T20 World Cup : ਅਮਰੀਕਾ ਨੇ 2009 ਦੀ ਚੈਂਪੀਅਨ ਪਾਕਿਸਤਾਨ ਟੀਮ ਨੂੰ 5 ਦੌੜਾਂ ਨਾਲ ਹਰਾਇਆ 
Published : Jun 7, 2024, 8:36 am IST
Updated : Jun 7, 2024, 8:36 am IST
SHARE ARTICLE
 T20 World Cup: America defeated the 2009 champion Pakistan team by 5 runs
T20 World Cup: America defeated the 2009 champion Pakistan team by 5 runs

ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਵੀਰਵਾਰ ਦੇਰ ਰਾਤ ਮੈਚ ਖੇਡਿਆ ਗਿਆ।

 T20 World Cup:  ਨਵੀਂ ਦਿੱਲੀ - ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਪਹਿਲੇ ਮੈਚ ਦਾ ਫੈਸਲਾ ਸੁਪਰ ਓਵਰ ਵਿਚ ਹੋਇਆ। ਪਾਕਿਸਤਾਨ ਨੇ ਅਮਰੀਕਾ ਨੂੰ 160 ਦਾ ਟੀਚਾ ਦਿੱਤਾ ਸੀ ਤੇ ਅਮਰੀਕਾ ਨੇ 159 ਬਣਾਏ। ਮੈਚ ਸੁਪਰ ਓਵਰ ਵਿਚ ਆ ਗਿਆ। ਸੁਪਰ ਓਵਰ ਵਿਚ ਅਮਰੀਕਾ ਦੇ ਜੋਨਸ ਨੇ ਸਿਰਫ਼ 4 ਅਤੇ ਪਾਕਿਸਤਾਨ ਦੇ ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ 3 ਵਾਈਡ ਸੁੱਟ ਕੇ 18 ਦੌੜਾਂ ਦਿੱਤੀਆਂ।

ਹੁਣ ਅਮਰੀਕਾ ਦੇ ਸਾਹਮਣੇ 19 ਦੌੜਾਂ ਦਾ ਟੀਚਾ ਸੀ। 2010 ਵਿਚ ਭਾਰਤ ਲਈ ਅੰਡਰ-19 ਖੇਡਣ ਵਾਲੇ ਸੌਰਭ ਨੇਤਰਵਾਲਕਰ ਗੇਂਦਬਾਜ਼ੀ ਕਰਨ ਆਏ ਸਨ। ਸਿਰਫ਼ ਇੱਕ ਚੌਕਾ ਦਿੱਤਾ, ਉਹ ਵੀ ਲੈੱਗ ਬਾਏ। ਪਾਕਿਸਤਾਨ ਦੇ ਇਫਤਿਖਾਰ, ਫਖਰ ਜ਼ਮਾਨ ਅਤੇ ਸ਼ਾਦਾਬ ਸਿਰਫ 13 ਦੌੜਾਂ ਹੀ ਬਣਾ ਸਕੇ। ਅਮਰੀਕਾ ਨੇ ਇਹ ਮੈਚ ਸੁਪਰ ਓਵਰ ਵਿੱਚ 5 ਦੌੜਾਂ ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ।

ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਵੀਰਵਾਰ ਦੇਰ ਰਾਤ ਮੈਚ ਖੇਡਿਆ ਗਿਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ 'ਤੇ 159 ਦੌੜਾਂ ਬਣਾਈਆਂ। ਜਵਾਬ 'ਚ ਅਮਰੀਕਾ ਨੇ ਵੀ 20 ਓਵਰਾਂ 'ਚ 3 ਵਿਕਟਾਂ 'ਤੇ 159 ਦੌੜਾਂ ਬਣਾਈਆਂ। ਮੈਚ ਟਾਈ ਹੋ ਗਿਆ। ਫਿਰ ਸੁਪਰ ਓਵਰ ਖੇਡਿਆ ਗਿਆ। ਅਮਰੀਕਾ ਨੇ ਸੁਪਰ ਓਵਰ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 18 ਦੌੜਾਂ ਬਣਾਈਆਂ।

ਜਵਾਬ 'ਚ ਪਾਕਿਸਤਾਨ ਦੀ ਟੀਮ 13 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਪਾਕਿਸਤਾਨ ਹਾਰ ਗਿਆ। ਅਮਰੀਕਾ ਨੇ ਸੁਪਰ ਓਵਰ ਜਿੱਤ ਕੇ ਦੋ ਅੰਕ ਹਾਸਲ ਕੀਤੇ।
ਟੀ-20 ਵਿਸ਼ਵ ਕੱਪ 2024 ਵਿਚ ਅਮਰੀਕਾ ਦੀ ਇਹ ਦੂਜੀ ਜਿੱਤ ਹੈ। ਇਸ ਜਿੱਤ ਨਾਲ ਉਸ ਦੇ 4 ਅੰਕ ਹੋ ਗਏ ਹਨ। ਹੁਣ ਉਹ ਅੰਕ ਸੂਚੀ 'ਚ ਗਰੁੱਪ ਏ 'ਚ ਪਹਿਲੇ ਨੰਬਰ 'ਤੇ ਹੈ। ਭਾਰਤੀ ਟੀਮ ਇਕ ਜਿੱਤ ਨਾਲ 2 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਪਾਕਿਸਤਾਨ (0) ਤੀਜੇ, ਕੈਨੇਡਾ (0) ਚੌਥੇ ਅਤੇ ਆਇਰਲੈਂਡ (0) ਪੰਜਵੇਂ ਸਥਾਨ ’ਤੇ ਹੈ।  

ਟੀ-20 ਵਿਸ਼ਵ ਕੱਪ 2024 ਵਿਚ 20 ਟੀਮਾਂ ਨੂੰ 5-5 ਦੇ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਵਿਚੋਂ 2 ਟੀਮਾਂ ਸੁਪਰ-8 ਪੜਾਅ ਲਈ ਕੁਆਲੀਫਾਈ ਕਰਨਗੀਆਂ। ਗਰੁੱਪ ਵਿੱਚ ਕੋਈ ਵੀ ਵੱਧ ਤੋਂ ਵੱਧ 8 ਅੰਕ ਹਾਸਲ ਕਰ ਸਕਦਾ ਹੈ। ਗਰੁੱਪ ਏ ਵਿਚੋਂ ਸਿਰਫ਼ ਅਮਰੀਕਾ ਅਤੇ ਭਾਰਤ ਹੀ 8 ਅੰਕਾਂ ਤੱਕ ਪਹੁੰਚ ਸਕੇ ਹਨ ਕਿਉਂਕਿ ਇਹ ਦੋਵੇਂ ਟੀਮਾਂ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰੀਆਂ ਹਨ। 

ਪਾਕਿਸਤਾਨ, ਕੈਨੇਡਾ, ਆਇਰਲੈਂਡ ਨੇ ਇਕ-ਇਕ ਮੈਚ ਹਾਰਿਆ ਹੈ ਅਤੇ ਇਹ ਤਿੰਨੋਂ ਟੀਮਾਂ 6 ਅੰਕਾਂ ਤੋਂ ਅੱਗੇ ਨਹੀਂ ਵਧ ਸਕੀਆਂ। ਅਮਰੀਕਾ ਨੇ ਅਜੇ ਭਾਰਤ ਅਤੇ ਆਇਰਲੈਂਡ ਦੇ ਖਿਲਾਫ ਮੈਚ ਖੇਡਣੇ ਹਨ। ਜੇਕਰ ਉਹ ਇਨ੍ਹਾਂ ਵਿੱਚੋਂ ਇੱਕ ਮੈਚ ਵੀ ਜਿੱਤ ਲੈਂਦਾ ਹੈ ਤਾਂ ਉਸ ਦੇ 6 ਅੰਕ ਹੋ ਜਾਣਗੇ ਅਤੇ ਉਹ ਸੁਪਰ-8 ਦੀ ਦੌੜ ਵਿੱਚ ਮਜ਼ਬੂਤ ਰਹੇਗਾ।

(For more news apart from  T20 World Cup: America defeated the 2009 champion Pakistan team by 5 runs News in Punjabi, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement