ਦੱਖਣੀ ਕੋਰੀਆ ਵਿਖੇ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬ ਦੇ ਪੁੱਤ ਨੇ ਗੱਡੇ ਝੰਡੇ 

By : KOMALJEET

Published : Jun 5, 2023, 9:22 pm IST
Updated : Jun 5, 2023, 9:22 pm IST
SHARE ARTICLE
photo
photo

ਬਟਾਲਾ ਦੇ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ 'ਚ ਜਿਤਿਆ ਸੋਨ ਤਮਗ਼ਾ

ਬਟਾਲਾ : ਯੇਚਿਓਨ (ਦੱਖਣੀ ਕੋਰੀਆ) ਵਿਖੇ  ਸ਼ੁਰੂ ਹੋਈ ਅੰਡਰ-20 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਹੀ ਬਟਾਲਾ (ਪੰਜਾਬ) ਦੇ 18 ਸਾਲਾ ਅਥਲੀਟ ਭਰਤਪ੍ਰੀਤ ਸਿੰਘ ਨੇ ਡਿਸਕਸ ਥਰੋਅ ਮੁਕਾਬਲੇ ਵਿਚ ਸੋਨੇ ਦਾ ਤਮਗ਼ਾ ਜਿੱਤਦੇ ਹੋਏ ਭਾਰਤ, ਪੰਜਾਬ ਤੇ ਪੰਜਾਬੀਅਤ ਦਾ ਨਾਂ ਰੌਸ਼ਨ ਕੀਤਾ ਹੈ। ਭਰਤਪ੍ਰੀਤ ਸਿੰਘ ਪੀ.ਆਈ.ਐਸ. ਸੈਂਟਰ ਦਾ ਖਿਡਾਰੀ ਹੈ, ਜਿਸ ਨੇ 55.66 ਮੀਟਰ ਥਰੋਅ ਵਿਚ ਇਹ ਪ੍ਰਾਪਤੀ ਹਾਸਲ ਕੀਤੀ। 

ਸੋਨ ਤਮਗ਼ਾ ਜੇਤੂ ਭਰਤਪ੍ਰੀਤ ਸਿੰਘ ਦੀ ਮਾਤਾ ਰਜਨੀ ਨੇ ਦਸਿਆ ਕਿ ਉਹ ਪੰਜਾਬ ਪੁਲਿਸ ਦੇ ਬਟਾਲਾ ਵਿਖੇ ਸਾਂਝ ਕੇਂਦਰ ਵਿਚ 287 ਰੁਪਏ ਦਿਹਾੜੀ 'ਤੇ ਡੇਲੀ ਬੇਸ 'ਤੇ ਕੰਮ ਕਰਦੀ ਹੈ ਜਦਕਿ ਉਸ ਦੇ ਪਤੀ ਵੀ ਪੰਜਾਬ ਪੁਲਿਸ ਵਿਚ ਹੈਡ ਕਾਂਸਟੇਬਲ ਸਨ। ਉਹਨਾਂ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਪਰ ਉਸ ਨੂੰ ਅਪਣੇ ਪਤੀ ਦੀ ਜਗ੍ਹਾ 'ਤੇ ਅਜੇ ਤਕ ਪੱਕੀ ਨੌਕਰੀ ਨਹੀਂ ਮਿਲੀ। ਵਿਭਾਗ ਦੇ ਕਈ ਅਧਿਕਾਰੀਆਂ ਸਮੇਤ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਤਕ ਚੱਕਰ ਲਗਾਏ ਪਰ ਕੀਤੇ ਕੋਈ ਸੁਣਵਾਈ ਨਹੀਂ ਹੋਈ।

ਉਨ੍ਹਾਂ ਦਸਿਆ ਕਿ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਤੇ ਇਨ੍ਹਾਂ ਮੁਸ਼ਕਲਾਂ 'ਚ ਮੈਂ ਅਪਣੇ ਬੱਚੇ ਪਾਲੇ ਹਨ। hun ਜਦੋਂ ਅਪਣੇ ਬੱਚਿਆਂ ਨੂੰ ਸਫਲ ਹੁੰਦਾ ਦੇਖ ਰਹੀ ਹਨ ਤਾਂ ਅੱਜ ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਦਸਿਆ ਕਿ ਮੇਰੇ ਬੱਚੇ ਦਾ ਸੁਪਨਾ ਹੈ ਕੇ ਉਹ ਮਿਹਨਤ ਕਰ ਕੇ ਆਪਣੇ ਪਿਤਾ ਵਾਂਗ ਨੌਕਰੀ ਕਰਨਾ ਚੌਂਦੇ ਹਨ। ਭਰਤਪ੍ਰੀਤ ਸਿੰਘ ਦੀ ਮਾਤਾ ਨੇ ਦਸਿਆ ਕਿ ਮੇਰੇ ਦੋਵੇਂ ਬੱਚੇ ਆਈ.ਪੀ.ਐਸ. ਅਫ਼ਸਰ ਬਣਨਾ ਚਾਹੰਦੇ ਹਨ। ਉਨ੍ਹਾਂ ਦਸਿਆ ਕਿ ਭਰਤਪ੍ਰੀਤ ਸਿੰਘ ਦੱਖਣੀ ਕੋਰੀਆ ਤੋਂ 10 ਜੂਨ ਨੂੰ ਵਾਪਸ ਪੰਜਾਬ ਪਰਤੇਗਾ ਤੇ ਉਸ ਵੇਲੇ ਹੋਰ ਜ਼ਿਆਦਾ ਖ਼ੁਸ਼ੀਆਂ ਮਨਾਵਾਂਗੇ। 

ਉਧਰ ਬਟਾਲਾ ਸਾਂਝ ਕੇਂਦਰ ਦੇ ਇੰਚਾਰਜ ਅਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਭਰਤਪ੍ਰੀਤ ਸਿੰਘ ਬਹੁਤ ਮਿਹਨਤੀ ਬੱਚਾ ਹੈ ਅਤੇ ਉਸ ਦੇ ਸੁਪਨੇ ਵੀ ਵੱਡੇ ਹਨ।  ਉਸ ਦੀ ਮਾਂ ਰਜਨੀ ਨੇ ਬਹੁਤ ਮਿਹਨਤ ਨਾਲ ਅਪਣੇ ਬੱਚੇ ਪਾਲੇ ਹਨ ਅਤੇ ਹੁਣ ਸਾਨੂੰ ਬਹੁਤ ਖ਼ੁਸ਼ੀ ਹੈ ਕੇ ਭਰਤਪ੍ਰੀਤ ਸਿੰਘ ਹੌਲੀ-ਹੌਲੀ ਮਿਹਨਤ ਨਾਲ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement