
ਸੈਮੀਫਾਈਨਲ ਦੀਆਂ ਉਮੀਦਾਂ ਨੂੰ ਰੱਖਿਆ ਕਾਇਮ
ਨਵੀਂ ਦਿੱਲੀ : ਭਾਰਤੀ ਟੀਮ ਨੇ T20 ਵਿਸ਼ਵ ਕੱਪ ਵਿਚ ਸਕਾਟਲੈਂਡ 'ਤੇ ਵੱਡੀ ਜਿੱਤ ਦਰਜ ਕੀਤੀ ਹੈ। ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਹੋਏ ਮੈਚ ਵਿਚ ਭਾਰਤੀ ਟੀਮ ਨੇ ਸਕਾਟਲੈਂਡ ਨੂੰ 8 ਵਿਕਟਾਂ ਨਾਲ ਹਰਾਇਆ। ਸਕਾਟਲੈਂਡ ਵਲੋਂ ਸਿਰਫ਼ 86 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ ਅਤੇ ਰਾਹੁਲ ਤੇ ਰੋਹਿਤ ਨੇ ਮਿਲ ਕੇ 70 ਦੌੜਾਂ ਦੀ ਸਾਂਝੇਦਾਰੀ ਕੀਤੀ।
india vs scotland
ਭਾਰਤ ਲਈ ਰਾਹੁਲ ਨੇ 18 ਗੇਂਦਾਂ 'ਚ 50 ਦੌੜਾਂ ਬਣਾਈਆਂ, ਜਦਕਿ ਰੋਹਿਤ ਸ਼ਰਮਾ ਨੇ ਵੀ 30 ਦੌੜਾਂ ਬਣਾਈਆਂ। ਭਾਰਤ ਨੂੰ ਪਹਿਲਾ ਝਟਕਾ 70 ਦੌੜਾਂ ਦੇ ਸਕੋਰ 'ਤੇ ਰੋਹਿਤ ਸ਼ਰਮਾ ਦੇ ਰੂਪ 'ਚ ਲੱਗਾ। ਉਨ੍ਹਾਂ ਨੂੰ ਵਹੀਲ ਨੇ ਆਊਟ ਕਰ ਦਿੱਤਾ ਸੀ। ਇਸ ਦੇ ਨਾਲ ਹੀ ਰਾਹੁਲ 50 ਦੇ ਸਕੋਰ 'ਤੇ ਵਾਟ ਦਾ ਸ਼ਿਕਾਰ ਬਣੇ।
kohli and jadeja
ਇਨ੍ਹਾਂ ਦੋਵਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸਕਾਟਲੈਂਡ 'ਤੇ 8 ਵਿਕਟਾਂ ਨਾਲ ਵੱਡੀ ਜਿੱਤ ਦਰਜ ਕੀਤੀ। ਸਕਾਟਲੈਂਡ 'ਤੇ ਇਸ ਵੱਡੀ ਜਿੱਤ ਤੋਂ ਬਾਅਦ ਭਾਰਤ ਦੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਅਜੇ ਵੀ ਬਰਕਰਾਰ ਹਨ। ਹੁਣ ਜੇਕਰ ਅਫ਼ਗ਼ਾਨਿਸਤਾਨ ਐਤਵਾਰ ਨੂੰ ਨਿਊਜ਼ੀਲੈਂਡ ਨੂੰ ਹਰਾਉਣ 'ਚ ਕਾਮਯਾਬ ਰਹਿੰਦਾ ਹੈ ਤਾਂ ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚ ਜਾਵੇਗੀ।