ਭਾਰਤ ਦਾ T-20 ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਫਿਰ ਟੁੱਟਾ, ਟੂਰਨਾਮੈਂਟ ਤੋਂ ਹੋਏ ਬਾਹਰ
Published : Nov 8, 2021, 7:45 am IST
Updated : Nov 8, 2021, 8:46 am IST
SHARE ARTICLE
Team India
Team India

ਨਿਊਜ਼ੀਲੈਂਡ ਸੈਮੀਫ਼ਾਈਨਲ 'ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ।

ਨਵੀਂ ਦਿੱਲੀ : ਟੀਮ ਇੰਡੀਆ ਦਾ T-20 ਵਿਸ਼ਵ ਕੱਪ 2021 ਜਿੱਤਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ ਹੈ। ਨਿਊਜ਼ੀਲੈਂਡ ਨੇ ਐਤਵਾਰ ਨੂੰ ਖੇਡੇ ਗਏ ਇਕ ਅਹਿਮ ਮੈਚ 'ਚ ਅਫ਼ਗ਼ਾਨਿਸਤਾਨ ਨੂੰ ਹਰਾ ਦਿਤਾ ਹੈ, ਇਸ ਨਾਲ ਨਿਊਜ਼ੀਲੈਂਡ ਸੈਮੀਫ਼ਾਈਨਲ 'ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ। ਜੇਕਰ ਅਫ਼ਗ਼ਾਨਿਸਤਾਨ ਇਸ ਮੈਚ 'ਚ ਜਿੱਤ ਜਾਂਦਾ ਤਾਂ ਟੀਮ ਇੰਡੀਆ ਲਈ ਮੌਕਾ ਹੋ ਸਕਦਾ ਸੀ। ਪਰ ਹੁਣ ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਸਫ਼ਰ ਖ਼ਤਮ ਹੋ ਗਿਆ ਹੈ ਅਤੇ ਸੋਮਵਾਰ ਨੂੰ ਹੋਣ ਵਾਲਾ ਨਾਮੀਬੀਆ ਖ਼ਿਲਾਫ਼ ਮੈਚ ਹੁਣ ਸਿਰਫ਼ ਇੱਕ ਰਸਮ ਰਹਿ ਗਿਆ ਹੈ। ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਹੁਣ ਆਸਟ੍ਰੇਲੀਆ-ਪਾਕਿਸਤਾਨ, ਨਿਊਜ਼ੀਲੈਂਡ-ਇੰਗਲੈਂਡ ਵਿਚਾਲੇ ਜੰਗ ਹੋਵੇਗੀ। 

india vs scotlandindia vs scotland

ਸਾਲ 2007 'ਚ ਜਦੋਂ ਟੀ-20 ਵਿਸ਼ਵ ਕੱਪ ਸ਼ੁਰੂ ਹੋਇਆ ਸੀ ਤਾਂ ਟੀਮ ਇੰਡੀਆ ਪਹਿਲੀ ਵਾਰ ਚੈਂਪੀਅਨ ਬਣੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ IPL ਸ਼ੁਰੂ ਹੋਇਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ ਇਸ ਫਾਰਮੈਟ 'ਤੇ ਹਾਵੀ ਹੋ ਜਾਵੇਗੀ। ਪਰ 2007 ਤੋਂ ਬਾਅਦ ਟੀਮ ਇੰਡੀਆ ਅਜੇ ਤੱਕ ਦੁਬਾਰਾ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ ਅਤੇ ਇਸ ਵਾਰ ਵੀ ਇਹ ਮੌਕਾ ਖੁੰਝ ਗਿਆ ਹੈ।

ਟੀਮ ਇੰਡੀਆ 2007 ਵਿਚ ਚੈਂਪੀਅਨ ਬਣੀ, 2014 ਵਿਚ ਉਪ ਜੇਤੂ ਅਤੇ 2016 ਵਿਚ ਸੈਮੀਫ਼ਾਈਨਲ ਵਿਚ ਪਹੁੰਚੀ। ਇਸ ਵਾਰ ਟੀਮ ਇੰਡੀਆ ਸੈਮੀਫ਼ਾਈਨਲ 'ਚ ਵੀ ਨਹੀਂ ਪਹੁੰਚ ਸਕੀ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ 2007 ਦਾ ਵਿਸ਼ਵ ਕੱਪ ਜਿੱਤਿਆ ਸੀ, ਐੱਮ.ਐੱਸ. ਧੋਨੀ 2021 ਦੇ ਟੀ-20 ਵਿਸ਼ਵ ਕੱਪ ਵਿਚ ਟੀਮ ਇੰਡੀਆ ਨਾਲ ਇੱਕ ਸਲਾਹਕਾਰ ਵਜੋਂ ਜੁੜੇ ਹੋਏ ਸਨ। 

Mahendra Singh DhoniMahendra Singh Dhoni

ਟੀ-20 ਫਾਰਮੈਟ 'ਚ ਕਪਤਾਨ ਦੇ ਤੌਰ 'ਤੇ ਵਿਰਾਟ ਕੋਹਲੀ ਦਾ ਇਹ ਆਖਰੀ ਟੂਰਨਾਮੈਂਟ ਸੀ। ਇਸ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਟੀ-20 ਫਾਰਮੈਟ 'ਚ ਭਾਰਤੀ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਹੁਣ ਜਦੋਂ ਇਹ ਤੈਅ ਹੋ ਗਿਆ ਹੈ ਕਿ ਭਾਰਤ ਸੈਮੀਫ਼ਾਈਨਲ 'ਚ ਨਹੀਂ ਪਹੁੰਚ ਰਿਹਾ ਹੈ ਤਾਂ ਵਿਰਾਟ ਕੋਹਲੀ ਨਾਮੀਬੀਆ ਖ਼ਿਲਾਫ਼ ਟੀ-20 ਫਾਰਮੈਟ 'ਚ ਆਖਰੀ ਵਾਰ ਭਾਰਤੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement