀਜੇ ਯਤਨ ਵਿਚ 110 ਕਿੱਲੋਗ੍ਰਾਮ ਭਾਰ ਉਠਾਇਆ।  80 ਕਿੱਲੋਗ੍ਰਾਮ ਭਾਰ ਉਠਾਉਂਦੇ ਹੀ ਉਨ੍ਹਾਂ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਨਵਾਂ ਰਿਕਾਰਡ ਬਣਾ ਦਿਤਾ। ਇਸ ਤੋਂ ਬਾਅਦ ਅਪਣੇ ਤੀਜੇ ਅਤੇ ਆਖ਼ਰੀ ਯਤਨ ਵਿਚ ਉਨ੍ਹਾਂ ਨੇ 86 ਕਿੱਲੋ ਭਾਰ ਉਠਾ ਕੇ ਰਾਸ਼ਟਰ ਮੰਡਲ ਖੇਡਾਂ ਵਿਚ ਅਪਣੇ ਹੀ ਸਰਵਸ਼੍ਰੇਸਠ ਪ੍ਰਦਰਸ਼ਨ (85 ਕਿੱਲੋਗ੍ਰਾਮ) ਨੂੰ ਪਿੱਛੇ ਛੱਡ ਦਿਤਾ। 

21st Commonwealth Games Indian Women Weightlifter Mirabai Chanu Win gold21st Commonwealth Games Indian Women Weightlifter Mirabai Chanu Win gold

ਵੀਰਵਾਰ ਨੂੰ ਗੋਲਡ ਕੋਸਟ ਵਿਚ ਚਾਨੂ ਨੇ ਸ਼ੁਰੂਆਤ ਹੀ ਰਾਸ਼ਟਰ ਮੰਡਲ ਖੇਡਾਂ ਦੇ ਰਿਕਾਰਡ ਨਾਲ ਕੀਤੀ। ਉਨ੍ਹਾਂ ਨੇ 81 ਕਿੱਲੋ ਭਾਰ ਉਠਾ ਕੇ ਪਿਛਲੇ ਰਿਕਾਰਡ 77 ਕਿੱਲੋ ਨੂੰ ਪਿੱਛੇ ਛੱਡ ਦਿਤਾ। ਇਸ ਤੋਂ ਬਾਅਦ ਅਗਲੇ ਦੋ ਯਤਨਾਂ ਵਿਚ ਉਹ ਅਪਣਾ ਹੀ ਰਿਕਾਰਡ ਬਿਹਤਰ ਚਲੀ ਗਈ। ਦੂਜੇ ਯਤਨ ਵਿਚ ਉਨ੍ਹਾਂ ਨੇ 84 ਕਿੱਲੋਗ੍ਰਾਮ ਭਾਰ ਉਠਾਇਆ। ਉਥੇ ਹੀ ਤੀਜੇ ਯਤਨ ਵਿਚ ਉਨ੍ਹਾਂ ਨੇ 86 ਕਿੱਲੋਗ੍ਰਾਮ ਭਾਰ ਉਠਾਇਆ।

21st Commonwealth Games Indian Women Weightlifter Mirabai Chanu Win gold21st Commonwealth Games Indian Women Weightlifter Mirabai Chanu Win gold

ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਉਠਾਏ ਅਪਣੇ 85 ਕਿੱਲੋਗ੍ਰਾਮ ਨੂੰ ਬਿਹਤਰ ਕਰ ਲਿਆ। ਚਾਨੂ ਨੂੰ ਫ਼ਰਵਰੀ ਵਿਚ ਮਹਿੰਦਰਾ ਸਕਾਰਪਿਓ ਟਾਈਮਜ਼ ਆਫ਼ ਇੰਡੀਆ ਐਵਾਰਡ ਵੇਟਲਿਫ਼ਟਰ ਆਫ਼ ਦਿ ਈਅਰ ਦਾ ਖਿ਼ਤਾਬ ਦਿਤਾ ਗਿਆ ਸੀ। ਇਹ ਖਿ਼ਤਾਬ ਉਨ੍ਹਾਂ ਦੇ ਪਿਛਲੇ ਸਾਲ ਵਿਸ਼ਵ ਵੇਟਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਦੇ ਸਬੰਧ ਵਿਚ ਦਿਤਾ ਗਿਆ ਸੀ। ਚਾਨੂ ਨੂੰ ਸ਼ੁਰੂ ਤੋਂ ਹੀ ਗੋਲਡ ਦੀ ਪ੍ਰਬਲ ਦਾਅਵੇਦਾਰ ਮੰਨਿਆ ਜਾ ਰਿਹਾ ਸੀ। 

21st Commonwealth Games Indian Women Weightlifter Mirabai Chanu Win gold21st Commonwealth Games Indian Women Weightlifter Mirabai Chanu Win gold

ਚਾਨੂ ਨੇ 2014 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਵੀ ਸਿਲਵਰ ਮੈਡਲ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ ਭਾਰਤ ਦੇ ਲਈ ਦਿਨ ਦਾ ਪਹਿਲਾ ਮੈਡਲ ਗੁਰੂਰਾਜਾ ਨੇ ਹਾਸਲ ਕੀਤਾ ਸੀ। ਉਨ੍ਹਾਂ ਨੇ ਪੁਰਸ਼ਾਂ ਦੇ 56 ਕਿੱਲੋਗ੍ਰਾਮ ਭਾਰ ਵਰਗ ਵਿਚ ਸਿਲਵਰ ਮੈਡਲ ਜਿੱਤਿਆ ਸੀ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement