ਟੀ-20 ਵਿਸ਼ਵ ਕੱਪ ਦੀ ਅੱਜ ਹੋ ਰਹੀ ਹੈ ਸ਼ੁਰੂਆਤ
Published : Feb 7, 2026, 6:20 am IST
Updated : Feb 7, 2026, 8:30 am IST
SHARE ARTICLE
The T20 World Cup is starting today.
The T20 World Cup is starting today.

ਭਾਰਤ ਅਤੇ ਸ਼੍ਰੀਲੰਕਾ ਦੁਆਰਾ ਸਾਂਝੇ ਤੌਰ 'ਤੇ ਆਯੋਜਤ ਇਹ ਮੈਗਾ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ।

ਨਵੀਂ ਦਿੱਲੀ : ਨਿਊਜ਼ੀਲੈਂਡ ਵਿਰੁਧ ਪੰਜ ਮੈਚਾਂ ਦੀ ਉੱਚ ਸਕੋਰ ਵਾਲੀ ਟੀ-209 ਲੜੀ ਵਿਚ 4-1 ਦੀ ਸ਼ਾਨਦਾਰ ਜਿੱਤ ਤੋਂ ਬਾਅਦ, ਟੀਮ ਇੰਡੀਆ ਹੁਣ ਪੂਰੀ ਤਰ੍ਹਾਂ ਟੀ-20 ਵਿਸ਼ਵ ਕੱਪ 2026 ਮੋਡ ਵਿੱਚ ਹੈ। ਭਾਰਤ ਅਤੇ ਸ਼੍ਰੀਲੰਕਾ ਦੁਆਰਾ ਸਾਂਝੇ ਤੌਰ ’ਤੇ ਆਯੋਜਤ ਇਹ ਮੈਗਾ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ।

ਮੌਜੂਦਾ ਚੈਂਪੀਅਨ ਭਾਰਤ ਨੇ ਸਪੱਸ਼ਟ ਕੀਤਾ ਕਿ ਉਹ ਵਿਸ਼ਵ ਕੱਪ ਤੋਂ ਪਹਿਲਾਂ ਅਪਣੇ ਇਕੋ-ਇਕ ਅਭਿਆਸ ਮੈਚ ਵਿਚ ਦੱਖਣੀ ਅਫ਼ਰੀਕਾ ਨੂੰ 30 ਦੌੜਾਂ ਨਾਲ ਹਰਾ ਕੇ ਖ਼ਿਤਾਬ ਦਾ ਬਚਾਅ ਕਰਨ ਦਾ ਇਰਾਦਾ ਰਖਦਾ ਹੈ। ਭਾਰਤ ਨੇ 2024 ਵਿਚ ਵੈਸਟਇੰਡੀਜ਼ ਤੇ ਸੰਯੁਕਤ ਰਾਜ ਅਮਰੀਕਾ ਵਿਚ ਖੇਡਿਆ ਗਿਆ ਟੀ-20 ਵਿਸ਼ਵ ਕੱਪ ਜਿੱਤ ਕੇ 17 ਸਾਲਾਂ ਦੀ ਉਡੀਕ ਖ਼ਤਮ ਕੀਤੀ।

ਟੀਮ ਇੰਡੀਆ ਨੇ ਫ਼ਾਈਨਲ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ ਅਪਣਾ ਦੂਜਾ ਟੀ-20 ਵਿਸ਼ਵ ਕੱਪ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਨੇ 2007 ਵਿਚ ਐਮ.ਐਸ. ਧੋਨੀ ਦੀ ਕਪਤਾਨੀ ਵਿਚ ਅਪਣਾ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਹੁਣ 2026 ਵਿਚ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਿਚ ਭਾਰਤ ਲਗਾਤਾਰ ਦੋ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣ ਕੇ ਇਤਿਹਾਸ ਰਚਣ ਦਾ ਟੀਚਾ ਰੱਖੇਗਾ।     (ਏਜੰਸੀ)

ਇਸ ਵਾਰ ਟੀਮ ਇੰਡੀਆ ਦੀ ਅਗਵਾਈ ਸੂਰਿਆਕੁਮਾਰ ਯਾਦਵ ਕਰਨਗੇ, ਜੋ ਅਪਣੀ ਹਮਲਾਵਰ ਬੱਲੇਬਾਜ਼ੀ ਅਤੇ ਸ਼ਾਂਤ ਅਗਵਾਈ ਲਈ ਜਾਣੇ ਜਾਂਦੇ ਹਨ। ਭਾਰਤ ਅਪਣਾ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਅਮਰੀਕਾ ਵਿਰੁਧ ਖੇਡੇਗਾ। ਘਰੇਲੂ ਹਾਲਾਤ ਅਤੇ ਪ੍ਰਸ਼ੰਸਕਾਂ ਦੇ ਸਮਰਥਨ ਨੂੰ ਭਾਰਤੀ ਟੀਮ ਲਈ ਮੁੱਖ ਪਲੱਸ ਫ਼ੈਕਟਰ ਮੰਨਿਆ ਜਾਂਦਾ ਹੈ।

ਡਿਫ਼ੈਂਡਿੰਗ ਚੈਂਪੀਅਨ ਭਾਰਤ ਨੂੰ ਪਾਕਿਸਤਾਨ, ਅਮਰੀਕਾ, ਨੀਦਰਲੈਂਡ ਅਤੇ ਨਾਮੀਬੀਆ ਨਾਲ ਗਰੁੱਪ ਏ ਵਿਚ ਰਖਿਆ ਗਿਆ ਹੈ। ਗਰੁੱਪ ਪੜਾਅ ਤੋਂ ਬਾਅਦ, ਚਾਰਾਂ ਗਰੁੱਪਾਂ ਵਿਚੋਂ ਹਰੇਕ ਵਿਚੋਂ ਚੋਟੀ ਦੀਆਂ ਦੋ ਟੀਮਾਂ ਸੁਪਰ 8 ਵਿਚ ਅੱਗੇ ਵਧਣਗੀਆਂ। ਭਾਰਤ ਦਾ ਗਰੁੱਪ ਚੁਣੌਤੀਪੂਰਨ ਹੈ, ਖ਼ਾਸ ਕਰਕੇ ਪਾਕਿਸਤਾਨ ਵਿਰੁਧ ਮੈਚ, ਜੋ ਹਮੇਸ਼ਾ ਹਾਈ-ਵੋਲਟੇਜ ਹੁੰਦਾ ਹੈ, ਹਾਲਾਂਕਿ ਇਸ ਵਾਰ ਉਸ ਮੈਚ ਨੂੰ ਲੈ ਕੇ ਵਿਵਾਦ ਹੈ। ਸਾਰੇ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:00 ਵਜੇ ਸ਼ੁਰੂ ਹੋਣਗੇ। ਸੁਪਰ 8 ਪੜਾਅ 21 ਫ਼ਰਵਰੀ ਨੂੰ ਸ਼ੁਰੂ ਹੋਵੇਗਾ, ਸੈਮੀਫ਼ਾਈਨਲ 4 ਅਤੇ 5 ਮਾਰਚ ਨੂੰ ਅਤੇ ਫ਼ਾਈਨਲ 8 ਮਾਰਚ ਨੂੰ ਹੋਵੇਗਾ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement