ਮਹਿਲਾ ਕ੍ਰਿਕਟ : ਦੂਜੇ ਟੀ-20 ਮੈਚ 'ਚ ਭਾਰਤ ਨੂੰ ਹਰਾ ਕੇ ਨਿਊਜ਼ੀਲੈਂਡ ਦਾ ਸੀਰੀਜ਼ 'ਤੇ ਕਬਜ਼ਾ
Published : Feb 8, 2019, 1:20 pm IST
Updated : Feb 8, 2019, 3:36 pm IST
SHARE ARTICLE
New Zealand Team
New Zealand Team

ਨਿਊਜੀਲੈਂਡ ਮਹਿਲਾ ਕ੍ਰਿਕੇਟ ਟੀਮ ਨੇ ਸ਼ੁੱਕਰਵਾਰ ਨੂੰ ਇਥੇ ਈਡਨ ਪਾਰਕ ਮੈਦਾਨ ਉਤੇ ਖੇਡੇ ਗਏ ਦੂਜੇ ਟੀ-20..

ਆਕਲੈਂਡ : ਨਿਊਜੀਲੈਂਡ ਮਹਿਲਾ ਕ੍ਰਿਕੇਟ ਟੀਮ ਨੇ ਸ਼ੁੱਕਰਵਾਰ ਨੂੰ ਇਥੇ ਈਡਨ ਪਾਰਕ ਮੈਦਾਨ ਉਤੇ ਖੇਡੇ ਗਏ ਦੂਜੇ ਟੀ-20 ਮੈਚ ਵਿਚ ਭਾਰਤ ਨੂੰ ਚਾਰ ਵਿਕੇਟ ਨਾਲ ਹਰਾ ਦਿਤਾ। ਇਸ ਦੇ ਨਾਲ ਨਿਊਜੀਲੈਂਡ ਨੇ ਤਿੰਨ ਮੈਚਾਂ ਦੀ ਟੀ-20 ਲੜੀ ਵਿਚ 2 - 0 ਦਾ ਜਿੱਤ ਵਾਧਾ ਲੈ ਲਿਆ ਹੈ। ਨਿਊਜੀਲੈਂਡ ਦੀਆਂ ਗੇਂਦਬਾਜਾਂ ਨੇ ਪਹਿਲਾਂ ਭਾਰਤ ਨੂੰ 20 ਓਵਰਾਂ ਵਿਚ ਛੇ ਵਿਕੇਟ ਦੇ ਨੁਕਸਾਨ ਉਤੇ 135 ਦੌੜਾਂ ਉਤੇ ਢੇਰ ਕਰ ਦਿਤਾ।

India TeamIndia Team

ਇਸ ਤੋਂ ਬਾਅਦ ਇਸ ਅਸਾਨ ਟੀਚੇ ਨੂੰ ਆਖਰੀ ਗੇਂਦ ਤੱਕ ਚੱਲੇ ਮੈਚ ਵਿਚ ਛੇ ਵਿਕੇਟ ਦੇਕੇ ਹਾਸਲ ਕਰ ਲਿਆ। ਮੇਜ਼ਬਾਨ ਟੀਮ ਲਈ ਸੁਜੀ ਬੈਟਸ ਨੇ 62 ਦੌੜਾਂ ਬਣਾਈਆਂ। ਕਪਤਾਨ ਐਮੀ ਸੈਟਰਥਵਰਟ ਨੇ 23 ਦੌੜਾਂ ਦੀ ਪਾਰੀ ਖੇਡੀ। ਕੈਟੀ ਮਾਰਟਿਨ ਨੇ 13 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਲਈ ਰੋਡਰੀਗੇਜ ਨੇ 72 ਦੌੜਾਂ ਬਣਾਈਆਂ। ਉਥੇ ਹੀ ਸਿਮਰਤੀ ਮੰਧਾਨਾ ਨੇ 36 ਦੌੜਾਂ ਬਣਾਈਆਂ।

India TeamIndia Team

ਰੋਡਰੀਗੇਜ ਨੇ ਅਪਣੀ ਪਾਰੀ ਵਿਚ 53 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਛੇ ਚੌਕੇ ਅਤੇ ਇਕ ਛੱਕਾ ਲਗਾਇਆ। ਇਨ੍ਹਾਂ ਦੋਨਾਂ ਤੋਂ ਇਲਾਵਾ ਭਾਰਤ ਦੀ ਕੋਈ ਅਤੇ ਬੱਲੇਬਾਜ਼ ਅਰਧ ਸੈਂਕੜੇ ਦੇ ਆਂਕੜੇ ਤੱਕ ਨਹੀਂ ਪਹੁੰਚ ਸਕੀ। ਨਿਊਜੀਲੈਂਡ ਲਈ ਰੋਜਮੈਰੀ ਮਾਇਰਾ ਨੇ ਦੋ ਵਿਕੇਟ ਅਪਣੇ ਨਾਂਅ ਕੀਤੇ। ਸੋਫੀ ਡੇਵੀਨੇ, ਐਮੇਲੀਆ ਉੱਕਰ, ਲੇਘ ਕਾਸਪਰੇਕ ਨੇ ਇਕ-ਇਕ ਵਿਕੇਟ ਹਾਸਲ ਕੀਤੀ।

Location: New Zealand, Auckland

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement