
ICC ਨੇ ਭਾਰਤ ਦੇ ਸੰਜੋਗ ਗੁਪਤਾ ਨੂੰ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।
ICC ਨੇ ਭਾਰਤ ਦੇ ਸੰਜੋਗ ਗੁਪਤਾ ਨੂੰ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।
ICC ਵੱਲੋਂ ਇਸ ਅਹਿਮ ਅਹੁਦੇ ਲਈ ਮਾਰਚ ਦੇ ਮਹੀਨੇ ਵਿੱਚ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਸੰਜੋਗ ਗੁਪਤਾ ਆਉਂਦੀ 7 ਜੁਲਾਈ ਨੂੰ ਆਪਣਾ ਅਹੁਦਾ ਸੰਭਾਲਣਗੇ
ਹੁਣ ਤੱਕ ਸੰਜੋਗ ਗੁਪਤਾ JIOSPORTS ਚ CEO ਵਜੋਂ ਕੰਮ ਕਰ ਰਹੇ ਹਨ।
ਇਸ ਫੈਸਲੇ ਦਾ ਸਵਾਗਤ ਕਰਦਿਆਂ ICC ਚੇਅਰਮੈਨ ਜੈ ਸ਼ਾਹ ਨੇ ਸੰਜੋਗ ਗੁਪਤਾ ਨੂੰ ਵਧਾਈ ਦਿੱਤੀ ਹੈ।
ਜੈ ਸ਼ਾਹ ਨੇ ਲਿਖਿਆ, 'ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸੰਜੋਗ ਗੁਪਤਾ ਨੂੰ ਆਈਸੀਸੀ ਦਾ ਸੀਈਓ ਨਿਯੁਕਤ ਕੀਤਾ ਗਿਆ ਹੈ। ਸੰਜੋਗ ਕੋਲ ਖੇਡ ਦੇ ਖੇਤਰ ਵਿੱਚ ਵਿਆਪਕ ਤਜਰਬਾ ਹੈ, ਜੋ ਕਿ ਆਈਸੀਸੀ ਲਈ ਅਹਿਮ ਹੋਵੇਗਾ।'
ਇਸ ਅਹੁਦੇ ਦੇ ਐਲਾਨ ਤੋਂ ਬਾਅਦ ਸੰਜੋਗ ਗੁਪਤਾ ਨੇ ਕਿਹਾ, 'ਇਹ ਵੱਡੇ ਸਨਮਾਨ ਵਾਲੀ ਗੱਲ ਹੈ, ਖ਼ਾਸ ਕਰਕੇ ਅਜਿਹੇ ਸਮੇਂ ਜਦੋਂ ਕ੍ਰਿਕਟ ਜਗਤ ਵੱਡੇ ਵਾਧੇ ਵੱਲ ਹੈ। ਇਹ ਸਮਾਂ ਖੇਡ ਜਗਤ ਲਈ ਦਿਲਚਸਪ ਹੈ, ਪ੍ਰਮੁੱਖ ਸਮਾਗਮਾਂ ਦਾ ਕੱਦ ਵੱਧ ਰਿਹਾ ਹੈ, ਵਪਾਰਕ ਹਿੱਸੇਦਾਰੀ ਵੱਧ ਰਹੀ ਹੈ ਅਤੇ ਖੇਡਾਂ ਵਿੱਚ ਔਰਤਾਂ ਬਰਾਬਰ ਦੀਆਂ ਭਾਗੀਦਾਰ ਬਣ ਰਹੀਆਂ ਹਨ। ਮੈਂ ਕ੍ਰਿਕਟ ਦੇ ਵਿਕਾਸ ਵਿੱਚ ਯੋਗਦਾਨ ਪਾਉਣ, ਵਿਸ਼ਵਵਿਆਪੀ ਪਸਾਰ, ਪ੍ਰਸ਼ੰਸਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਆਈਸੀਸੀ ਮੈਂਬਰਾਂ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।
ਸੰਜੋਗ ਗੁਪਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੱਤਰਕਾਰ ਵਜੋਂ ਕੀਤੀ ਸੀ ਅਤੇ 2010 ਵਿੱਚ ਸਟਾਰ ਇੰਡੀਆ ਦਾ ਹਿੱਸਾ ਬਣੇ।
ਪਿਛਲੇ ਸਾਲ ਜਦੋਂ ਵਾਇਆਕੋਮ18 Viacom18 ਅਤੇ ਡਿਸਨੀ ਸਟਾਰ ਦਾ ਰਲ਼ੇਵਾ ਹੋਇਆ ਤਾਂ ਸੰਜੋਗ ਗੁਪਤਾ ਨੂੰ ਜੀਓਸਪੋਰਟਸ ਦਾ CEO ਨਿਯੁਕਤ ਕੀਤਾ ਗਿਆ ਸੀ।
ਸੰਜੋਗ ਨੇ ਕਈ ਆਈਸੀਸੀ ਪ੍ਰੋਗਰਾਮਾਂ ਅਤੇ ਆਈਪੀਐਲ ਵਰਗੇ ਵੱਡੇ ਕ੍ਰਿਕਟ ਟੂਰਨਾਮੈਂਟਾਂ, ਪ੍ਰੀਮੀਅਰ ਲੀਗ ਅਤੇ ਵਿੰਬਲਡਨ ਵਰਗੇ ਵਿਸ਼ਵਵਿਆਪੀ ਖੇਡ ਸਮਾਗਮਾਂ ਦੀ ਡਿਜ਼ੀਟਲ ਪਹੁੰਚ ਲਈ ਅਹਿਮ ਭੂਮਿਕਾ ਅਦਾ ਕੀਤੀ ਹੈ।