ਭਾਰਤ ਨੇ ਕੀਤਾ ਸੀਰੀਜ 'ਤੇ ਕਬਜ਼ਾ, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
Published : Dec 6, 2020, 5:49 pm IST
Updated : Dec 6, 2020, 5:49 pm IST
SHARE ARTICLE
India vs Australia, 2nd T20 Highlights: India Beat Australia In Thriller To Take Unbeatable Series Lead
India vs Australia, 2nd T20 Highlights: India Beat Australia In Thriller To Take Unbeatable Series Lead

ਭਾਰਤੀ ਟੀਮ ਨੇ 2 ਵਿਕਟਾਂ ਗੁਆ ਕੇ 11.2 ਓਵਰ 'ਚ 95 ਦੌੜਾਂ ਬਣਾਈਆਂ

ਵਸ਼ਿੰਗਟਨ - ਆਸਟ੍ਰੇਲੀਆ ਅਤੇ ਭਾਰਤ ਦੇ ਵਿਚਕਾਰ ਤਿੰਨ ਮੈਚਾਂ ਦੀ ਟੀ20 ਇੰਟਰਨੈਸ਼ਨਲ ਸੀਰੀਜ਼ ਦਾ ਦੂਜਾ ਮੈਚ ਸਿਡਨੀ ਕ੍ਰਿਕਟ ਗਰਾਊਂਡ 'ਚ ਖੇਡਿਆ ਗਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਆਸਟ੍ਰੇਲੀਆ ਨੇ ਇਨਿੰਗ ਦੀ ਸ਼ੁਰੂਆਤ ਕਰਦੇ ਹੋਏ ਕਪਤਾਨ ਮੈਥਿਊ ਵੇਡ ਦੇ ਅਰਧ ਸੈਂਕੜਾਂ (54) ਅਤੇ ਸਵੀਟ ਸਮਿਥ ਦੀਆਂ 46 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੂੰ 195 ਦੌੜਾਂ ਦਾ ਟੀਚਾ ਦਿੱਤਾ ਹੈ।  ਟੀਚਾ ਪ੍ਰਾਪਤ ਕਰਨ ਲਈ ਮੈਦਾਨ 'ਚ ਭਾਰਤੀ ਟੀਮ ਨੇ 2 ਵਿਕਟਾਂ ਗੁਆ ਕੇ 11.2 ਓਵਰ 'ਚ 95 ਦੌੜਾਂ ਬਣਾ ਲਈਆਂ ਹਨ। 

India vs Australia, 2nd T20 Highlights: India Beat Australia In Thriller To Take Unbeatable Series LeadIndia vs Australia, 2nd T20 Highlights: India Beat Australia In Thriller To Take Unbeatable Series Lead

ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਜਿਸ ਤੋਂ ਬਾਅਦ ਜ਼ਖਮੀ ਆਰੋਨ ਫਿੰਚ ਦੀ ਗੈਰ-ਹਾਜ਼ਰੀ 'ਚ ਟੀਮ ਦੀ ਅਗਵਾਈ ਕਰ ਰਹੇ ਵੇਡ ਨੇ 32 ਗੇਂਦਾਂ 'ਚ 58 ਦੌੜਾਂ ਬਣਾਈਆਂ ਜਦੋਂਕਿ ਸਟੀਵ ਸਮਿਥ ਨੇ 38 ਗੇਂਦਾਂ 'ਚ 46 ਦੌੜਾਂ ਦਾ ਯੋਗਦਾਨ ਦਿੱਤਾ। ਮਹਿਮਾਨਾਂ ਲਈ ਟੀ ਨਟਰਾਜਨ ਨੇ ਆਪਣੇ ਚਾਰ ਓਵਰ 'ਚ 20 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।

India vs Australia, 2nd T20 Highlights: India Beat Australia In Thriller To Take Unbeatable Series LeadIndia vs Australia, 2nd T20 Highlights: India Beat Australia In Thriller To Take Unbeatable Series Lead

ਭਾਰਤ ਨੇ ਮੱਧ ਦੇ ਓਵਰਾਂ 'ਚ ਜ਼ੋਰਦਾਰ ਗੇਂਦਬਾਜ਼ੀ ਕੀਤੀ ਪਰ ਬਾਅਦ 'ਚ ਆਸਟ੍ਰੇਲੀਆ ਨੇ ਆਖਰੀ ਪੰਜ ਓਵਰ 'ਚ 62 ਦੌੜਾਂ ਲਈਆਂ। ਵੇਡ ਨੇ ਆਸਟ੍ਰੇਲੀਆ ਪਾਰੀ ਦੀ ਸ਼ੁਰੂਆਤ ਕੀਤੀ। ਯੁਜਵੇਂਦਰ ਨੂੰ ਛੱਡ ਕੇ ਭਾਰਤ ਦੇ ਘੱਟ ਤਜ਼ਰਬੇਕਾਰ ਗੇਂਦਬਾਜ਼ੀ ਆਕਰਮਣ ਦੇ ਖ਼ਿਲਾਫ਼ ਉਨ੍ਹਾਂ ਨੇ 10 ਬਾਊਂਡਰੀ ਅਤੇ ਇਕ ਛੱਕਾ ਮਾਰਿਆ। 
ਵੇਡ ਨੇ ਪਹਿਲੇ ਓਵਰ 'ਚ ਦੀਪਕ ਚਾਹਲ 'ਤੇ ਤਿੰਨ ਚੌਕੇ ਲਗਾ ਕੇ 13 ਦੌੜਾਂ ਬਣਾਈਆਂ। ਦੂਜੇ ਓਵਰ 'ਚ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਦੀ ਗੇਂਦ 'ਤੇ ਉਨ੍ਹਾਂ ਨੇ ਡੀਪ ਸਕਵਾਇਰ ਲੇਗ 'ਤੇ ਇਕ ਛੱਕਾ ਲਗਾਇਆ।

India vs Australia, 2nd T20 Highlights: India Beat Australia In Thriller To Take Unbeatable Series LeadIndia vs Australia, 2nd T20 Highlights: India Beat Australia In Thriller To Take Unbeatable Series Lead

ਫਾਰਮ 'ਚ ਚੱਲ ਰਹੇ ਵੇਡ ਨੇ ਸ਼ਾਰਦੂਲ ਠਾਕੁਰ ਦਾ ਸੁਆਗਤ ਬਾਊਂਡਰੀ ਨਾਲ ਕੀਤਾ।ਸੁੰਦਰ ਨੇ ਚੌਥੇ ਓਵਰ 'ਚ 15 ਦੌੜਾਂ ਲਗਾਈਆਂ ਅਤੇ ਫਿਰ ਵੇਡ ਨੇ ਠਾਕੁਰ 'ਤੇ 12 ਦੌੜਾਂ ਲਗਾਈਆਂ ਜਿਸ 'ਚ ਮੇਨਬਾਜ਼ੀ ਨੇ ਸਿਡਨੀ ਕ੍ਰਿਕਟ ਮੈਦਾਨ 'ਤੇ ਛੇਵੇਂ ਓਵਰ 'ਚ 50 ਦੌੜਾਂ ਪੂਰੀਆਂ ਕਰ ਦਿੱਤੀਆਂ। ਨਟਰਾਜਨ ਨੂੰ ਗੇਂਦਬਾਜ਼ੀ ਆਕਰਮਣ 'ਤੇ ਲਗਾਇਆ ਗਿਆ ਜਿਸ 'ਚ ਆਸਟ੍ਰੇਲੀਆ ਨੇ ਡਾਰਸੀ ਸ਼ਾਰਟ ਦੇ ਰੂਪ 'ਚ ਆਪਣਾ ਪਹਿਲਾਂ ਵਿਕਟ ਗਵਾਇਆ। 

India vs Australia, 2nd T20 Highlights: India Beat Australia In Thriller To Take Unbeatable Series LeadIndia vs Australia, 2nd T20 Highlights: India Beat Australia In Thriller To Take Unbeatable Series Lead

ਵੇਡ ਦੀ ਤੇਜ਼ ਬੱਲੇਬਾਜ਼ੀ ਜਾਰੀ ਰਹੀ ਅਤੇ ਉਨ੍ਹਾਂ ਨੇ ਚਹਿਲ ਦੀ ਗੇਂਦ 'ਤੇ ਚੌਕਾ ਲਗਾ ਕੇ ਸਿਰਫ 25 ਗੇਂਦ 'ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਪਰ ਕਾਰਜਵਾਹਕ ਕਪਤਾਨ ਦਿਲਚਸਪ ਤਰੀਕੇ ਨਾਲ ਦੌੜਾਂ ਆਊਟ ਹੋਈਆਂ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਵਰ 'ਤੇ ਉਨ੍ਹਾਂ ਦਾ ਆਸਾਨ ਕੈਚ ਛੱਡ ਦਿੱਤਾ ਸੀ ਅਤੇ ਵੇਡ ਦੂਜੇ ਛੋਰ 'ਤੇ ਭੱਜਣ ਲੱਗੇ ਪਰ ਸਟੀਵ ਸਮਿਥ ਨੇ ਅਜਿਹਾ ਨਹੀਂ ਕੀਤਾ।

ਜਿਸ ਨਾਲ ਕੋਹਲੀ ਨੇ ਵਿਕਟਕੀਪਰ ਲੋਕੇਸ਼ ਰਾਹੁਲ ਦੇ ਵੱਲ ਗੇਂਦ ਸੁੱਟੀ ਅਤੇ ਵੇਡ ਦੌੜ 'ਤੇ ਆਊਟ ਹੋਏ। ਇਸ ਤੋਂ ਪਹਿਲਾਂ ਹਾਰਦਿਕ ਪਾਂਡਿਆ ਨੇ ਵੀ ਵੇਡ ਦਾ ਕੈਚ ਛੱਡਿਆ ਸੀ। ਸਮਿਥ ਅਤੇ ਗਲੇਨ ਮੈਕਸਵੇਲ ਨੇ ਚੌਕੇ ਅਤੇ ਛੱਕੇ ਲਗਾਉਂਦੇ ਹੋਏ ਪਾਰੀ ਨੂੰ ਅੱਗੇ ਵਧਾਇਆ। ਮੈਕਸਵੇਲ ਨੇ ਚਹਿਲ ਤੇ ਦੋ ਛੱਕੇ ਜੜੇ ਪਰ ਸ਼ਾਰਦੂਲ ਠਾਕੁਰ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਮੋਈਜੇਸ ਹੈਨਰਿਕਸ ਕ੍ਰੀਜ਼ 'ਤੇ ਸਨ, ਉਨ੍ਹਾਂ ਨੇ ਸਮਿਥ ਨੇ ਆਊਟ ਹੋਣ ਤੋਂ ਪਹਿਲਾਂ ਇਹ ਲੈਅ ਕਾਇਮ ਰੱਖੀ

India vs Australia, 2nd T20 Highlights: India Beat Australia In Thriller To Take Unbeatable Series LeadIndia vs Australia, 2nd T20 Highlights: India Beat Australia In Thriller To Take Unbeatable Series Lead

ਪਿਚ ਰਿਪੋਰਟ
ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਪਹਿਲੇ 2 ਵਨਡੇ ਮੈਚਾਂ ਦੇ ਦੌਰਾਨ ਇਸ ਮੈਦਾਨ 'ਤੇ ਪਹਿਲੀ ਇਨਿੰਗ 'ਚ ਚੰਗੀਆਂ ਦੌੜਾਂ ਬਣੀਆਂ ਸਨ ਇਥੇ ਫਿਰ ਤੋਂ ਬੱਲੇਬਾਜ਼ਾਂ ਨੂੰ ਮਦਦ ਮਿਲਣ ਦੀ ਉਮੀਦ ਹੈ। 

ਪਲੇਇੰਗ ਇਲੈਵਨ
ਭਾਰਤ: ਸ਼ਿਖਰ ਧਵਨ, ਕੇ.ਐੱਲ. ਰਾਹੁਲ (ਵਿਕਟਕੀਪਰ), ਵਿਰਾਟ ਕੋਹਲੀ (ਕਪਤਾਨ), ਸ਼ਾਰਦੂਰ ਠਾਕੁਰ, ਸੰਜੂ ਸੈਮਸਨ, ਹਾਰਦਿਕ ਪਾਂਡਿਆ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਟੀ. ਨਟਰਾਜਨ, ਯੁਜਵੇਂਦਰ ਚਹਿਲ

ਆਸਟ੍ਰੇਲੀਆ: ਮੈਥਿਊ ਵੇਡ (ਵਿਕਟਕੀਪਰ ਅਤੇ ਕਪਤਾਨ), ਡੀ ਆਰਸੀ ਸ਼ਾਰਟ, ਸਟੀਵਨ ਸਮਿਥ, ਗਲੇਨ ਮੈਕਸਵੇਲ, ਮੋਈਸੇਸ ਹੈਨਰੀਕਸ, ਗਲੇਨ ਮੈਕਸਵੇਲ, ਸੀਨ ਐਬਾਟ, ਡੈਨੀਅਲ ਸੈਮਸ, ਸੀਨ ਐਬਾਟ, ਮਿਸ਼ੇਲ ਸਵੈਪਸਨ, ਐਡਮ ਜੰਪਾ, ਐਂਡਰਿਊ ਟਾਈ

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement