Who is Prabhsimran Singh? : ਪੰਜਾਬ ਕਿੰਗਜ਼ ਦੇ ਸਟਾਰ ਓਪਨਰ ਦੀ ਹਰ ਪਾਸੇ ਹੋ ਰਹੀ ਭਰਵੀਂ ਤਾਰੀਫ਼, ਜਾਣੋ ਕੌਣ ਹੈ ਪ੍ਰਭਸਿਮਰਨ ਸਿੰਘ?
Published : May 5, 2025, 4:27 pm IST
Updated : May 5, 2025, 4:27 pm IST
SHARE ARTICLE
prabhsimran singh
prabhsimran singh

ਮੌਜੂਦਾ ਸੀਜ਼ਨ ’ਚ ਪੰਜਾਬ ਕਿੰਗਜ਼ ਦਾ ਸਟਾਰ ਬੱਲੇਬਾਜ਼ ਅਪਣੀ ਚੋਟੀ ਦੀ ਫਾਰਮ ’ਚ ਹੈ, ਪ੍ਰਭਸਿਮਰਨ ਨੇ IPL 2025 ’ਚ 11 ਮੈਚਾਂ ’ਚ 437 ਦੌੜਾਂ ਬਣਾਈਆਂ ਹਨ

Who is Prabhsimran Singh? : ਇੰਡੀਅਨ ਪ੍ਰੀਮੀਅਰ ਲੀਗ (IPL) ’ਚ ਲਖਨਊ ਸੁਪਰ ਜਾਇੰਟਸ ਵਿਰੁਧ ਪੰਜਾਬ ਕਿੰਗਜ਼ ਦੀ ਧਮਾਕੇਦਾਰ ਜਿੱਤ ਦੇ ਹੀਰੋ ਰਹੇ ਸਟਾਰ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ 48 ਗੇਂਦਾਂ ’ਤੇ 189.58 ਦੇ ਸਟ੍ਰਾਈਕ ਰੇਟ ਨਾਲ 91 ਦੌੜਾਂ ਦੀ ਪਾਰੀ ਖੇਡਣ ਲਈ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਪੰਜਾਬ ਕਿੰਗਜ਼ ਨੇ ਇਸ ਮੈਚ ਨੂੰ 37 ਦੌੜਾਂ ਨਾਲ ਜਿੱਤ ਲਿਆ ਸੀ। 

ਇਸ 24 ਸਾਲ ਦੇ ਬੱਲੇਬਾਜ਼ ਨੇ ਕ੍ਰੀਜ਼ ’ਤੇ ਰਹਿੰਦੇ ਹੋਏ 6 ਚੌਕੇ ਅਤੇ 7 ਛੱਕੇ ਲਗਾਏ। ਨੌਜੁਆਨ ਬਦਕਿਸਮਤ ਸੀ ਕਿ ਉਹ ਸਿਰਫ ਨੌਂ ਦੌੜਾਂ ਨਾਲ ਅਪਣਾ ਸੈਂਕੜਾ ਗੁਆ ਬੈਠਾ। ਉਸ ਨੂੰ ਲਖਨੂ ਸੁਪਰਜਾਇੰਟਸ ਦੇ ਸਪਿਨਰ ਦਿਗਵੇਸ਼ ਰਾਠੀ ਨੇ 19ਵੇਂ ਓਵਰ ’ਚ ਆਊਟ ਕੀਤਾ। 

ਪੰਜਾਬ ਦੇ ਰਣਜੀ ਕ੍ਰਿਕਟਰ ਅਨਮੋਲਪ੍ਰੀਤ ਸਿੰਘ ਦਾ ਚਚੇਰਾ ਭਰਾ ਪ੍ਰਭਸਿਮਰਨ ਸਿੰਘ ਇਕ ਵਿਸਫੋਟਕ ਵਿਕਟਕੀਪਰ ਬੱਲੇਬਾਜ਼ ਹੈ ਜੋ ਚੋਟੀ ਦੇ ਕ੍ਰਮ ’ਚ ਬੱਲੇਬਾਜ਼ੀ ਕਰਦਾ ਹੈ। ਉਸ ਨੇ ਵੱਖ-ਵੱਖ ਉਮਰ ਸਮੂਹਾਂ ’ਚ ਪੰਜਾਬ ਲਈ ਬਹੁਤ ਸਾਰੀਆਂ ਦੌੜਾਂ ਬਣਾਈਆਂ ਅਤੇ ਭਾਰਤ ਦੀ ਅੰਡਰ-19 ਟੀਮ ’ਚ ਸ਼ਾਮਲ ਹੋਣ ਲਈ ਅਪਣਾ ਦਾਅਵਾ ਪੇਸ਼ ਕੀਤਾ। ਹਾਲਾਂਕਿ, ਪ੍ਰਭਸਿਮਰਨ ਨੂੰ ਉਸ ਸਮੇਂ ਝਟਕੇ ਦਾ ਸਾਹਮਣਾ ਕਰਨਾ ਪਿਆ ਜਦੋਂ ਅਗੱਸਤ 2018 ’ਚ ਸ਼੍ਰੀਲੰਕਾ ਦੌਰੇ ਲਈ ਚੋਣਕਾਰਾਂ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿਤਾ। 

ਪਟਿਆਲਾ ਲਈ ਪੰਜਾਬ ਅੰਡਰ-23 ਜ਼ਿਲ੍ਹਾ ਟੂਰਨਾਮੈਂਟ ਵਿਚ 298 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਉਸ ਨੇ ਚੋਣਕਾਰਾਂ ਦਾ ਧਿਆਨ ਅਪਣੇ ਵਲ ਖਿੱਚਿਆ ਅਤੇ ਕੌਮੀ ਟੀਮ ਵਿਚ ਸ਼ਾਮਲ ਹੋਣ ਦਾ ਉਸ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਜਦੋਂ ਉਸ ਨੂੰ ਏ.ਸੀ.ਸੀ. ਅੰਡਰ-19 ਏਸ਼ੀਆ ਕੱਪ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ। 

ਪ੍ਰਭਸਿਮਰਨ ਨੂੰ 2019 ਦੀ ਨਿਲਾਮੀ ’ਚ ਪੰਜਾਬ ਕਿੰਗਜ਼ ਨੇ 4.8 ਕਰੋੜ ਰੁਪਏ ’ਚ ਖਰੀਦਿਆ ਸੀ। ਉਸ ਤੋਂ ਬਾਅਦ, ਉਸ ਨੇ ਇਸ ਟੂਰਨਾਮੈਂਟ ’ਚ 45 ਮੈਚ ਖੇਡੇ ਹਨ, ਜਿਸ ’ਚ ਉਸ ਨੇ 154.13 ਦੇ ਸਟ੍ਰਾਈਕ ਰੇਟ ਅਤੇ 26.51 ਦੀ ਔਸਤ ਨਾਲ 1193 ਦੌੜਾਂ ਬਣਾਈਆਂ ਹਨ। ਉਸ ਨੇ ਅਪਣੇ IPL ਕਰੀਅਰ ’ਚ ਇਕ ਸੈਂਕੜਾ ਅਤੇ ਸੱਤ ਅਰਧ ਸੈਂਕੜੇ ਲਗਾਏ ਹਨ। ਹਾਲਾਂਕਿ, ਉਸ ਨੂੰ ਸ਼ੁਰੂਆਤ ’ਚ ਸੰਘਰਸ਼ ਕਰਨਾ ਪਿਆ। ਪੰਜਾਬ ਕਿੰਗਜ਼ ਨੇ ਇਸ ਸਮੇਂ ਦੌਰਾਨ ਉਸ ਨੂੰ ਅਪਣੇ ਨਾਲ ਰੱਖਿਆ ਅਤੇ 2023 ’ਚ ਉਸ ਨੂੰ IPL’ਚ ਅਪਣੀ ਪ੍ਰਤਿਭਾ ਵਿਖਾਉਣ ਦਾ ਸਹੀ ਮੌਕਾ ਮਿਲਿਆ। ਉਹ ਸੀਜ਼ਨ ਇਕ ਤਰ੍ਹਾਂ ਦਾ ਬ੍ਰੇਕਆਊਟ ਸਾਲ ਸੀ ਕਿਉਂਕਿ ਉਸ ਨੇ ਸਾਰੇ 14 ਮੈਚ ਖੇਡੇ ਅਤੇ 358 ਦੌੜਾਂ ਬਣਾਈਆਂ, ਜਿਸ ’ਚ ਦਿੱਲੀ ਕੈਪੀਟਲਜ਼ ਵਿਰੁਧ 103 ਦੌੜਾਂ ਸ਼ਾਮਲ ਸਨ। 

ਉਸ ਨੇ 2024 ’ਚ ਅਪਣੀ ਭੂਮਿਕਾ ਨੂੰ ਦੁਹਰਾਇਆ ਪਰ ਉਹ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕਿਆ ਕਿਉਂਕਿ ਉਸ ਨੇ 14 ਮੈਚਾਂ ’ਚ 334 ਦੌੜਾਂ ਬਣਾਈਆਂ। ਉਸ ਨੂੰ 2025 ਦੀ ਮੈਗਾ ਨਿਲਾਮੀ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਬਰਕਰਾਰ ਰੱਖਿਆ ਸੀ। 

ਮੌਜੂਦਾ ਸੀਜ਼ਨ ’ਚ ਪੰਜਾਬ ਕਿੰਗਜ਼ ਦਾ ਸਟਾਰ ਬੱਲੇਬਾਜ਼ ਅਪਣੀ ਚੋਟੀ ਦੀ ਫਾਰਮ ’ਚ ਹੈ। ਪ੍ਰਭਸਿਮਰਨ ਨੇ IPL 2025 ’ਚ 11 ਮੈਚਾਂ ’ਚ 170.04 ਦੇ ਸਟ੍ਰਾਈਕ ਰੇਟ ਨਾਲ 437 ਦੌੜਾਂ ਬਣਾਈਆਂ ਹਨ ਅਤੇ ਉਸ ਦੀ ਔਸਤ 39.73 ਦੀ ਹੈ। ਉਹ ਆਈ.ਪੀ.ਐਲ. ਦੇ 18ਵੇਂ ਸੀਜ਼ਨ ’ਚ ਸੱਤਵੇਂ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਹੈ। 

ਪ੍ਰਭਸਿਮਰਨ ਜਿੱਥੇ ਅਪਣੇ ਬੱਲੇ ਨਾਲ ਪੂਰੇ ਦੇਸ਼ ’ਚ ਰਾਜ ਕਰ ਰਿਹਾ ਹੈ, ਉਥੇ ਹੀ ਉਸ ਦੇ ਪਿਤਾ ਅਤੇ ਚਾਚਾ ਪਟਿਆਲਾ ’ਚ ਟੈਲੀਵਿਜ਼ਨ ਦੇ ਸਾਹਮਣੇ ਬੈਠ ਕੇ ਉਸ ਦੀ ਬੱਲੇਬਾਜ਼ੀ ਦਾ ਆਨੰਦ ਮਾਣਦੇ ਹਨ।

ਭਾਵੇਂ ਪ੍ਰਭਸਿਮਰਨ ਦੇ ਪਿਤਾ, ਸੁਰਜੀਤ ਸਿੰਘ, ਬਿਮਾਰ ਚਲ ਰਹੇ ਹਨ। ਉਨ੍ਹਾਂ ਨੂੰ ਹਫ਼ਤੇ ’ਚ ਤਿੰਨ ਵਾਰ ਡਾਇਲਸਿਸ ਕਰਵਾਉਣ ਦੀ ਲੋੜ ਪੈਂਦੀ ਹੈ। ਅਜਿਹੇ ਗੁੰਝਲਦਾਰ ਸਮੇਂ ’ਚ, ਪ੍ਰਭਸਿਮਰਨ ਦਾ ਪਿੱਚ ’ਤੇ ਟੀਮ ਲਈ ਪ੍ਰਦਰਸ਼ਨ ਕਿਸੇ ਤਰ੍ਹਾਂ ਸੁਰਜੀਤ ਸਿੰਘ ਦੇ ਚਿਹਰੇ ’ਤੇ ਮੁਸਕਾਨ ਲਿਆਉਣ ’ਚ ਕਾਮਯਾਬ ਰਿਹਾ ਹੈ। ਸੁਰਜੀਤ ਸਿੰਘ ਦੇ ਭਰਾ ਸਤਵਿੰਦਰਪਾਲ ਸਿੰਘ ਨੇ ਮੀਡੀਆ ਨੂੰ ਦਸਿਆ, ‘‘ਇਨ੍ਹੀਂ ਦਿਨੀਂ ਉਹ ਸਿਰਫ ਉਦੋਂ ਮੁਸਕਰਾਉਂਦਾ ਹੈ ਜਦੋਂ ਉਹ ਪ੍ਰਭਸਿਮਰਨ ਨੂੰ IPL ’ਚ ਬੱਲੇਬਾਜ਼ੀ ਕਰਦੇ ਵੇਖਦਾ ਹੈ।’’

ਉਨ੍ਹਾਂ ਦਸਿਆ, ‘‘ਉਹ ਹਫਤੇ ’ਚ ਤਿੰਨ ਵਾਰ ਡਾਇਲਸਿਸ ਕਰਵਾ ਰਿਹਾ ਹੈ। ਇਕ ਵੱਡਾ ਭਰਾ ਹੋਣ ਦੇ ਨਾਤੇ, ਮੈਂ ਉਸ ਦੇ ਦਰਦ ਨੂੰ ਨਹੀਂ ਵੇਖ ਸਕਦਾ ਜੋ ਉਹ ਸਹਿ ਰਿਹਾ ਹੈ। ਜਦੋਂ ਡਾਕਟਰ ਡਾਇਲਸਿਸ ਲਈ ਘਰ ਆਉਂਦੇ ਹਨ ਤਾਂ ਮੈਨੂੰ ਘਰੋਂ ਬਾਹਰ ਨਿਕਲਣਾ ਪੈਂਦਾ ਹੈ। ਇਕ ਵੀ ਦਿਨ ਅਜਿਹਾ ਨਹੀਂ ਲੰਘਿਆ ਜਦੋਂ ਮੈਂ ਉਸ ਲਈ ਪ੍ਰਾਰਥਨਾ ਨਾ ਕੀਤੀ ਹੋਵੇ।’’ ਸਤਵਿੰਦਰਪਾਲ ਸਿੰਘ ਅਪਣੇ ਪੁੱਤਰਾਂ ਅਨਮੋਲਪ੍ਰੀਤ ਸਿੰਘ ਅਤੇ ਤੇਜਪ੍ਰੀਤ ਸਿੰਘ ਨਾਲ ਪ੍ਰਭਸਿਮਰਨ ਲਈ ਸਲਾਹਕਾਰ ਵਜੋਂ ਕੰਮ ਕਰ ਚੁਕੇ ਹਨ। 

ਦਰਅਸਲ, ਜਦੋਂ ਸੁਰਜੀਤ ਅਪਣੇ ਬੇਟੇ ਪ੍ਰਭਸਿਮਰਨ ਨੂੰ ਤੇਜ਼ ਸ਼ਾਟ ਮਾਰਦੇ ਵੇਖਦਾ ਹੈ, ਤਾਂ ਉਹ ਟੀ.ਵੀ. ਦੇ ਸਾਹਮਣੇ ਚੀਕਦਾ ਹੈ ਅਤੇ ਕਹਿੰਦਾ ਹੈ ਕਿ ‘ਸੰਭਲ ਕੇ ਖੇਡ।’ ਲਖਨਊ ਵਿਰੁਧ 91 ਦੌੜਾਂ ਦੀ ਪਾਰੀ ਤੋਂ ਬਾਅਦ ਜਦੋਂ ਪ੍ਰਭਸਿਮਰਨ ਨੇ ਅਪਣੇ ਪਿਤਾ ਨੂੰ ਫੋਨ ਕੀਤਾ ਤਾਂ ਸੁਰਜੀਤ ਨੇ ਸੈਂਕੜਾ ਪੂਰਾ ਨਾ ਕਰਨ ’ਤੇ ਉਸ ਨੂੰ ਡਾਂਟਿਆ।

Tags: punjab kings

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement