
ਨੌਜਵਾਨ ਪੀੜ੍ਹੀ ਨੂੰ ਮੌਕਾ ਦੇਣ ਲਈ ਲਿਆ ਫੈਸਲਾ
ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਮੈਰੀਕਾਮ ਨੇ ਥੋੜ੍ਹੇ ਸਮੇਂ 'ਚ ਉਹ ਮੁਕਾਮ ਹਾਸਲ ਕਰ ਲਿਆ, ਜਿੱਥੇ ਵੱਡੇ ਲੋਕਾਂ ਲਈ ਪਹੁੰਚਣਾ ਅਸੰਭਵ ਹੈ। ਅੱਜ, ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐਫਆਈ) ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਰੀਕਾਮ ਨੌਜਵਾਨ ਪੀੜ੍ਹੀ ਲਈ ਜਗ੍ਹਾ ਬਣਾਉਣ ਲਈ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਵਿੱਚ ਹਿੱਸਾ ਨਹੀਂ ਲਵੇਗੀ। ਇਸ ਦਾ ਮਤਲਬ ਹੈ ਕਿ ਮੈਰੀਕਾਮ ਹੁਣ ਮੁਕਾਬਲਾ ਕਰਦੀ ਨਜ਼ਰ ਨਹੀਂ ਆਵੇਗੀ। ਬਾਕਸਿੰਗ ਚੈਂਪੀਅਨ 'ਚ 5 ਵਾਰ ਗੋਲਡ ਮੈਡਲ ਜਿੱਤਣ ਵਾਲੀ ਮੈਰੀਕਾਮ ਨੇ ਦੁਨੀਆ ਦੇ ਸਾਹਮਣੇ ਆਪਣਾ ਲੋਹਾ ਮਨਵਾਇਆ ਹੈ।
Mary Kom
ਮੈਰੀਕਾਮ ਨੇ ਭਾਰਤੀ ਬਾਕਸਿੰਗ ਫੈਡਰੇਸ਼ਨ ਨਾਲ ਗੱਲਬਾਤ ਦੌਰਾਨ ਕਿਹਾ, “ਮੈਂ ਨੌਜਵਾਨ ਪੀੜ੍ਹੀ ਨੂੰ ਅੰਤਰਰਾਸ਼ਟਰੀ ਮੰਚ ‘ਤੇ ਆਪਣਾ ਨਾਮ ਬਣਾਉਣ ਅਤੇ ਵੱਡੇ ਟੂਰਨਾਮੈਂਟਾਂ ਦਾ ਐਕਸਪੋਜਰ ਅਤੇ ਤਜਰਬਾ ਪ੍ਰਾਪਤ ਕਰਨ ਦਾ ਮੌਕਾ ਦੇਣ ਲਈ ਪਿੱਛੇ ਹਟਣਾ ਚਾਹਾਂਗੀ। ਮੈਂ ਸਿਰਫ ਰਾਸ਼ਟਰ ਮੰਡਲ ਖੇਡਾਂ ਦੀ ਤਿਆਰੀ ‘ਤੇ ਧਿਆਨ ਦੇਣਾ ਚਾਹਾਂਗੀ।”
Mary Kom
ਜੇ ਮੈਰੀਕਾਮ ਦੇ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਸਾਲ 2000 ਉਸ ਲਈ ਆਸਾਨ ਨਹੀਂ ਸੀ ਜਦੋਂ ਮੈਰੀਕਾਮ ਨੇ ਪਹਿਲੀ ਵਾਰ ਮੁੱਕੇਬਾਜ਼ੀ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਇੱਕ ਸਾਲ ਬਾਅਦ, ਸਾਲ 2001 ਵਿੱਚ, ਮੈਰੀਕਾਮ ਨੇ ਵਿਸ਼ਵ ਚੈਂਪੀਅਨਸ਼ਿਪ ਜਿੱਤ ਕੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ। ਇਸ ਜਿੱਤ ਨਾਲ ਉਸ ਨੇ ਸਾਰਿਆਂ ਦੀ ਸੋਚ ਬਦਲ ਦਿੱਤੀ।