
ਭਾਰਤ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਲੀਗ ਪੜਾਅ ਅਤੇ ਏਸ਼ੀਆਈ ਖੇਡਾਂ ਦੇ ਕਾਂਸੀ ਤਮਗ਼ੇ ਦੇ ਪਲੇਆਫ ਵਿਚ ਵੀ ਜਾਪਾਨ ਨੂੰ 2-1 ਦੇ ਇਸੇ ਫਰਕ ਨਾਲ ਹਰਾਇਆ ਸੀ।
ਰਾਂਚੀ - ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਇਕਤਰਫਾ ਫਾਈਨਲ ਵਿਚ ਜਾਪਾਨ ਨੂੰ 4-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦਾ ਖਿਤਾਬ ਜਿੱਤਿਆ। ਭਾਰਤ ਲਈ ਸੰਗੀਤਾ (17ਵੇਂ ਮਿੰਟ), ਨੇਹਾ (46ਵੇਂ ਮਿੰਟ), ਲਾਲਰੇਮਸਿਆਮੀ (57ਵੇਂ ਮਿੰਟ) ਅਤੇ ਵੰਦਨਾ ਕਟਾਰੀਆ (60ਵੇਂ ਮਿੰਟ) ਨੇ ਗੋਲ ਕੀਤੇ। ਸੰਗੀਤਾ ਅਤੇ ਵੰਦਨਾ ਨੇ ਮੈਦਾਨੀ ਗੋਲ ਕੀਤੇ ਜਦਕਿ ਨੇਹਾ ਅਤੇ ਲਾਲਰੇਮਸਿਆਮੀ ਨੇ ਪੈਨਲਟੀ ਕਾਰਨਰ ਤੋਂ ਗੋਲ ਕੀਤੇ।
ਕੋਬਾਯਾਕਾਵਾ ਸ਼ਿਹੋ ਨੇ 22ਵੇਂ ਮਿੰਟ ਵਿਚ ਜਾਪਾਨ ਲਈ ਗੋਲ ਕੀਤਾ ਪਰ ਵੀਡੀਓ ਰੈਫਰਲ ਤੋਂ ਬਾਅਦ ਉਸ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਗਿਆ। ਜਾਪਾਨ ਨੂੰ 52ਵੇਂ ਮਿੰਟ ਵਿਚ ਪੈਨਲਟੀ ਸਟਰੋਕ ਵੀ ਮਿਲਿਆ ਪਰ ਕਾਨਾ ਉਰਤਾ ਦੇ ਸ਼ਾਟ ਨੂੰ ਭਾਰਤੀ ਗੋਲਕੀਪਰ ਸਵਿਤਾ ਪੂਨੀਆ ਨੇ ਰੋਕ ਦਿੱਤਾ। ਭਾਰਤ ਨੇ ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਲੀਗ ਪੜਾਅ ਅਤੇ ਏਸ਼ੀਆਈ ਖੇਡਾਂ ਦੇ ਕਾਂਸੀ ਤਮਗ਼ੇ ਦੇ ਪਲੇਆਫ ਵਿਚ ਵੀ ਜਾਪਾਨ ਨੂੰ 2-1 ਦੇ ਇਸੇ ਫਰਕ ਨਾਲ ਹਰਾਇਆ ਸੀ।
ਹਾਂਗਜ਼ੂ ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜਿੱਤਣ ਵਾਲੇ ਚੀਨ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਮਹਿਲਾ ਹਾਕੀ ਟੀਮ ਨੂੰ ਏਸ਼ੀਆਈ ਚੈਂਪੀਅਨਸ ਟਰਾਫ਼ੀ ਜਿੱਤਣ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸ਼ਾਨਦਾਰ ਹੁਨਰ, ਜਨੂੰਨ ਅਤੇ ਦ੍ਰਿੜ ਇਰਾਦੇ ਨੇ ਦੇਸ਼ ਵਾਸੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ।
ਉਨ੍ਹਾਂ ਨੇ 'ਐਕਸ' 'ਤੇ ਕਿਹਾ ਕਿ ''ਭਾਰਤ ਦੀ ਮਹਿਲਾ ਸ਼ਕਤੀ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਫਾਈਨਲ 'ਚ ਜਾਪਾਨ ਨੂੰ 4-0 ਨਾਲ ਹਰਾ ਕੇ ਦੂਜੀ ਵਾਰ ਏਸ਼ੀਅਨ ਚੈਂਪੀਅਨਸ ਟਰਾਫ਼ੀ ਜਿੱਤੀ।