
ਨਿਊਜ਼ੀਲੈਂਡ ਕ੍ਰਿਕੇਟ ਟੀਮ ਦੇ ਕੋਚ ਮਾਈਕ ਹੇਸਨ ਨੇ ਪਾਰਵਾਰਕ ਕਾਰਨਾ ਦਾ ਹਵਾਲਾ ਦੇ ਕੇ ਵਿਸ਼ਵ ਕੱਪ ਤੋਂ ਇਕ ਸਾਲ ਪਹਿਲਾਂ ਅਹੁਦੇ ਛੱਡਣ ਦਾ ਐਲਾਨ ਕਰ ਦਿਤਾ ਸੀ। ਅਪਣੇ ਛੇ...
ਨਿਊਜ਼ੀਲੈਂਡ : ਨਿਊਜ਼ੀਲੈਂਡ ਕ੍ਰਿਕੇਟ ਟੀਮ ਦੇ ਕੋਚ ਮਾਈਕ ਹੇਸਨ ਨੇ ਪਾਰਵਾਰਕ ਕਾਰਨਾ ਦਾ ਹਵਾਲਾ ਦੇ ਕੇ ਵਿਸ਼ਵ ਕੱਪ ਤੋਂ ਇਕ ਸਾਲ ਪਹਿਲਾਂ ਅਹੁਦੇ ਛੱਡਣ ਦਾ ਐਲਾਨ ਕਰ ਦਿਤਾ ਸੀ। ਅਪਣੇ ਛੇ ਸਾਲ ਦੇ ਕਾਰਜਕਾਲ ਵਿਚ ਹੇਸਨ ਨੇ ਤਿੰਨਾਂ ਫ਼ਾਰਮੈਟ ਵਿਚ ਟੀਮ ਨੂੰ ਨਵੀਂ ਉਚਾਈਆਂ ਤਕ ਪਹੁੰਚਾਇਆ। ਹਾਲੇ ਉਨ੍ਹਾਂ ਦੇ ਕਰਾਰ ਦਾ ਇਕ ਸਾਲ ਬਾਕੀ ਸੀ ਪਰ ਹੇਸਨ ਨੇ ਕਿਹਾ ਕਿ ਉਹ ਅਪਣੇ ਕੰਮ ਨੂੰ ਪੂਰਾ ਸਮਾਂ ਨਹੀਂ ਦੇ ਪਾਉਣਗੇ।
Hesson
ਉਨ੍ਹਾਂ ਦਾ ਅਸਤੀਫ਼ਾ ਅਗਲੇ ਮਹੀਨੇ ਦੇ ਅਖੀਰ ਵਿਚ ਮਨਜ਼ੂਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਅਗਲੇ 12 ਮਹੀਨੇ ਵਿਚ ਕੀ ਕਰਨਾ ਹੈ ਪਰ ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਲਗਦਾ ਕਿ ਮੈਂ ਇਸ ਕੰਮ ਨੂੰ ਕਰ ਸਕਾਂਗਾ। ਹੇਸਨ ਨੇ ਕਿਹਾ ਕਿ ਉਹ ਅਪਣੇ ਪਰਵਾਰ ਨੂੰ ਜ਼ਿਆਦਾ ਸਮਾਂ ਦੇਣਾ ਚਾਹੁੰਦੇ ਹਨ।
Mike Hesson coach
ਨਿਊਜ਼ੀਲੈਂਡ ਕ੍ਰਿਕੇਟ ਦੇ ਮੁੱਖ ਕਾਰਜਕਾਰੀ ਡੇਵਿਡ ਵਹਾਈਟ ਨੇ ਕਿਹਾ ਕਿ ਉਨ੍ਹਾਂ ਨੇ ਹੇਸਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਦੀ ਸਮੱਸਿਆ ਸਮਝਦੇ ਹਨ। ਹੇਸਨ ਦੇ ਕੋਚ ਰਹਿੰਦੇ ਨਿਊਜ਼ੀਲੈਂਡ ਨੇ 53 ਟੈਸਟ ਖੇਡ ਕੇ 21 ਜਿੱਤੇ ਅਤੇ 13 ਡ੍ਰਾ ਖੇਡੇ ਜਦਕਿ 119 ਇਕ ਦਿਨਾਂ ਵਿਚੋਂ 65 ਜਿੱਤੇ ਅਤੇ 59 ਟੀ20 ਵਿਚੋਂ 30 ਵਿਚ ਜਿੱਤ ਦਰਜ ਕੀਤੀ।