
ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਜਾ ਰਿਹਾ ਸੀ ਮੈਚ
PBKS vs DC Indian Premier League 2025 : ਆਈਪੀਐਲ 2025 ਦਾ 58ਵਾਂ ਮੈਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਪੰਜਾਬ ਦੀ ਪਾਰੀ ਦੌਰਾਨ ਮੈਚ ਰੋਕ ਦਿੱਤਾ ਗਿਆ। ਪਾਕਿ ਵੱਲੋਂ ਭਾਰਤ ਉੱਤੇ ਹਮਲੇ ਤੋਂ ਬਾਅਦ ਆਈਪੀਐਲ ਮੈਚ ਨੂੰ ਵਿਚਾਲੇ ਹੀ ਰੋਕ ਦਿਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ।