ਦਖਣੀ ਕੋਰੀਆ ਦਾ ਫ਼ੁੱਟਬਾਲ ਸੈਸ਼ਨ ਕੋਰੋਨਾ ਵਾਇਰਸ ਦੇ ਕਾਰਨ
ਸਿਯੋਲ, 6 ਮਈ : ਦਖਣੀ ਕੋਰੀਆ ਦਾ ਫ਼ੁੱਟਬਾਲ ਸੈਸ਼ਨ ਕੋਰੋਨਾ ਵਾਇਰਸ ਦੇ ਕਾਰਨ ਦੋ ਮਹੀਨੇ ਲਈ ਮੁਲਤਵੀ ਹੋਣ ਦੇ ਬਾਅਦ ਸ਼ੁਕਰਵਾਰ ਨੂੰ ਸ਼ੁਰੂ ਹੋਵੇਗਾ । ਖਾਲੀ ਸਟੇਡੀਅਮ 'ਚ ਖੇਡੇ ਜਾਣ ਵਾਲੇ ਮੈਚਾਂ ਦੌਰਾਨ ਵਾਇਰਸ ਦੇ ਖ਼ਤਰੇ ਤੋਂ ਬਚਣ ਲਈ ਨਵੇਂ ਸੁਰੱਖਿਆ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਨ੍ਹਾਂ 'ਚ ਗੋਲ ਦਾ ਜਸ਼ਨ ਮਨਾਉਣ, ਹੱਥ ਮਿਲਾਉਣ ਅਤੇ ਇਥੇ ਤਕ ਕੀ ਗੱਲ ਕਰਨ ਨੂੰ ਲੈ ਕੇ ਵੀ ਸਖ਼ਤ ਨਿਯਮ ਬਣਾÂ ਗਏ ਹਨ।
ਕੋਰੀਆ ਨੇ ਹਾਲਾਂਕਿ ਅਪਣੇ ਮਜ਼ਬੂਤ 'ਪਹਿਚਾਣ, ਪ੍ਰੀਖਣ ਅਤੇ ਇਲਾਜ' ਪ੍ਰੋਗਰਾਮ ਨਾਲ ਇਸ ਮਹਾਮਾਰੀ 'ਤੇ ਕਾਬੂ ਕਰ ਲਿਆ ਹੈ ਅਤੇ ਮੰਗਲਵਾਰ ਨੂੰ ਖਾਲੀ ਸਟੇਡੀਅਮ 'ਚ ਬੇਸਬਾਲ ਦੀ ਵਾਪਸੀ ਦੇ ਬਾਅਦ ਹੁਣ ਫ਼ੁੱਟਬਾਲ ਦੀ ਵਾਪਸੀ ਹੋਵੇਗੀ। ਕੇ-ਲੀਗ ਏਸ਼ੀਆ ਦੀ ਪਹਿਲੀ ਵੱਡੀ ਲੀਗ ਹੈ ਜਿਸ ਵਿਚ ਮੁਕਾਬਲੇ ਖੇਡੇ ਜਾਣਗੇ। (ਪੀਟੀਆਈ)