
ਮੁੰਬਈ ਇੰਡੀਅਨਜ਼ ਦੀ ਟੀਮ ਨੇ ਆਈਪੀਐਲ ਦੇ ਚਾਰ ਖਿਤਾਬ ਜਿੱਤੇ ਹਨ।
ਨਵੀਂ ਦਿੱਲੀ - ਮੁੰਬਈ ਇੰਡੀਅਨਜ਼ ਨੇ ਆਈਪੀਐਲ 2020 ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਉਸ ਨੇ ਕੁਆਲੀਫਾਇਰ 1 ਵਿਚ ਦਿੱਲੀ ਕੈਪੀਟਲਜ਼ ਦੀ ਚੁਣੌਤੀ ਨੂੰ ਕੁਚਲਦੇ ਹੋਏ ਖਿਤਾਬੀ ਮੁਕਾਬਲੇ ਵਿਚ ਜਗ੍ਹ ਬਣਾਈ ਹੈ। ਪਹਿਲੇ ਕੁਆਲੀਫਾਇਰ ਵਿਚ ਦੁਬਈ ਵਿਖੇ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 57 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਥਾਂ ਬਣਾਈ।
ਮੁੰਬਈ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਬਣਾਈਆਂ। ਮੁੰਬਈ ਦੇ ਕਪਤਾਨ ਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਇਸ ਵਾਰ ਵੀ ਨਾਕਾਮ ਰਹੇ ਤੇ ਪਹਿਲੀ ਹੀ ਗੇਂਦ 'ਤੇ ਪਵੇਲੀਅਨ ਮੁੜ ਗਏ। ਰੋਹਿਤ ਆਈਪੀਐੱਲ ਵਿਚ ਸਭ ਤੋਂ ਵੱਧ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਖਿਡਾਰੀ ਬਣੇ।
Mumbai Indians beat Delhi Capitals to reach final.
ਉਹ 13ਵੀਂ ਵਾਰ ਖ਼ਾਤਾ ਨਹੀਂ ਖੋਲ੍ਹ ਸਕੇ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਹੋਰ ਬੱਲੇਬਾਜ਼ਾਂ ਨੇ ਦੌੜਾਂ ਦੀ ਰਫ਼ਤਾਰ ਘੱਟ ਨਹੀਂ ਹੋਣ ਦਿੱਤੀ। ਸਲਾਮੀ ਬੱਲੇਬਾਜ਼ ਕਵਿੰਟਨ ਡਿਕਾਕ, ਸੂਰਿਆ ਕੁਮਾਰ ਯਾਦਵ, ਇਸ਼ਾਨ ਕਿਸ਼ਨ ਤੇ ਹਾਰਦਿਕ ਪਾਂਡਿਆ ਨੇ ਟੀਮ ਨੂੰ 200 ਦੌੜਾਂ ਤਕ ਪਹੁੰਚਾ ਦਿੱਤਾ। ਜਵਾਬ ਵਿਚ ਦਿੱਲੀ ਦੀ ਟੀਮ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਇਕ ਸਮੇਂ ਉਸ ਨੇ ਬਿਨਾਂ ਕੋਈ ਸਕੋਰ ਬਣਾਏ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ।
ਇਸ ਤੋਂ ਬਾਅਦ ਦਿੱਲੀ ਸੰਭਲ ਨਹੀਂ ਸਕੀ ਤੇ ਸਟੋਈਨਿਸ (65) ਤੇ ਅਕਸ਼ਰ (42) ਦੇ ਸੰਘਰਸ਼ ਦੇ ਬਾਵਜੂਦ 20 ਓਵਰਾਂ 'ਚ ਅੱਠ ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ। ਮੁੰਬਈ ਇੰਡੀਅਨਜ਼ ਦੀ ਟੀਮ ਨੇ ਆਈਪੀਐਲ ਦੇ ਚਾਰ ਖਿਤਾਬ ਜਿੱਤੇ ਹਨ। ਉਹ ਛੇਵੀਂ ਵਾਰ ਫਾਈਨਲ ਵਿੱਚ ਪਹੁੰਚੀ ਹੈ। ਸਿਰਫ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਮੁੰਬਈ ਇੰਡੀਅਨਜ਼ ਨਾਲੋਂ ਜ਼ਿਆਦਾ ਫਾਈਨਲ ਖੇਡਿਆ। ਹਾਲਾਂਕਿ, ਸਭ ਤੋਂ ਵੱਧ ਖ਼ਿਤਾਬਾਂ ਦਾ ਰਿਕਾਰਡ ਸਿਰਫ ਮੁੰਬਈ ਇੰਡੀਅਨਜ਼ ਦੇ ਨਾਮ ਹੈ।
Mumbai Indians beat Delhi Capitals to reach final
ਮੁੰਬਈ ਇੰਡੀਅਨਜ਼ ਹੁਣ ਪੰਜਵੇਂ ਖ਼ਿਤਾਬ ਦੀ ਭਾਲ ਵਿਚ 10 ਨਵੰਬਰ ਨੂੰ ਫਾਈਨਲ ਵਿਚ ਉਤਰੇਗੀ। ਫਾਈਨਲ ਵਿਚ ਉਹ ਕੁਆਲੀਫਾਇਰ -2 ਵਿਚ ਜਿੱਤਣ ਵਾਲੀ ਟੀਮ ਨਾਲ ਮੁਕਾਬਲਾ ਕਰਨਗੇ। ਕੁਆਲੀਫਾਇਰ -2 ਐਤਵਾਰ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ 6 ਨਵੰਬਰ ਨੂੰ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਐਲੀਮੀਨੇਟਰ ਮੈਚ ਹੋਵੇਗਾ। ਜੇਤੂ ਟੀਮ 8 ਨਵੰਬਰ ਨੂੰ ਕੁਆਲੀਫਾਇਰ -2 ਵਿਚ ਦਿੱਲੀ ਰਾਜਧਾਨੀ ਨਾਲ ਭਿੜੇਗੀ।