
ਅਫ਼ਗ਼ਾਨਿਸਤਾਨ ਵਿਰੁਧ ਹੋਣ ਵਾਲੇ ਇਤਿਹਾਸਕ ਟੈਸਟ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੌਜੂਦ ਨਹੀਂ ਹੋਵੇਗਾ....
ਨਵੀਂ ਦਿੱਲੀ, ਅਫ਼ਗ਼ਾਨਿਸਤਾਨ ਵਿਰੁਧ ਹੋਣ ਵਾਲੇ ਇਤਿਹਾਸਕ ਟੈਸਟ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੌਜੂਦ ਨਹੀਂ ਹੋਵੇਗਾ, ਕਿਉਂ ਕਿ ਉਸ ਸਮੇਂ ਇੰਗਲੈਂਡ 'ਚ ਇੰਗਲਿਸ਼ ਕ੍ਰਿਕਟ ਕਾਊਂਟੀ ਦਾ ਲੁਤਫ਼ ਉਠਾ ਰਹੇ ਹੋਵੇਗਾ। ਅਜਿਹੇ 'ਚ 14 ਜੂਨ ਤੋਂ ਖੇਡੇ ਜਾਣ ਵਾਲੇ ਅਫ਼ਗ਼ਾਨਿਸਤਾਨ ਵਿਰੁਧ ਇਤਿਹਾਸਕ ਟੈਸਟ 'ਚ ਭਾਰਤੀ ਟੀਮ ਦੀ ਕਮਾਨ ਭਾਰਤੀ ਟੀਮ ਦੇ ਬੱਲੇਬਾਜ਼ ਅਜਿੰਕੇ ਰਹਾਣੇ ਨੂੰ ਦਿਤੀ ਗਈ ਹੈ। ਮੌਜੂਦਾ ਸਮੇਂ 'ਚ ਅਜਿੰਕੇ ਰਹਾਣੇ ਭਾਰਤੀ ਟੈਸਟ ਕ੍ਰਿਕਟ ਟੀਮ ਦਾ ਉਪ-ਕਪਤਾਨ ਹੈ।
Rahane will command in the Test against Afghanistan
ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਰਹਾਣੇ ਨੂੰ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਪਿਛਲੇ ਸਾਲ ਆਸਟ੍ਰੇਲੀਆ ਵਿਰੁਧ ਧਰਮਸ਼ਾਲਾ 'ਚ ਖੇਡੇ ਗਏ ਟੈਸਟ ਮੈਚ 'ਚ ਕਪਤਾਨੀ ਕਰ ਚੁਕਾ ਹੈ। ਇਸ ਮੈਚ 'ਚ ਭਾਰਤੀ ਟੀਮ ਨੂੰ ਰਹਾਣੇ ਦੀ ਕਪਤਾਨੀ 'ਚ ਜਿੱਤ ਮਿਲੀ ਸੀ। ਵਿਰਾਟ ਕੋਹਲੀ ਮੋਢੇ 'ਤੇ ਲੱਗੀ ਸੱਟ ਕਾਰਨ ਇਸ ਟੈਸਟ ਮੈਚ ਨਹੀਂ ਖੇਡਿਆ ਸੀ। ਰਹਾਣੇ ਦੀ ਕਪਤਾਨੀ 'ਚ ਮਿਲੀ ਜਿੱਤ ਨਾਲ ਹੀ ਭਾਰਤੀ ਟੀਮ ਨੇ ਗਾਵਸਕਰ ਬਾਰਡਰ ਟਰਾਫ਼ੀ 'ਤੇ ਕਬਜ਼ਾ ਕੀਤਾ ਸੀ। ਅਜਿਹੇ 'ਚ ਰਹਾਣੇ ਅਫ਼ਗਾਨਿਸਤਾਨ ਵਿਰੁਧ ਵੀ ਅਪਣਾ ਜੇਤੂ ਅਭਿਆਨ ਜਾਰੀ ਰੱਖਣਾ ਦੀ ਕੋਸ਼ਿਸ਼ ਕਰੇਗਾ। ਇੰਗਲੈਂਡ 'ਚ ਇੰਗਲਿਸ਼ ਕ੍ਰਿਕਟ ਕਾਊਂਟੀ 'ਚ ਹਿੱਸਾ ਲੈ ਰਹੇ ਇਸ਼ਾਂਤ ਸ਼ਰਮਾ ਅਤੇ ਚੇਤੇਸ਼ਵਰ ਪੁਜਾਰਾ ਵੀ ਅਫ਼ਗ਼ਾਨਿਸਤਾਨ ਵਿਰੁਧ ਹੋਣ ਵਾਲੇ ਮੈਚ 'ਚ ਹਿੱਸਾ ਲੈਣਗੇ। (ਏਜੰਸੀ)