
ਰੂਸ ਦੇ ਪੈਰਾ-ਓਲੰਪਿਕ ਖਿਡਾਰੀ ਸ਼ੁਕਰਵਾਰ ਨੂੰ ਡੋਪਿੰਗ ਸਬੰਧੀ ਰੋਕ ਹਟਾਉਣ ਤੋਂ ਬਾਦ ਅਗਲੇ ਸਾਲ ਟੋਕਿਓ ਵਿਚ ਹੋਣ ਵਾਲੀਆਂ ਪੈਰਾ.....
ਮਾਸਕੋ : ਰੂਸ ਦੇ ਪੈਰਾ-ਓਲੰਪਿਕ ਖਿਡਾਰੀ ਸ਼ੁਕਰਵਾਰ ਨੂੰ ਡੋਪਿੰਗ ਸਬੰਧੀ ਰੋਕ ਹਟਾਉਣ ਤੋਂ ਬਾਦ ਅਗਲੇ ਸਾਲ ਟੋਕਿਓ ਵਿਚ ਹੋਣ ਵਾਲੀਆਂ ਪੈਰਾ-ਓਲੰਪਿਕ ਖੇਡਾਂ ਵਿਚ ਅਪਣੇ ਦੇਸ਼ ਦੇ ਝੰਡੇ ਹੇਠ ਹਿੱਸਾ ਲੈਸਕਣਗੇ। ਰੂਸੀ ਪੈਰਾ-ਓਲੰਪਿਕ ਕਮੇਟੀ 'ਤੇ ਦੋ ਸਾਲ ਪਹਿਲਾਂ ਵੱਡੇ ਪੱਧਰ 'ਤੇ ਡੋਪਿੰਗ ਦੇ ਦੋਸ਼ਾਂ ਹੇਠ ਪਾਬੰਦੀ ਲਾ ਦਿਤੀ ਗਈ ਸੀ। ਅੰਤਰ-ਰਾਸ਼ਟਰੀ ਪੈਰਾ-ਓਲੰਪਿਕ ਕਮੇਟੀ ਨੇ ਅਪਣੇ ਫ਼ੈਸਲੇ ਵਿਚ ਕਿਹਾ ਕਿ ਡੋਪਿੰਗ 'ਤੇ ਸ਼ਖਤ ਹੋਣ ਅਤੇ ਸਰਕਾਰ ਦੇ ਦਖ਼ਲ ਨੂੰ ਘੱਟ ਕਰਨ ਤੋਂ ਬਾਦ ਰੂਸ ਨੇ ਅਪਣੇ ਝੰਡੇ ਹੇਠ 2020 ਪੈਰਾ-ਓਲੰਪਿਕ ਵਿਚ ਹਿੱਸਾ ਲੈਣ ਦੀ ਆਗਿਆ ਦੇਣਾ ਕਾਫ਼ੀ ਹੈ।
Doping test in Games ਰੋਕ ਹਟਾਉਣ ਦੀ ਕਿਰਿਆ 15 ਮਾਰਚ ਤਕ ਪੂਰੀ ਹੋਵੇਗੀ। ਆਈਪੀਸੀ ਦੇ ਮੈਂਬਰ ਐਂਡਰਿਊ ਪਾਰਸੰਨਜ਼ ਨੇ ਕਿਹਾ, ਆਰਪੀਸੀ ਨੂੰ ਹੋਰ ਵੱਧ ਸਮੇਂ ਤੱਕ ਰੋਕ ਕੇ ਰੱਖਣ ਦੀ ਜ਼ਰੂਰਤ ਨਹੀਂ ਹੈ। (ਭਾਸ਼ਾ)