
ਕਿੰਗਸ ਇਲੈਵਨ ਪੰਜਾਬ ਨੇ ਦਿੱਲੀ ਡੇਅਰਡੇਵਿਲਜ਼ ਨੂੰ 6 ਵਿਕਟ ਨਾਲ ਹਰਾ ਦਿਤਾ ਹੈ।
ਮੋਹਾਲੀ : ਕਿੰਗਸ ਇਲੈਵਨ ਪੰਜਾਬ ਨੇ ਦਿੱਲੀ ਡੇਅਰਡੇਵਿਲਜ਼ ਨੂੰ 6 ਵਿਕਟ ਨਾਲ ਹਰਾ ਦਿਤਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਦਿੱਲੀ ਡੇਅਰਡੇਵਿਲਜ਼ ਨੇ 20 ਓਵਰ ਵਿਚ 7 ਵਿਕਟ ਗਵਾ ਕੇ 166 ਦੌੜਾਂ ਬਣਾਈਆਂ ਅਤੇ ਕਿੰਗਸ ਇਲੈਵਨ ਪੰਜਾਬ ਨੂੰ ਜਿੱਤ ਲਈ 167 ਦੌੜਾਂ ਦਾ ਟਾਰਗੇਟ ਦਿਤਾ। ਜਵਾਬ ਵਿਚ ਕਿੰਗਸ ਇਲੈਵਨ ਪੰਜਾਬ ਨੇ 18.5 ਓਵਰ ਵਿਚ 4 ਵਿਕਟ ਗਵਾ ਕੇ ਲਕਸ਼ ਹਾਸਲ ਕਰਦੇ ਹੋਏ ਜਿੱਤ ਦਰਜ ਕੀਤੀ। Kings XI Punjabਓਪਨਰ ਲੋਕੇਸ਼ ਰਾਹੁਲ (51) ਦੇ ਆਈ. ਪੀ. ਐੱਲ. ਦੇ ਸੱਭ ਤੋਂ ਤੇਜ਼ ਅਰਧ ਸੈਂਕੜੇ ਤੇ ਕਰੁਣ ਨਾਇਰ ਦੀਆਂ 50 ਦੌੜਾਂ ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੇ ਆਈ. ਪੀ. ਐੱਲ.-11 ਵਿਚ ਅਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਦਿੱਲੀ ਡੇਅਰਡੇਵਿਲਜ਼ ਨੂੰ ਐਤਵਾਰ ਆਸਾਨੀ ਨਾਲ 6 ਵਿਕਟਾਂ ਨਾਲ ਹਰਾ ਦਿਤਾ।
Kings XI Punjabਦਿੱਲੀ ਡੇਅਰਡੇਵਿਲਜ਼ ਨੇ ਕਪਤਾਨ ਗੌਤਮ ਗੰਭੀਰ ਦੀਆਂ 55 ਦੌੜਾਂ ਨਾਲ 7 ਵਿਕਟਾਂ 'ਤੇ 166 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਰਾਹੁਲ ਦੇ ਧਮਾਕੇਦਾਰ ਹਮਲਿਆਂ ਨੇ ਇਸ ਨੂੰ ਛੋਟਾ ਸਾਬਤ ਕਰ ਦਿਤਾ। ਰਾਹੁਲ ਨੇ ਸਿਰਫ਼ 16 ਗੇਂਦਾਂ 'ਤੇ 6 ਛੱਕਿਆਂ ਤੇ 4 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਤੇ ਆਈ. ਪੀ. ਐੱਲ. ਦਾ ਸੱਭ ਤੋਂ ਤੇਜ਼ ਅਰਧ ਸੈਂਕੜਾ ਬਣਾ ਦਿਤਾ। ਪੰਜਾਬ ਨੇ 18.5 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾ ਕੇ ਇਕਤਰਫ਼ਾ ਜਿੱਤ ਹਾਸਲ ਕਰ ਲਈ। ਰਾਹੁਲ 'ਮੈਨ ਆਫ ਦਿ ਮੈਚ' ਰਿਹਾ।
Kings XI Punjabਰਾਹੁਲ ਨੇ ਪਾਰੀ ਦੇ ਤੀਜੇ ਓਵਰ ਵਿਚ ਲੈੱਗ ਸਪਿਨਰ ਅਮਿਤ ਮਿਸ਼ਰਾ ਦੀਆਂ ਗੇਂਦਾਂ 'ਤੇ 4,6,6,4,4 ਲਾਉਂਦਿਆਂ 24 ਦੌੜਾਂ ਬਣਾਈਆਂ ਤੇ ਅਪਣਾ ਅਰਧ ਸੈਂਕੜਾ ਵੀ ਪੂਰਾ ਕਰ ਲਿਆ। ਰਾਹੁਲ 4.5 ਓਵਰਾਂ ਵਿਚ ਟੀਮ ਦੇ 64 ਦੌੜਾਂ ਦੇ ਸਕੋਰ 'ਤੇ ਆਊਟ ਹੋਇਆ ਪਰ ਉਦੋਂ ਤਕ ਉਹ ਦਿੱਲੀ ਦਾ ਹੌਸਲਾ ਤੋੜ ਚੁੱਕਾ ਸੀ। ਇਨ੍ਹਾਂ 64 ਦੌੜਾਂ ਵਿਚ ਉਸ ਦਾ ਯੋਗਦਾਨ 51 ਦੌੜਾਂ ਦਾ ਸੀ।
Kings XI Punjabਰਾਹੁਲ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਕਰੁਣ ਨਾਇਰ ਨੇ 33 ਗੇਂਦਾਂ 'ਤੇ 50 ਦੌੜਾਂ ਵਿਚ 5 ਚੌਕੇ ਤੇ 2 ਛੱਕੇ ਲਾਏ ਤੇ ਪੰਜਾਬ ਦਾ ਕੰਮ ਆਸਾਨ ਕਰ ਦਿਤਾ। ਡੇਵਿਡ ਮਿਲਰ ਨੇ ਅਜੇਤੂ 24 ਤੇ ਮਾਰਕਸ ਸਟੋਇੰਸ ਨੇ ਅਜੇਤੂ 22 ਦੌੜਾਂ ਬਣਾ ਕੇ ਪੰਜਾਬ ਨੂੰ 11ਵੇਂ ਸੈਸ਼ਨ ਵਿਚ ਜੇਤੂ ਸ਼ੁਰੂਆਤ ਦੇ ਦਿਤੀ।
Kings XI Punjab
ਇਸ ਤੋਂ ਪਹਿਲਾਂ ਕੇ. ਕੇ. ਆਰ. ਤੋਂ ਵੱਖ ਹੋਣ ਤੋਂ ਬਾਅਦ ਦਿੱਲੀ ਦੀ ਕਪਤਾਨੀ ਸੰਭਾਲ ਰਹੇ ਗੰਭੀਰ ਲਈ ਇਸ ਵਾਰ ਸ਼ੁਰੂਆਤ ਚੰਗੀ ਨਹੀਂ ਰਹੀ। ਗੰਭੀਰ ਨੇ ਹਾਲਾਂਕਿ 42 ਗੇਂਦਾਂ 'ਤੇ 5 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ। ਗੰਭੀਰ ਟੀਮ ਦੇ 123 ਦੇ ਸਕੋਰ 'ਤੇ ਪੰਜਵੀਂ ਵਿਕਟ ਦੇ ਰੂਪ ਵਿਚ ਆਊਟ ਹੋਇਆ।Kings XI Punjabਵਿਕਟਕੀਪਰ ਰਿਸ਼ਭ ਪੰਤ ਨੇ ਸਿਰਫ 13 ਗੇਂਦਾਂ ਵਿਚ 4 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 28 ਤੇ ਕ੍ਰਿਸ ਮੌਰਿਸ ਨੇ 16 ਗੇਂਦਾਂ 'ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 27 ਦੌੜਾਂ ਬਣਾ ਕੇ ਦਿੱਲੀ ਨੂੰ 166 ਤਕ ਪਹੁੰਚਾਇਆ ਸੀ।