ਕਦੇ ਵੀ ਸੁਪਨਾ ਵੇਖਣਾ ਨਾ ਛੱਡੋ, ਤੁਹਾਨੂੰ ਨਹੀਂ ਪਤਾ ਕਿਸਮਤ ਕਿਥੇ ਲੈ ਜਾਵੇਗੀ : ਹਰਮਨਪ੍ਰੀਤ ਕੌਰ
Published : Nov 5, 2025, 6:41 am IST
Updated : Nov 5, 2025, 7:48 am IST
SHARE ARTICLE
Indian cricketer harmanpreet kaur
Indian cricketer harmanpreet kaur

ਆਪਣੇ ਬਚਪਨ ਦੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਆਰਾਮਦਾਇਕ ਅਤੇ ਨਿਮਰ ਮਹਿਸੂਸ ਕਰ ਰਹੀ ਹੈ।

Indian cricketer harmanpreet kaur: ਭਾਰਤ ਦੀ ਵਿਸਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ ਨੇ ਭਾਵਨਾਤਮਕ ਪਲਾਂ ਨੂੰ ਸਾਂਝਾ ਕੀਤਾ ਕਿ ਕਿਵੇਂ ਉਸਦੇ ਖੇਡਾਂ ਦੇ ਸੌਕੀਨ ਪਿਤਾ ਦੀ ਕਿ੍ਰਕਟ ਕਿੱਟ ਵਿੱਚੋ ਬੈਟ ਫੜਨ ਨੇ ਉਸ ਸੁਪਨੇ ਨੂੰ ਜਗਾਇਆ ਜੋ ਹੁਣ ਇੱਕ ਹਕੀਕਤ ਬਣ ਚੁੱਕਿਆ ਹੈ। ਨਵੀਂ ਮੁੰਬਈ ਵਿੱਚ ਐਤਵਾਰ ਨੂੰ ਮਹਿਲਾ ਵਿਸਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਉੱਤੇ 52 ਦੌੜਾਂ ਦੀ ਜਿੱਤ ਲਈ ਭਾਰਤ ਦੀ ਅਗਵਾਈ ਕਰਨ ਤੋਂ ਬਾਅਦ, ਹਰਮਨਪ੍ਰੀਤ ਨੇ ਵੱਲੋਂ ਪੋਸਟ ਕੀਤੇ ਇੱਕ ਵੀਡੀਓ ਵਿੱਚ ਆਪਣੇ ਬਚਪਨ ਨੂੰ ਯਾਦ ਕੀਤਾ ਅਤੇ ਉਭਰਦੇ ਨੌਜਵਾਨ ਖਿਡਾਰੀਆਂ ਲਈ ਇੱਕ ਸਲਾਹ ਵੀ ਦਿੱਤੀ ਅਤੇ ਕਿਹਾ, ‘‘ਕਦੇ ਵੀ ਸੁਪਨਾ ਦੇਖਣਾ ਨਾ ਛੱਡੋ। ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਕਿਸਮਤ ਤੁਹਾਨੂੰ ਕਿੱਥੇ ਲੈ ਜਾਵੇਗੀ।’’ ਹਰਮਨਪ੍ਰੀਤ ਨੇ ਕਿਹਾ, ‘‘ਜਦੋਂ ਵੀ ਅਸੀਂ ਟੀਵੀ ‘ਤੇ ਮੈਚ ਦੇਖਦੇ ਸੀ, ਜਾਂ ਭਾਰਤ ਨੂੰ ਖੇਡਦੇ ਦੇਖਦੇ ਸੀ, ਜਾਂ ਵਿਸਵ ਕੱਪ ਦੇਖਦੇ ਸੀ, ਮੈਂ ਸੋਚਦੀ ਸੀ, ਮੈਨੂੰ ਇਸ ਤਰ੍ਹਾਂ ਦਾ ਮੌਕਾ ਚਾਹੀਦਾ ਹੈ। ਉਸ ਸਮੇਂ ਮੈਨੂੰ ਮਹਿਲਾ ਕਿ੍ਰਕਟ ਬਾਰੇ ਪਤਾ ਵੀ ਨਹੀਂ ਸੀ।’’

ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਭੁੱਲਰ ਮੋਗਾ ਦੀ ਨਿਆਂਇਕ ਅਦਾਲਤ ਵਿੱਚ ਕਲਰਕ ਦੀ ਨੌਕਰੀ ਕਰਨ ਤੋਂ ਪਹਿਲਾਂ ਕਿ੍ਰਕਟ ਅਤੇ ਫੁੱਟਬਾਲ ਖੇਡਦੇ ਸਨ।
ਆਪਣੇ ਪਿਤਾ ਦੇ ਪੱਕੇ ਸਮਰਥਨ ਨਾਲ ਬਚਪਨ ਵਿੱਚ ਸੁਰੂ ਹੋਇਆ ਇਹ ਸਫਰ ਐਤਵਾਰ ਨੂੰ ਹਰਮਨਪ੍ਰੀਤ ਲਈ ਵਿਸਵ ਕੱਪ ਟਰਾਫੀ ਵਿੱਚ ਸਮਾਪਤ ਹੋਇਆ। ਇਹ ਸਭ ਆਸਾਨ ਨਹੀਂ ਸੀ ਪਰ ਹਰਮਨਪ੍ਰੀਤ ਨੇ ਕਿਹਾ ਕਿ ਉਹ ਮਹਿਲਾ ਕਿ੍ਰਕਟ ਲਈ ਜਰੂਰੀ ਚੁਣੌਤੀਆਂ ਤੋਂ ਹਾਰ ਮੰਨਣ ਵਾਲੀ ਨਹੀਂ ਸੀ।

36 ਸਾਲਾ ਇਸ ਸਟਾਰ ਖਿਡਾਰਨ ਨੇ ਕਿਹਾ ਕਿ ਉਹ ਆਪਣੇ ਬਚਪਨ ਦੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਆਰਾਮਦਾਇਕ ਅਤੇ ਨਿਮਰ ਮਹਿਸੂਸ ਕਰ ਰਹੀ ਹੈ।
ਹਰਮਨਪ੍ਰੀਤ ਨੇ 2017 ਵਿੱਚ ਲੰਡਨ ਵਿੱਚ ਇੰਗਲੈਂਡ ਤੋਂ ਮਹਿਲਾ ਵਿਸਵ ਕੱਪ ਫਾਈਨਲ ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਵਾਪਸ ਆਉਣ ‘ਤੇ ਮਿਲੇ ਸਾਨਦਾਰ ਸਵਾਗਤ ਨੂੰ ਵੀ ਯਾਦ ਕੀਤਾ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement