ਭਾਰਤ-ਪਾਕਿ ਮੈਚ ਬਾਰੇ ਲਾਹੌਰ 'ਚ ਬੰਗਲਾਦੇਸ਼ ਅਤੇ ਪਾਕਿਸਤਾਨ ਬੋਰਡ ਵਿਚਕਾਰ ਬੈਠਕ
Published : Feb 8, 2026, 10:49 pm IST
Updated : Feb 8, 2026, 10:49 pm IST
SHARE ARTICLE
Meeting between Bangladesh and Pakistan boards in Lahore regarding India-Pakistan match
Meeting between Bangladesh and Pakistan boards in Lahore regarding India-Pakistan match

ICC ਦੇ ਡਿਪਟੀ ਚੇਅਰ ਇਮਰਾਨ ਖਵਾਜ਼ਾ ਵੀ ਲਾਹੌਰ ਪਹੁੰਚੇ

ਲਾਹੌਰ: ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੇ ਪ੍ਰਧਾਨ ਅਮੀਨੁਲ ਇਸਲਾਮ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦਾ ਮੁੱਖ ਮਕਸਦ ਪਾਕਿਸਤਾਨ ਵਲੋਂ  ਭਾਰਤ ਵਿਰੁਧ ਟੀ-20 ਵਰਲਡ ਕੱਪ ਮੈਚ ਬਾਇਕਾਟ ਕਰਨ ਦੇ ਫ਼ੈਸਲੇ ਉਤੇ ਵਿਚਾਰ ਕਰਨਾ ਸੀ।

ਇਸ ਮਾਮਲੇ ਵਿਚ ਕੌਮਾਂਤਰੀ  ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ਡਿਪਟੀ ਚੇਅਰ ਇਮਰਾਨ ਖ਼ਵਾਜ਼ਾ ਵੀ ਲਾਹੌਰ ਪਹੁੰਚੇ ਹਨ। ਉਨ੍ਹਾਂ ਨੂੰ ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਮੰਨਿਆ ਜਾਂਦਾ ਹੈ, ਜਿਨ੍ਹਾਂ ਕੋਲ ਵੋਟਿੰਗ ਅਧਿਕਾਰ ਵੀ ਹਨ। ਖ਼ਵਾਜ਼ਾ ਨੇ ਕਿਹਾ: “ਸਾਡੀ ਕੋਸ਼ਿਸ਼ ਹੈ ਕਿ ਇਹ ਵਿਵਾਦ ਖੇਡ ਦੇ ਹਿੱਤ ਵਿਚ ਸੁਲਝਾਇਆ ਜਾਵੇ।’’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਪੁਸ਼ਟੀ ਕੀਤੀ ਕਿ ਇਹ ਬਾਇਕਾਟ ਬੰਗਲਾਦੇਸ਼ ਨਾਲ ਏਕਤਾ ਵਿਖਾਉਣ ਲਈ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ: “ਅਸੀਂ ਅਪਣੇ  ਭਰਾਵਾਂ ਨਾਲ ਖੜ੍ਹੇ ਹਾਂ, ਇਹ ਸਿਰਫ਼ ਖੇਡ ਨਹੀਂ, ਸਿਆਸੀ ਸੁਨੇਹਾ ਵੀ ਹੈ।’’

ਦੂਜੇ ਪਾਸੇ, ਸ੍ਰੀਲੰਕਾ ਕ੍ਰਿਕਟ ਨੇ ਪੀ.ਸੀ.ਬੀ. ਨੂੰ ਚੇਤਾਵਨੀ ਦਿਤੀ ਹੈ ਕਿ ਬਾਇਕਾਟ ਕਾਰਨ ਵੱਡੇ ਵਿੱਤੀ ਨੁਕਸਾਨ ਹੋ ਸਕਦੇ ਹਨ। ਆਈ.ਸੀ.ਸੀ. ਸੀ.ਈ.ਓ. ਸੰਜੋਗ ਗੁਪਤਾ ਨੇ ਵੀ ਸ੍ਰੀਲੰਕਾ ਕ੍ਰਿਕਟ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਹੈ। ਸਰੋਤਾਂ ਮੁਤਾਬਕ, ਉਮੀਦ ਹੈ ਕਿ 15 ਫ਼ਰਵਰੀ ਨੂੰ ਕੋਲੰਬੋ ਵਿਚ ਭਾਰਤ-ਪਾਕਿਸਤਾਨ ਮੈਚ ਯੋਜਨਾ ਅਨੁਸਾਰ ਹੋਵੇਗਾ। ਆਈ.ਸੀ.ਸੀ. ਇਸ ਗੱਲ ਉਤੇ ਜ਼ੋਰ ਦੇ ਰਹੀ ਹੈ ਕਿ ਖੇਡ ਨੂੰ ਸਿਆਸੀ ਫ਼ੈਸਲਿਆਂ ਤੋਂ ਉਪਰ ਰੱਖਿਆ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement