
ਨੈਸ਼ਨਲ ਕੈਂਪ ‘ਚ ਹਿੱਸਾ ਲੈਣ ਪਹੁੰਚੇ 4 ਹੋਰ ਖਿਡਾਰੀ ਕੋਰੋਨਾ ਪਾਜ਼ੇਟਿਵ
ਬੈਂਗਲੁਰੂ: ਭਾਰਤ ਦੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਮੇਤ ਪੰਜ ਖਿਡਾਰੀਆਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਜਸਕਰਨ ਸਿੰਘ ਤੇ ਵਰੁਣ ਕੁਮਾਰ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਨੈਸ਼ਨਲ ਸੈਂਟਰ ਆਫ਼ ਐਕਸੀਲੇਂਸ (ਐਨ.ਸੀ.ਓ.ਈ.) 'ਚ ਰਾਸ਼ਟਰੀ ਹਾਕੀ ਕੈਂਪ ਦੀ ਰਿਪੋਰਟ ਤੋਂ ਬਾਅਦ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ।
Manpreet Singh
ਹਾਕੀ ਇੰਡੀਆ ਨੇ ਬੀਤੇ ਦਿਨ ਹੀ ਕੋਵਿਡ-19 ਟੈਸਟ ਐਥਲੀਟਾਂ ਦੇ ਲਈ ਲਾਜ਼ਮੀ ਕੀਤਾ ਸੀ। ਇਸ ਦੌਰਾਨ ਪਾਜ਼ੇਟਿਵ ਐਥਲੀਟਸ ਨੇ ਆਪਣੇ ਸਾਥੀਆਂ ਨਾਲ ਇਕੱਠੇ ਯਾਤਰਾ ਕੀਤੀ ਸੀ, ਇਸ ਲਈ ਸਾਰਿਆਂ ਦੀ ਜਾਂਚ ਫਿਰ ਤੋਂ ਹੋਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਰੈਪਿਡ ਟੈਸਟ 'ਚ ਚਾਰੋਂ ਨੈਗੇਟਿਵ ਪਾਏ ਗਏ ਸਨ। ਇਸ ਤੋਂ ਬਾਅਦ ਮਨਪ੍ਰੀਤ ਤੇ ਸੁਰਿੰਦਰ 'ਚ ਕੋਵਿਡ-19 ਦੇ ਕੁਝ ਲੱਛਣ ਪਾਏ ਗਏ।
Manpreet Singh
ਟੈਸਟ ਦੇ ਨਤੀਜੇ ਅਜੇ ਵੀ ਐਸਏਆਈ ਨੂੰ ਨਹੀਂ ਸੌਂਪੇ ਗਏ ਹਨ। ਸੂਬਾ ਸਰਕਾਰ ਨੇ ਐਸਏਆਈ ਅਧਿਕਾਰੀਆਂ ਨੂੰ ਟੈਸਟ ਨਤੀਜਿਆਂ ਦੀ ਅਜੇ ਸੂਚਨਾ ਹੀ ਦਿਤੀ ਹੈ। ਕੁਝ ਟੈਸਟ ਨਤੀਜਿਆਂ ਦਾ ਅਜੇ ਵੀ ਇੰਤਜ਼ਾਰ ਹੈ। ਹੁਣ ਮਨਪ੍ਰੀਤ ਸਮੇਤ ਸਾਰੇ ਐਥਲੀਟਾਂ ਨੂੰ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਐਥਲੀਟਾਂ ਨੇ ਹੋਰ ਐਥਲੀਟਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜੋ ਪਹਿਲਾਂ ਤੋਂ ਹੀ ਕੈਂਪ 'ਚ ਮੌਜੂਦ ਸਨ।
Manpreet Singh
ਐਸਏਆਈ ਵੱਲੋਂ ਜਾਰੀ ਬਿਆਨ ਵਿਚ ਮਨਪ੍ਰੀਤ ਸਿੰਘ ਨੇ ਕਿਹਾ, ‘ਮੈਂ ਸਾਈ ਕੈਂਪਸ ਵਿਚ ਕੁਆਰੰਟੀਨ ਹਾਂ। ਸਾਈ ਦੇ ਅਧਿਕਾਰੀਆਂ ਨੇ ਜਿਸ ਤਰ੍ਹਾਂ ਹਲਾਤਾਂ ਨੂੰ ਸੰਭਾਲਿਆ ਹੈ, ਉਸ ਤੋਂ ਮੈਂ ਬਹੁਤ ਖੁਸ਼ ਹਾਂ’। ਮਨਪ੍ਰੀਤ ਨੇ ਕਿਹਾ, ‘ਮੈਂ ਠੀਕ ਹੋ ਰਿਹਾ ਹਾਂ ਅਤੇ ਜਲਦ ਹੀ ਬਿਲਕੁਲ ਠੀਕ ਹੋਣ ਦੀ ਉਮੀਦ ਹੈ। ਮੈਂ ਬਹੁਤ ਖੁਸ਼ ਹਾਂ ਕਿ ਸਾਈ ਐਥਲੀਟਾਂ ਲਈ ਟੈਸਟ ਲਾਜ਼ਮੀ ਕੀਤਾ ਗਿਆ ਹੈ। ਇਸ ਕਦਮ ਨੇ ਸਮੇਂ ‘ਤੇ ਹੀ ਸਮੱਸਿਆ ਦੀ ਪਛਾਣ ਕਰਨ ਵਿਚ ਮਦਦ ਕੀਤੀ’।