ਆਖਰੀ ਪਲਾਂ 'ਚ ਪਾਕਿ ਨੇ ਭਾਰਤ ਦੇ ਮੂੰਹ 'ਚੋਂ ਖੋਹਿਆ ਨਿਵਾਲਾ
Published : Apr 7, 2018, 5:26 pm IST
Updated : Apr 7, 2018, 5:26 pm IST
SHARE ARTICLE
Hockey
Hockey

ਰਾਸ਼ਟਰ ਮੰਡਲ ਖੇਡਾਂ ਵਿਚ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਕੀ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ।

ਰਾਸ਼ਟਰ ਮੰਡਲ ਖੇਡਾਂ ਵਿਚ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਕੀ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ। ਮੈਚ ਦੀ ਸ਼ੁਰੂਆਤ ਤੋਂ ਹੀ ਦੋਹਾਂ ਟੀਮਾਂ ਇਕ-ਦੂਜੇ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੀਆਂ ਦਿਖਾਈ ਦਿਤੀਆਂ। ਆਖਰੀ ਪਲਾਂ ਵਿਚ ਵੀ ਇਹ ਨਜ਼ਰ ਵੀ ਆਇਆ। ਮੈਚ ਦੇ ਚੌਥੇ ਕੁਆਟਰ ਤਕ ਭਾਰਤ 2-1 ਨਾਲ ਬੜਤ ਬਣਾਈ ਹੋਈ ਸੀ। ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਹਾਰ ਜਾਵੇਗਾ ਪਰ ਆਖਰੀ 7 ਸੈਕੰਡ ਵਿਚ ਉਸ ਨੇ ਪਾਸਾ ਪਲਟ ਦਿਤਾ। ਉਸ ਨੇ ਇਸ ਦੌਰਾਨ ਦੋ ਪੇਨਾਲਟੀ ਕਾਰਨਰ ਲਈ ਅਤੇ ਆਖਰੀ ਪਲ ਵਿਚ ਇਕ ਗੋਲ ਕਰ ਮੈਚ ਨੂੰ ਮੁਕਾਬਲੇ 'ਤੇ ਲਿਆ ਦਿਤਾ। HockeyHockeyਆਖਰੀ ਸੱਤ ਸੈਕੰਡ 'ਚ ਪਾਕਿਸਤਾਨ ਨੇ ਇੰਜ ਭਾਰਤ ਤੋਂ ਪ੍ਰਾਪਤ ਕੀਤੀ ਜਿੱਤ

59:52 ਮਿੰਟ : ਭਾਰਤ 2-1 ਤੋਂ ਅੱਗੇ ਸੀ।  
59:53 ਮਿੰਟ : ਪਾਕਿਸਤਾਨ ਨੇ ਵੀਡੀਉ ਰੇਫਰਲ ਮੰਗਿਆ। ਪਾਕਿਸਤਾਨ ਨੂੰ ਪੇਨਾਲਟੀ ਕਾਰਨਰ ਮਿਲਿਆ।  
59:56 ਮਿੰਟ : ਅਲੀ ਮੁਬਾਸ਼ਰ ਪੇਨਾਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਤੋਂ ਚੂਕ ਗਏ। ਉਨ੍ਹਾਂ ਦੀ ਰੈਫਰੀ ਨਾਲ ਬਹਿਸ ਹੋਈ।  
59:57 ਮਿੰਟ : ਰੈਫਰੀ ਨੇ ਮੁਬਾਸ਼ਰ ਨੂੰ ਗਰੀਨ ਕਾਰਡ ਵਿਖਾਇਆ। 
59:58 ਮਿੰਟ : ਪਾਕਿਸਤਾਨ ਨੇ ਫਿਰ ਵੀਡੀਉ ਰੇਫਰਲ ਮੰਗਿਆ। 
59:59 ਮਿੰਟ : ਪਾਕਿਸਤਾਨ ਨੂੰ ਪੇਨਾਲਟੀ ਕਾਰਨਰ ਮਿਲਿਆ। ਪਾਕਿਸਤਾਨੀ ਖੇਮੇ ਵਿਚ ਉਤਸ਼ਾਹ ਦੀ ਲਹਿਰ ਦੋੜ ਗਈ। 
60:00 ਮਿੰਟ : ਅਲੀ ਮੁਬਾਸ਼ਰ ਨੇ ਪੇਨਾਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਮੈਚ ਡਰਾਅ (2-2) ਕਰਾ ਲਿਆ। Hockeyਭਾਰਤ : ਦਿਲਪ੍ਰੀਤ ਅਤੇ ਹਰਮਨਪ੍ਰੀਤ ਸਿੰਘ ਨੇ ਇਕ-ਇਕ ਗੋਲ ਕੀਤੇ:  ਮੈਚ ਦੀ ਸ਼ੁਰੂਆਤ ਤੋਂ ਹੀ ਦੋਹਾਂ ਟੀਮਾਂ ਇਕ-ਦੂਜੇ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਮੈਚ ਦੇ 12:43ਵੇਂ ਮਿੰਟ ਦਿਲਪ੍ਰੀਤ ਸਿੰਘ ਗੋਲ ਕਰ ਭਾਰਤ ਨੂੰ 1-0 ਦੀ ਬੜਤ ਦਿਲਾਈ। ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਅਟੈਕ ਜਾਰੀ ਰੱਖਿਆ। ਸੱਤ ਮਿੰਟ ਲੰਘੇ ਹੀ ਸਨ ਕਿ ਮੈਚ ਦੇ 19:41ਵੇਂ ਮਿੰਟ 'ਤੇ ਹਰਮਨਪ੍ਰੀਤ ਸਿੰਘ ਨੇ ਪੇਨਾਲਟੀ ਕਾਰਨਰ ਨੂੰ ਗੋਲ ਵਿਚ ਬਦਲ ਦਿਤਾ। ਇਸ ਤਰ੍ਹਾਂ ਭਾਰਤ ਦੋ ਕੁਆਟਰ ਦੇ ਪਹਿਲੇ 2-0 ਤੋਂ ਬੜਤ ਬਣਾ ਚੁੱਕਿਆ ਸੀ। HockeyHockeyਪਾਕਿਸਤਾਨ : ਇਰਫਾਨ ਜੂਨੀਅਰ ਅਤੇ ਮੁਬਾਸ਼ਰ ਨੇ ਇਕ-ਇਕ ਗੋਲ ਕੀਤੇ: ਤੀਸਰੇ ਕੁਆਟਰ ਵਿਚ 38:30ਵੇਂ ਮਿੰਟ ਵਿਚ ਪਾਕਿਸਤਾਨ  ਦੇ ਮੋਹੰਮਦ ਇਰਫਾਨ ਜੂਨੀਅਰ ਨੇ ਗੋਲ ਕੀਤਾ। ਦੂਜਾ ਗੋਲ ਮੈਚ ਦੇ ਆਖਰੀ ਪਲਾਂ ਵਿਚ ਅਲੀ ਮੁਬਾਸ਼ਰ ਨੇ ਕੀਤਾ।

ਦੋਨਾਂ ਟੀਮਾਂ ਨੂੰ 13 ਪੇਨਾਲਟੀ ਕਾਰਨਰ ਮਿਲੇ, ਸਿਰਫ਼ ਦੋ ਗੋਲ ਵਿਚ ਬਦਲੇ:  ਭਾਰਤ ਨੂੰ ਮੈਚ ਦੌਰਾਨ 5 ਪੇਨਾਲਟੀ ਕਾਰਨਰ ਮਿਲੇ। ਉਹ ਸਿਰਫ਼ ਇਕ ਨੂੰ ਹੀ ਗੋਲ ਵਿਚ ਤਬਦੀਲ ਕਰ ਪਾਇਆ। ਉਧਰ ਪਾਕਿਸਤਾਨ ਨੂੰ 8 ਪੇਨਾਲਟੀ ਕਾਰਨਰ ਮਿਲੇ। ਇਨ੍ਹਾਂ ਵਿਚੋਂ ਪੰਜ ਪੇਨਾਲਟੀ ਕਾਰਨਰ ਉਸ ਨੂੰ ਆਖਰੀ ਕੁਆਟਰ ਵਿਚ ਮਿਲੇ। ਉਹ ਵੀ ਸਿਰਫ਼ ਇਕ ਨੂੰ ਹੀ ਗੋਲ ਵਿਚ ਬਦਲ ਪਾਇਆ। HockeyHockeyਰਾਸ਼ਟਰੀ ਮੰਡਲ ਖੇਡਾਂ : ਪਹਿਲੇ ਦੋ ਮੈਚ ਖੇਡੇ, ਇਕ-ਇਕ ਜਿੱਤੇ: 2006 ਮੇਲਬਰਨ ਰਾਸ਼ਟਰੀ ਮੰਡਲ ਖੇਡਾਂ ਵਿਚ ਭਾਰਤ ਅਤੇ ਪਾਕਿਸਤਾਨ ਦੀ ਪਹਿਲੀ ਟੱਕਰ ਹੋਈ। 18 ਮਾਰਚ, 2006 ਨੂੰ ਹੋਏ ਇਸ ਮੈਚ ਵਿਚ ਪਾਕਿਸਤਾਨ ਨੇ ਭਾਰਤ ਨੂੰ 4-1 ਨਾਲ ਹਰਾ ਦਿਤਾ। 2010 ਦਿੱਲੀ ਰਾਸ਼ਟਰੀ ਮੰਡਲ ਖੇਡਾਂ ਵਿਚ ਫਿਰ ਪੂਲ ਮੁਕਾਬਲੇ ਵਿਚ ਭਾਰਤ-ਪਾਕਿਸਤਾਨ ਵਿਚ ਟੱਕਰ ਹੋਈ। ਭਾਰਤ ਨੇ ਇਸ ਵਿਚ 7- 4 ਨਾਲ ਜਿੱਤ ਦਰਜ ਕੀਤੀ। ਭਾਰਤ ਤੋਂ ਸੰਦੀਪ (ਤੀਸਰੇ ਅਤੇ 11ਵੇਂ ਮਿੰਟ), ਸ਼ਿਵੇਂਦਰ (19ਵੇਂ ਅਤੇ 59ਵੇਂ ਮਿੰਟ) ਨੇ ਦੋ - ਦੋ ਗੋਲ ਕੀਤੇ। ਉਥੇ ਹੀ ਸਰਵਨਜੀਤ (20ਵੇਂ ਮਿੰਟ), ਮੁਜਤਬਾ (41ਵੇਂ ਮਿੰਟ) ਅਤੇ ਧਰਮਵੀਰ (45ਵੇਂ ਮਿੰਟ) ਨੇ ਇਕ-ਇਕ ਗੋਲ ਕੀਤੇ। ਪਾਕਿਸਤਾਨ ਤੋਂ ਇਮਰਾਨ (27ਵੇਂ ਮਿੰਟ), ਰਿਜਵਾਨ (29ਵੇਂ ਮਿੰਟ), ਇਰਫਾਨ (58ਵੇਂ ਮਿੰਟ) ਅਤੇ ਅੱਬਾਸੀ (68ਵੇਂ ਮਿੰਟ) ਨੇ ਇਕ-ਇਕ ਗੋਲ ਕੀਤੇ।Hockeyਦਾ ਭਾਰਤ ਦੀ ਜਿੱਤ ਦਾ​ ਸਿਲਸਿਲਾ ਟੁੱਟਿਆ: ਪਿਛਲੇ ਦੋ ਸਾਲ ਵਿਚ ਭਾਰਤ ਅਤੇ ਪਾਕਿਸਤਾਨ ਦੀ ਹਾਕੀ ਟੀਮਾਂ ਵਿਚਕਾਰ ਅੱਠ ਮੈਚ ਹੋਏ ਹਨ। ਇਨ੍ਹਾਂ ਵਿਚ ਅਜੋਕਾ ਮੁਕਾਬਲਾ ਛੱਡ ਦਿਉ ਤਾਂ ਸਾਰਿਆਂ ਵਿਚ ਭਾਰਤ ਨੇ ਜਿੱਤ ਦਰਜ ਕੀਤੀ ਹੈ। ਇੰਜ ਕਹੀਏ ਕਿ ਪਾਕਿਸਤਾਨ ਦੇ ਖਿਲਾਫ਼ ਭਾਰਤ ਦਾ ਜਿੱਤ ਦਾ ਸਿਲਸਿਲਾ ਟੁੱਟ ਗਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement